ਹੋਲੀ ਦੇ ਤਿਉਹਾਰ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

Holi 2024

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਾਣੀ ਦੇ ਸਰੋਤਾਂ ਨੂੰ ਬਚਾਉਣ ਲਈ ਸੱਦਾ ਦਿੱਤਾ। ਆਪ ਜੀ ਨੇ ਸਭ ਨੂੰ ਪਾਣੀ ਦੀ ਬੱਚਤ ਕਰਨ ਲਈ ਪ੍ਰੇਰਿਆ। ਇਸ ਦੌਰਾਨ ਆਪ ਜੀ ਨੇ ਫਰਮਾਇਆ ਕਿ ਆਮ ਤੌਰ ’ਤੇ ਇਹ ਸੁਣਿਆ ਅਸੀਂ ਜਦੋਂ ਹੋਲੀ (Holi) ਆਉਦੀ ਹੈ ਤਾਂ ਬਹੁਤ ਰੋਲਾ ਮੱਚਦਾ ਹੈ ਕਿ ਭਾਈ ਪਾਣੀ ਦੀ ਬਰਬਾਦੀ ਨਾ ਕਰੋ ਪਰ ਕਦੇ ਧਿਆਨ ਦਿੱਤਾ ਹੈ ਕਿ ਸ਼ਰਾਬ ਬਣਾਉਣ ’ਚ ਕਿੰਨਾ ਪਾਣੀ ਪ੍ਰਯੋਗ ਹੋ ਰਿਹਾ ਹੈ? (Holi 2024)

ਚਮੜਾ, ਜਿਸ ਨਾਲ ਬੂਟ, ਬੈਗ ਵਗੈਰਾ ਬਣਾਉਦੇ ਹੋ, ਉਸ ਨੂੰ ਧੋਣ ’ਚ, ਉਸ ਨੂੰ ਸਾਫ਼ ਕਰਨ ’ਚ ਕਿੰਨਾ ਪਾਣੀ ਬਰਬਾਦ ਹੋ ਰਿਹਾ ਹੈ? ਹੋਰ ਵੀ ਕਈ ਫੈਕਟਰੀਆਂ ’ਚ ਪਾਣੀ ਬਰਬਾਦ ਹੁੰਦਾ ਹੈ, ਤਾਂ ਕਦੇ ਉਸ ਵੱਲ ਕਿਸੇ ਦਾ ਧਿਆਨ ਗਿਆ?, ਦਿੱਤਾ ਜਾਣਾ ਚਾਹੀਦਾ ਹੈ, ਸਿਰਫ਼ ਇੱਕ ਸਾਡਾ ਤਿਉਹਾਰ ਹੈ ਹੋਲੀ, ਅਸੀਂ ਨਹੀਂ ਕਹਿੰਦੇ ਕਿ ਉਸ ’ਚ ਪਾਣੀ ਬਰਬਾਦ ਕਰੋ, ਪਰ ਜੇਕਰ ਥੋੜ੍ਹਾ ਜਿਹਾ ਪਾਣੀ ਉਸ ’ਚ ਵਰਤੋਂ ’ਚ ਲਿਆਓ ਤਾਂ ਤਿਉਹਾਰ ਵੀ ਬਣ ਜਾਵੇ ਅਤੇ ਪਾਣੀ ਦੀ ਬਰਬਾਦੀ ਵੀ ਨਾ ਹੋਵੇ ਪਰ ਰੌਲਾ ਉਸੇ ਦਿਨ ਕਿਉ ਪੈਂਦਾ ਹੈ? (Holi 2024)

