ਹੇ ਮਾਲਕ! ਕੁਦਰਤੀ ਆਫਤ, ਨਸ਼ਿਆਂ ਤੇ ਦਿਮਾਗਾਂ ’ਚ ਚੱਲ ਰਹੇ ਤੂਫਾਨਾਂ ਤੋਂ ਇਨਸਾਨੀਅਤ ਨੂੰ ਬਚਾਓ

msg4ok

ਪੂਜਨੀਕ ਗੁਰੂ ਜੀ ਨੇ ਅਫਗਾਨਿਸਤਾਨ ’ਚ ਭੂਚਾਲ ਤੇ ਅਸਾਮ ’ਚ ਹੜ੍ਹ ਦੇ ਚੱਲਦਿਆਂ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਕਰਨ ਦਾ ਬਲ ਬਖਸ਼ਣ ਲਈ ਪ੍ਰਾਰਥਨਾ ਕੀਤੀ

  • ਐਡਮ ਬਲਾਕ ਦੇ ਸੇਵਾਦਾਰਾਂ ਦੀਆਂ ਗੱਲਾਂ ’ਤੇ 100 ਫੀਸਦੀ ਅਮਲ ਕਰਨਾ ਤੇ ਪ੍ਰਸ਼ਾਸ਼ਨ ਦਾ ਸਾਥ ਦੇਣਾ ਹੈ (Saint Dr MSG)

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਰਾਤ ਪੂਰੀ ਸ੍ਰਿਸ਼ਟੀ ਦੇ ਭਲੇ ਦੀ ਦੁਆ ਕਰਦਿਆਂ ਸਾਧ-ਸੰਗਤ ਨੂੰ ਆਪਣਾ ਇਲਾਹੀ ਸੰਦੇਸ਼ ਦਿੱਤਾ। ਪੂਜਨੀਕ ਗੁਰੂ ਜੀ ਨੇ ‘ਸੇਂਟ ਐਮਐਸਜੀ’ ਯੂਟਿਊਬ ਚੈੱਨਲ ’ਤੇ ਲਾਈਵ ਸਾਧ-ਸੰਗਤ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅੱਜ ਅਸੀਂ ਸੁਣਿਆ ਹੈ ਕਿ ਅਫਗਾਨਿਸਤਾਨ ’ਚ ਭੂਚਾਲ ਆਇਆ ਤੇ ਆਸਾਮ ’ਚ ਹੜ੍ਹ ਆਇਆ। ਤਾਂ ਸਭ ਤੋਂ ਪਹਿਲਾਂ ਭਗਵਾਨ ਅੱਗੇ ਪ੍ਰਾਰਥਨਾ ਹੈ ਕਿ ਹੇ ਮੇਰੇ ਰਾਮ, ਈਸ਼ਵਰ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਉਨ੍ਹਾਂ ਆਤਮਾਵਾਂ ਦਾ ਜ਼ਰੂਰ ਭਲਾ ਕਰਨਾ, ਜੋ ਉਸ ਹੜ੍ਹ ’ਚ ਵਹਿ ਗਏ ਹਨ ਜਾਂ ਭੂਚਾਲ ਦੀ ਲਪੇਟ ’ਚ ਆ ਗਏ ਹਨ। ਰਾਮ ਜੀ ਕਿਰਪਾ ਕਰਨਾ। ਪੂਰੀ ਸ੍ਰਿਸ਼ਟੀ ’ਤੇ ਦਇਆ, ਮਿਹਰ, ਰਹਿਮਤ ਕਰੋ। ਇਨ੍ਹਾਂ ਹਾਦਸਿਆਂ ਸਬੰਧੀ ਸੁਣ ਕੇ ਬਹੁਤ ਦਰਦ ਹੋਇਆ, ਬਹੁਤ ਦੁੱਖ ਹੋਇਆ।

