ਨੀਦਰਲੈਂਡ ਨੂੰ ਹਰਾ ਕੇ T20 ਵਿਸ਼ਵ ਕੱਪ ਦੇ ਸੁਪਰ-12 ‘ਚ ਪਹੁੰਚਿਆ ਸ਼੍ਰੀਲੰਕਾ

ਨੀਂਦਰਲੈਂਡ ਨੂੰ 16 ਦੌੜਾਂ ਨਾਲ ਹਾਰਿਆ (T20 World Cup Live)

ਗੀਲੋਂਗ। ਟੀ-20 ਵਿਸ਼ਵ ਕੱਪ (T20 World Cup Live) ਕੁਆਲੀਫਾਇਰ ‘ਚ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਚੈਂਪੀਅਨ ਸ਼੍ਰੀਲੰਕਾਈ ਟੀਮ ਸੁਪਰ-12 ‘ਚ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 162 ਦੌੜਾਂ ਬਣਾਈਆਂ। 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 146 ਦੌੜਾਂ ਹੀ ਬਣਾ ਸਕੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ 162 ਦੌੜਾਂ ਦਾ ਬਣਾਈਆਂ ਸ੍ਰੀਲੰਕਾ ਨੇ

ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 162 ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ। ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 36 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ ਨੇ 79 ਦੌੜਾਂ ਬਣਾਈਆਂ। ਮੱਧਕ੍ਰਮ ਵਿੱਚ ਚਰਿਤ ਅਸਲੰਕਾ ਨੇ 31 ਅਤੇ ਭਾਨੁਕਾ ਰਾਜਪਕਸ਼ੇ ਨੇ 19 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ 179.54 ਦੀ ਸਟ੍ਰਾਈਕ ਰੇਟ ਨਾਲ 44 ਗੇਂਦਾਂ ਵਿੱਚ 79 ਦੌੜਾਂ ਬਣਾ ਕੇ ਆਊਟ ਹੋ ਗਿਆ। ਮੈਂਡਿਸ ਨੇ 5 ਚੌਕੇ ਅਤੇ 5 ਛੱਕੇ ਲਗਾਏ। ਮੈਂਡਿਸ ਦਾ ਇਹ 9ਵਾਂ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਹੈ। ਉਸ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਨੀਂਦਰਲੈਂਜ ਦੇ ਲੀਡ ਨੇ ਮੈਂਡਿਸ ਦੀ ਪਾਰੀ ਦਾ ਅੰਤ ਕੀਤਾ। ਉਸ ਨੇ 2 ਵਿਕਟਾਂ ਹਾਸਲ ਕੀਤੀਆਂ ਹਨ।

ਸ਼੍ਰੀਲੰਕਾ ਦੇ ਸਕੋਰ ‘ਚ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਅਤੇ ਚਰਿਤ ਅਸਲੰਕਾ ਵਿਚਾਲੇ ਸਾਂਝੇਦਾਰੀ ਅਹਿਮ ਰਹੀ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਹੋਈ। ਇੱਥੇ ਅਸਲੰਕਾ ਆਊਟ ਹੋਏ ਇਸ ਤੋਂ ਪਹਿਲਾਂ ਟੀਮ ਨੇ 36 ਦੇ ਸਕੋਰ ‘ਤੇ ਦੂਜਾ ਵਿਕਟ ਗੁਆ ਦਿੱਤਾ ਸੀ। ਤੇਜ਼ ਗੇਂਦਬਾਜ਼ ਵੈਨ ਮੀਕਰੇਨ ਨੇ ਸਹੀ ਗੇਂਦਬਾਜ਼ੀ ਕੀਤੀ। ਉਸ ਨੇ 7ਵੇਂ ਓਵਰ ਵਿੱਚ ਸ਼੍ਰੀਲੰਕਾ ਨੂੰ ਦੋ ਝਟਕੇ ਦਿੱਤੇ। ਮੀਕਰੇਨ ਨੇ ਲਗਾਤਾਰ ਦੋ ਵਿਕਟਾਂ ਲਈਆਂ। ਉਸ ਨੇ ਚਾਰ ਓਵਰਾਂ ਦੇ ਆਪਣੇ ਕੋਟੇ ਵਿੱਚ 25 ਦੌੜਾਂ ਖਰਚ ਕੀਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