ਉਂਝ ਪਾਣੀ ਕਿੰਨਾਂ ਹੁੰਦੈ ਬਰਬਾਦ | Holi

ਆਮ ਦਿਨਾਂ ’ਚ ਕਿਉ ਨਹੀਂ ਗੱਲ ਉੱਠਦੀ? ਕਿ ਭਾਈ ਸ਼ਰਾਬ ਨਾਲ ਇੰਨਾ ਪਾਣੀ ਬਰਬਾਦ ਹੋ ਰਿਹਾ ਹੈ, ਚਮੜਾ ਧੋਣ ’ਚ ਇੰਨਾ ਪਾਣੀ ਬਰਬਾਦ ਹੋ ਰਿਹਾ ਹੈ, ਫੈਕਟਰੀਆਂ ’ਚ ਇੰਨਾ ਪਾਣੀ ਬਰਬਾਦ ਹੋ ਰਿਹਾ ਹੈ ਕੋਈ ਉੱਠਦਾ ਹੈ ਇਸ ਬਾਰੇ ਸੋਚਦਾ ਹੈ! ਹਰ ਇਨਸਾਨ ਨੂੰ ਸੋਚਣਾ ਚਾਹੀਦਾ ਹੈ, ਫਿਰ ਹੀ ਸਮਾਜ ਅਤੇ ਦੇਸ਼ ਦਾ ਭਲਾ ਹੋਵੇਗਾ ਜੇਕਰ ਹਰ ਇਨਸਾਨ ਸਮਾਜ ’ਚੋਂ ਉੱਠੇਗਾ, ਜਾਗੇਗਾ ਤਾਂ ਹੀ ਦੇਸ਼ ਦਾ ਭਲਾ ਹੋਣਾ ਹੈ ਅਤੇ ਤਾਂ ਹੀ ਦੇਸ਼ ਦੇ ਜੋ ਰਾਜਾ ਹਨ ਉਹ ਤੁਹਾਡਾ ਸਾਥ ਦੇ ਸਕਣਗੇ। ਉਹ ਕਿੰਨਾ ਵੀ ਕੁਝ ਕਰਦੇ ਫਿਰਨ, ਜੇਕਰ ਤੁਸੀਂ ਸਾਥ ਨਹੀਂ ਦਿੰਦੇ ਤਾਂ ਕਿਵੇਂ, ਪਾਣੀ ਦੀ ਬਰਬਾਦੀ ਹੋ ਗਈ, ਜਨਸੰਖਿਆ ਦਾ ਵਿਸਫੋਟ ਹੋ ਗਿਆ, ਜਾਂ ਇਸ ਤਰ੍ਹਾਂ ਕਹਿ ਲਓ ਬਿਜਲੀ ਦੀ ਬਰਬਾਦੀ ਹੋ ਗਈ, ਇਹ ਤਾਂ ਤੁਹਾਡੇ ਹੱਥ ’ਚ ਹਨ। (Holi 2024)

ਨਾ ਜੀ, ਕਮਰੇ ’ਚੋਂ ਨਿਕਲਦੇ ਹੋ ਬਲਬ ਜਗ ਰਹੇ ਹਨ, ਏਸੀ ਚੱਲਦਾ ਛੱਡ ਗਏ, ਕਿ ਆਊਂਗਾ ਤਾਂ ਕਮਰਾ ਬਿਲਕੁਲ ਠੰਢਾ ਮਿਲਣਾ ਚਾਹੀਦੈ। ਪੱਖਾ ਚੱਲਦਾ ਛੱਡ ਗਏ, ਤੁਹਾਨੂੰ ਲੱਗਦਾ ਹੈ ਕਿ ਛੋਟੀ ਜਿਹੀ ਚੀਜ਼ ਹੈ, ਜੀ ਨਹੀਂ, ਇਹ ਬਹੁਤ ਵੱਡੀ ਬਰਬਾਦੀ ਕਰ ਰਹੇ ਹੋ ਤੁਸੀਂ ਕੀ ਹਰਜ਼ ਕਿ ਜੇਕਰ ਤੁਸੀਂ ਬੰਦ ਕਰਕੇ ਆਓ ਕਮਰੇ ਦੀਆਂ ਸਾਰੀਆਂ ਲਾਈਟਾਂ ਜਦੋਂ ਤੁਸੀਂ 12 ਘੰਟੇ, 8 ਘੰਟੇ ਬਾਹਰ ਰਹਿਣਾ ਤੁਸੀਂ ਦਫ਼ਤਰ ਜਾ ਰਹੇ ਹੋ, ਤੁਸੀਂ ਖੇਤ ਜਾ ਰਹੇ ਹੋ, ਕਾਲਜ ਜਾ ਰਹੇ ਹੋ, ਕਿਤੇ ਵੀ ਜਾ ਰਹੇ ਹੋ ਤਾਂ ਉਸ ਸਮੇਂ ਆਪਣੇ ਘਰ ’ਚ ਕੋਈ ਨਹੀਂ ਹੈ, ਤੁਹਾਡੇ ਕਮਰੇ ’ਚ ਕੋਈ ਨਹੀਂ ਹੈ, ਘੱਟ ਤੋਂ ਘੱਟ ਉਸ ਦੀਆਂ ਲਾਈਟਾਂ, ਪੱਖੇ, ਏਸੀ ਜੋ ਵੀ ਤੁਸੀਂ ਚਲਾਉਦੇ ਹੋ, ਉਹ ਤਾਂ ਬੰਦ ਹੋਣਾ ਚਾਹੀਦਾ ਹੈ। (Holi 2024)