ਮਾਲਕ ਅੱਗੇ ਪ੍ਰਾਰਥਨਾ ਕਰਦਿਆਂ ਇਹੀ ਦੁਆ ਕਰਦੇ ਹਾਂ ਕਿ ਉਹ ਹਮੇਸ਼ਾਂ ਆਪਣੇ ਬੱਚਿਆਂ ਦੀ ਰੱਖਿਆ ਕਰਨ। ਆਪ ਲੋਕ ਵੀ, ਸਾਧ-ਸੰਗਤ ਉਨ੍ਹਾਂ ਦੇ ਲਈ ਪ੍ਰੇਅਰ ਕਰਨਾ, ਪ੍ਰਾਥਰਨਾ ਕਰਨਾ ਕਿ ਮਾਲਕ ਉਨ੍ਹਾਂ ਸਭ ਨੂੰ ਸ਼ਾਂਤੀ ਦੇ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਨੂੰ ਝੱਲਣ ਦੀ ਤਾਕਤ ਦੇਣ, ਕਿਉਂਕਿ ਬਹੁਤ ਦੁੱਖ ਹੁੰਦਾ ਹੈ ਜਦੋਂ ਘਰੋਂ ਕੋਈ ਚਲਾ ਜਾਂਦਾ ਹੈ। ਇਸ ਤਰ੍ਹਾਂ ਅਣਜਾਣੇ ’ਚ ਇਕਦਮ ਨਾਲ। ਪਿਆਰੀ ਸਾਧ-ਸੰਗਤ ਜੀਓ, ਅਸੀਂ ਤਾਂ ਹਮੇਸ਼ਾਂ ਦੁਆਵਾਂ ਕਰਦੇ ਰਹਿੰਦੇ ਹਾਂ ਰਾਮ ਜੀ ਅੱਗੇ ਕਿ ਹੇ ਮੇਰੇ ਮਾਲਕ, ਹੇ ਮੇਰੇ ਈਸ਼ਵਰ, ਤੂੰ ਕਿਰਪਾ ਨਿਧਾਨ ਹੈ, ਤੂੰ ਨਹੀਂ ਕਰੇਗਾ ਤਾਂ ਕੌਣ ਕਰੇਗਾ? ਆਪਣੇ ਬੱਚਿਆਂ ਦੀ ਰੱਖਿਆ ਜ਼ਰੂਰ ਕਰਨਾ। ਪਿਆਰੀ ਸਾਧ-ਸੰਗਤ ਜੀ ਤੁਸੀਂ ਲੋਕ ਘਰਾਂ ’ਚ ਰਹਿ ਕੇ ਹੀ, ਜਿਵੇਂ ਤੁਸੀਂ ਘਰਾਂ ’ਚ ਬੈਠੇ ਹੋ, ਉੱਥੋਂ ਹੀ ਪ੍ਰੇਅਰ ਕਰੋ।

ਪੂਜਨੀਕ ਗੁਰੂ ਜੀ (Saint Dr MSG) ਨੇ ਫ਼ਰਮਾਇਆ ਕਿ ਤੁਹਾਨੂੰ ਸੇਵਾਦਾਰ ਭਾਈ ਜਿਵੇਂ ਦੱਸਣਗੇ, ਜਿੱਥੇ ਤੱਕ ਦਰਸ਼-ਦੀਦਾਰ ਦੀ ਗੱਲ ਹੈ ਅਸੀਂ ਵੀ ਤੁਹਾਡੇ ਦਰਸ਼ਨ ਕਰਨੇ ਹਨ, ਪਰ ਧਿਆਨ ਇਹ ਰੱਖਣਾ ਹੈ ਕਿ ਐਡਮ ਦੇ ਸੇਵਾਦਾਰ, ਜਿੰਮੇਵਾਰ ਭਾਈ ਤੁਹਾਡੇ ਕੋਲ ਆਉਣਗੇ ਜਾਂ ਜੋ ਉਹ ਜਿਨ੍ਹਾਂ ਸੇਵਾਦਾਰਾਂ ਨੂੰ ਭੇਜਣਗੇ, ਜਿਵੇਂ ਉਹ ਕਹਿਣਗੇ 100 ਫੀਸਦੀ ਉਨ੍ਹਾਂ ਦੀਆਂ ਗੱਲਾਂ ’ਤੇ ਅਮਲ ਕਰਨਾ ਹੈ, ਪ੍ਰਸ਼ਾਸਨ ਦਾ ਸਾਥ ਦੇਣਾ ਹੈ। ਅਸੀਂ ਤੇਰਾ ਵਾਸ ਜੋ ਯੂਪੀ ਦਾ ਹੈ, ਉੱਥੋਂ ਹੀ ਗੱਲ ਕਰ ਰਹੇ ਹਾਂ। ਬਹੁਤ-ਬਹੁਤ ਆਸ਼ੀਰਵਾਦ ਤੁਹਾਨੂੰ ਸਭ ਨੂੰ, ਜੋ ਉਡੀਕ ਕਰ ਰਹੇ ਹਨ। ਕੋਸ਼ਿਸ਼ ਕਰਾਂਗੇ ਕਿ ਰੋਜ਼ਾਨਾ ਤੁਹਾਡੇ ਜੋ ਮੈਸਿਜ਼ ਆ ਰਹੇ ਹਨ, ਇਨ੍ਹਾਂ ਰਾਹੀਂ ਦਰਸ਼ਨ ਕਰੀਏ।