Holi

ਬਰਬਾਦੀ ਦੀ ਜ਼ਿੰਮੇਵਾਰੀ ਖੁਦ ਦੀ | MSG | Saint Dr MSG

ਕਿਹੜਾ ਇਸ ਵੱਲ ਧਿਆਨ ਦਿੰਦਾ ਹੈ, ਕਿਹੜਾ ਮੱਥਾ-ਖਪਾਈ ਕਰੇ ਅਤੇ ਕੱਲ੍ਹ ਤੋਂ ਇਹ ਸਾਮਾਨ ਨਾ ਮਿਲਿਆ ਤਾਂ, ਤਾਂ ਫਿਰ ਦੋਸ਼ ਦੇਵੋਗੇ, ਕੀ ਹੈ ਸਾਡੇ ਲਈ ਪ੍ਰਬੰਧ ਨਹੀਂ ਕਰਦੇ, ਇਹ ਹੈ, ਉਹ ਹੈ, ਫਲਾਂ ਹੈ, ਬਰਬਾਦੀ ਖੁਦ ਕਰ ਰਿਹਾ ਹੈ। ਸਮਾਜ, ਤਾਂ ਜ਼ਰੂਰਤ ਹੈ ਸਮਾਜ ਨੂੰ ਜਾਗਣ ਦੀ ਤੁਸੀਂ ਪਾਣੀ ਦੀ ਬਰਬਾਦੀ ਰੋਕੋ ਬਹੁਤ ਸਾਰੀ ਬਰਬਾਦੀ ਹੋ ਰਹੀ ਹੈ। ਕੱਪੜੇ ਧੋਣ ਸਮੇਂ, ਅਤੇ ਇੱਥੋਂ ਤੱਕ ਕਿ ਤੁਸੀਂ ਆਪਣਾ ਕਮਰਾ ਧੋ ਰਹੇ ਹੋ ਸਾਰੇ ਇੱਕ ਜਿਹੇ ਨਹੀਂ ਹੁੰਦੇ, ਪਰ ਅਜਿਹੇ ਵੀ ਲੋਕ ਹੁੰਦੇ ਹਨ ਉਨ੍ਹਾਂ ਦੀ ਚਰਚਾ ਕਰ ਰਹੇ ਹਾਂ ਤਾਂ ਜੇ ਥੋੜ੍ਹੇ ਜਿਹੇ ਪਾਣੀ ਨਾਲ ਨਹਾਇਆ ਜਾ ਸਕਦਾ ਹੈ। ਤਾਂ ਤੁਸੀਂ ਇੰਨਾ ਪਾਣੀ ਬਰਬਾਦ ਕਿਉ ਕਰਦੇ ਹੋ? ਪਹਿਲਾਂ ਫਲਸ਼ ਆਉਦੀ ਸੀ, ਟਾਇਲਟ ਸੀਟ ਨਾਲ ਲੱਗਿਆ ਕਰਦੀ ਸੀ, ਹੁਣ ਤਾਂ ਪਤਾ ਨਹੀਂ, ਕਿ ਉਸ ਦੇ ਦੋ ਬਟਨ ਜਿਹੇ ਹੁੰਦੇ ਸਨ ਕਿ ਵਾਸ਼ਰੂਮ ਜਾਂ ਪੇਸ਼ਾਬ ਵਗੈਰਾ ਗਏ ਹੋ ਤਾਂ ਉਪਰ ਦਾ ਬਟਨ ਦਬਾ ਦਿਓ ਅਤੇ ਜੇਕਰ ਤੁਸੀਂ ਟਾਇਲਟ ਵਗੈਰਾ ਗਏ ਹੋ ਤਾਂ ਉਹ ਹੇਠਾਂ ਦਾ, ਤਾਂ ਕਿ ਪਾਣੀ ਘੱਟ ਬਰਬਾਦ ਹੋਵੇ। (MSG, Saint Dr MSG)

ਤਾਂ ਬਹੁਤ ਥਾਵਾਂ ’ਤੇ ਅਸੀਂ ਦੇਖਿਆ ਹੈ ਕਿ ਸਿਰਫ਼ ਇੱਕ ਹੀ ਬਟਨ ਹੁੰਦਾ ਹੈ, ਜਿਸ ਨਾਲ ਪਾਣੀ ਫੱੁਲ ਫਲੈਸ਼ ਹੁੰਦਾ ਹੈ ਤਾਂ ਥੋੜ੍ਹੀ-ਥੋੜ੍ਹੀ ਸੋਚ ਨਾਲ ਆਉਣ ਵਾਲੇ ਸਮੇਂ ’ਚ ਇਨ੍ਹਾਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ ਪਰ ਇਹ ਸੋਝੀ ਕਿਵੇਂ ਆਵੇ ਕੋਈ ਆਖੇ ਤਾਂ ਕੋਈ ਮੰਨਦਾ ਨਹੀਂ, ਤਾਂ ਇਹ ਸੋਝੀ ਆਉਦੀ ਹੈ ਰਾਮ ਦੇ ਨਾਮ ਨਾਲ ਪ੍ਰਭੂ ਦੀ ਭਗਤੀ ਨਾਲ। ਪੀਰ-ਫ਼ਕੀਰ ਤਾਂ ਕਹਿੰਦੇ ਹਨ, ਜਿਵੇਂ ਕੋਈ ਵੀ ਆਵਾਜ਼ ਦਿੰਦਾ ਹੈ, ਸੇਵਾਦਾਰ ਹੈ, ਚੌਂਕੀਦਾਰ ਹੈ, ਸੰਤ ਤਾਂ ਉਸੇ ਤਰ੍ਹਾਂ ਹੁੰਦੇ ਹਨ, ਤਾਂ ਅਸੀਂ ਤਾਂ ਭਾਈ ਚੌਂਕੀਦਾਰ ਦੀ ਤਰ੍ਹਾਂ ਤੁਹਾਨੂੰ ਆਵਾਜ਼ ਦੇ ਰਹੇ ਹਾਂ, ਜਾਗ ਜਾਓ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਪਵੇਗਾ। (Holi 2024)