ਆਪ ਜੀ ਨੇ ਫਰਮਾਇਆ ਕਿ ਤੁਸੀਂ ਸਭ ਲੋਕ ਜਦੋਂ ਖੁਸ਼ ਹੁੰਦੇ ਹੋ ਤਾਂ ਇੰਜ ਲੱਗਦਾ ਹੈ ਕਿ ਮੇਰਾ ਰਾਮ, ਮੇਰਾ ਈਸ਼ਵਰ ਖੁਸ਼ ਹੋ ਰਿਹਾ ਹੈ। ਪੂਰਾ ਵਰਲਡ ਖੁਸ਼ ਰਹੇ, ਇਹ ਮਾਲਕ ਅੱਗੇ ਦੁਆ ਹੈ। ਪੂਰੇ ਸੰਸਾਰ ਦੇ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਾਂ, ਕਿਉਂਕਿ ਸੰਤਾਂ ਦਾ ਕੰਮ ਪ੍ਰਾਰਥਨਾ ਕਰਨਾ ਹੁੰਦਾ ਹੈ, ਤੇ ਪ੍ਰਾਰਥਨਾ ਕਰਦੇ ਹੀ ਰਹਿਣਾ ਹੁੰਦਾ ਹੈ। ਅਸੀਂ ਲਗਾਤਾਰ ਈਸ਼ਵਰ ਅੱਗੇ ਪ੍ਰਾਰਥਨਾ ਕਰ ਰਹੇ ਹਾਂ ਤੁਹਾਡੇ ਸਬ ਲਈ, ਪੂਰੇ ਸਮਾਜ ਲਈ, ਪੂਰੇ ਵਰਲਡ ਲਈ, ਇਸ ਦੇਸ਼ ਲਈ ਜਿਸ ’ਚ ਜਨਮ ਲਿਆ ਹੈ ਕਿ ਜੋ ਵੀ ਪ੍ਰੇਸ਼ਾਨੀਆਂ ਇਨਸਾਨੀਅਤ ’ਚ ਆ ਰਹੀਆਂ ਹਨ, ਮਾਨਵਤਾ ’ਚ ਆ ਰਹੀਆਂ ਹਨ, ਹੇ ਮੇਰੇ ਸ਼ਾਹ ਸਤਿਨਾਮ, ਹੇ ਮੇਰੇ ਸ਼ਾਹ ਮਸਤਾਨ ਦਾਤਾ ਰਹਿਬਰ, ਆਪ ਅੱਗੇ ਪ੍ਰਾਰਥਨਾ ਹੈ ਕਿ ਇਹ ਪ੍ਰੇਸ਼ਾਨੀਆਂ ਛੇਤੀ ਤੋਂ ਛੇਤੀ ਦੂਰ ਹੋ ਜਾਣ, ਸ਼ਾਂਤ ਹੋ ਸਾਡਾ ਸਮਾਜ ਤੇ ਸ਼ਾਂਤੀ ਦਾ ਵਾਤਾਵਰਣ ਆਪਣੇ ਆਪ ’ਚ ਬਹੁਤ ਵੱਡਾ ਸਵਰਗ ਹੁੰਦਾ ਹੈ, ਕਿਉਂਕਿ ਆਤਮਿਕ ਸ਼ਾਂਤੀ ਮਿਲਦੀ ਹੈ ਤਾਂ ਭਗਵਾਨ ਜੀ ਵੱਲੋਂ ਆਦਮੀ ਦੇ ਕਦਮ ਵਧਦੇ ਹਨ ਤੇ ਜਦੋਂ ਸਮਾਜ ’ਚ ਸ਼ਾਂਤੀ ਹੁੰਦੀ ਹੈ ਤਾਂ ਉੱਥੇ ਰਹਿਣ ਵਾਲਿਆਂ ਨੂੰ, ਭਾਵੇਂ ਉਹ ਜੀਵ-ਜੰਤੂ ਹਨ, ਭਾਵੇਂ ਉਹ ਸ਼੍ਰਿਸਟੀ ਹੈ ਇੱਕ ਵੱਖ ਹੀ ਨਜ਼ਾਰਾ ਬਣ ਜਾਂਦਾ ਹੈ, ਇੱਕ ਵੱਖ ਤੋਂ ਖੁਸ਼ੀਆਂ ਆਉਣ ਲੱਗ ਜਾਂਦੀਆਂ ਹਨ। ਬਾਕੀ ਰਾਮ ਦਾ ਨਾਮ ਜਪਣਾ, ਭਗਵਾਨ ਦਾ ਨਾਮ ਲੈਣਾ, ਉਹ ਤਾਂ ਅਸੀਂ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ।

ਨਾਮ ਜਪੋ ਤੇ ਪ੍ਰੇਮ ਕਰੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਜੀ ਦੀ ਉਹ ਦੋ ਲਾਈਨਾਂ ਵਾਰ-ਵਾਰ ਖਿਆਲ ’ਚ ਆਉਂਦਿਆਂ ਹਨ, ‘ਇਸ ਜਨਮ ਮੇਂ ਯੇ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ, ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰਖੋ ਮਾਲਿਕ ਸੇ ਡਰੋ’ ਹਮੇਸ਼ਾ ਇਹ ਗੱਲ ਯਾਦ ਰੱਖੋ, ਸਭ ਨਾਲ ਪ੍ਰੇਮ ਕਰਨਾ ਹੈ ਬੇਗਰਜ਼, ਨਿਸਵਾਰਥ ਭਾਵਨਾ ਨਾਲ, ਕਿਸੇ ਦਾ ਦਿਲ ਨਹੀਂ ਦੁਖਾਉਣਾ।

ਆਪ ਜੀ ਨੇ ਫ਼ਰਮਾਇਆ ਕਿ ਅਸੀਂ ਇੱਕ ਹੋਰ ਪ੍ਰਾਰਥਨਾ ਆਪਣੇ ਰਾਮ ਨੂੰ, ਆਪਣੇ ਈਸ਼ਵਰ ਅੱਗੇ ਕਰਨਾ ਚਾਹੁੰਦੇ ਹਾਂ ਕਿ ਹੇ ਮੇਰੇ ਮਾਲਕ, ਹੇ ਮੇਰੇ ਦਾਤਾ, ਰਹਿਮਤ ਕਰ, ਕਿ ਸਾਡੇ ਦੇਸ਼ ’ਚ ਜੋ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ ਉਹ ਵੀ ਖਤਮ ਹੋ ਜਾਵੇ। ਸਾਡੇ ਉਹ ਨੌਜਵਾਨ ਬੱਚੇ, ਸਾਡੇ ਉਹ ਪਰਿਵਾਰ, ਭਾਵੇਂ ਉਹ ਸਤਿਸੰਗੀ ਹਨ, ਭਾਵੇਂ ਗੈਰ ਸਤਿਸੰਗੀ ਹਨ, ਜਿਨ੍ਹਾਂ ’ਚ ਨੌਜਵਾਨ ਨਸ਼ਾ ਕਰ ਰਹੇ ਹਨ ਤਾਂ ਸਾਨੂੰ ਬਹੁਤ ਦਰਦ ਹੁੰਦਾ ਹੈ, ਕਿਉਂਕਿ ਨਸ਼ਿਆਂ ਦੀ ਵਜ੍ਹਾ ਨਾਲ ਪੂਰਾ ਪਰਿਵਾਰ ਦੁਖੀ ਰਹਿੰਦਾ ਹੈ। ਪੂਰੇ ਪਰਿਵਾਰ ’ਚ ਪ੍ਰੇਸ਼ਾਨੀ ਰਹਿੰਦੀ ਹੈ। ਇਸ ਪ੍ਰੇਸ਼ਾਨੀ ਤੋਂ ਨਿਕਲਣ ਦਾ ਇੱਕ ਹੀ ਤਰੀਕਾ ਹੈ ਕਿ ਜਿੰਨਾ ਹੋ ਸਕੇ, ਉਨ੍ਹਾਂ ਨੂੰ ਪਿਆਰ ਨਾਲ, ਮੁਹੱਬਤ ਨਾਲ ਤੁਸੀਂ ਡੀਲ ਕਰੋ, ਕਿਉਂਕਿ ਉਨ੍ਹਾਂ ਦਾ ਇਲਾਜ ਕਰਵਾਏ ਬਿਨਾ ਨਸ਼ਾ ਨਹੀਂ ਛੱਡਿਆ ਜਾ ਸਕਦਾ, ਉਨ੍ਹਾਂ ਦੀ ਆਦਤ ਇੰਨੀ ਵੱਡੀ ਹੋ ਜਾਂਦੀ ਹੈ, ਇੰਨੀ ਪੱਕੀ ਹੋ ਜਾਂਦੀ ਹੈ ਕਿ ਇਸ ਨੂੰ ਛੁਡਵਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਉਸ ਨਸ਼ੇ ਦੇ ਹੜ੍ਹ ਨੂੰ ਰੋਕਣ ਲਈ ਇਸ ਦੇ ਚੁੰਗਲ ’ਚ ਫਸੇ ਨੌਜਵਾਨਾਂ ਨਾਲ ਤੁਸੀਂ ਵੀ ਪਿਆਰ ਦਾ ਵਿਹਾਰ ਕਰੋ, ਉਨ੍ਹਾਂ ਨਾਲ ਬੈਠ ਕੇ ਗੱਲੋਂ ਕਰੋ, ਉਨ੍ਹਾਂ ਦੀ ਜੋ ਪ੍ਰੇਸ਼ਾਨੀ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਉਨ੍ਹਾਂ ਦੀ ਸੰਭਾਲ ਕਰੋ, ਤਾਂ ਯਕੀਨ ਮੰਨੋ ਤੁਹਾਡਾ ਪਿਆਰ ਇੱਕ ਅਜਿਹੀ ਮਰਹਮ ਲਗਾਏਗਾ, ਜੋ ਉਨ੍ਹਾਂ ਦੇ ਨਸ਼ੇ ਹਨ ਉਹ ਜ਼ਰੂਰ ਦੂਰ ਹੋ ਜਾਣਗੇ। ਬਾਕੀ ਰਾਮ-ਨਾਮ ਤਾਂ ਨਸ਼ਿਆਂ ਨੂੰ ਦੂਰ ਕਰਦਾ ਹੀ ਹੈ। ਜੇਕਰ ਤੁਸੀਂ ਰਾਮ ਦਾ ਨਾਮ ਜਪ ਕੇ ਘਰ ’ਚ ਖਾਣਾ ਬਣਾਓ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਜਪ ਕੇ ਘਰ ’ਚ ਖਾਣਾ ਬਣਾਓ, ਉਸ ਖਾਣੇ ਨਾਲ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ, ਤਾਂ ਇਹ ਜ਼ਰੂਰੀ ਹੈ। ਕਿਉਂਕਿ ਜੇਕਰ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬਹੁਤ ਦੁਖ ਹੁੰਦਾ ਹੈ ਤੇ ਸਾਰਾ ਪਰਿਵਾਰ ਦੁਖੀ ਰਹਿੰਦਾ ਹੈ, ਅੱਗੇ ਆਉਣ ਵਾਲੀ ਪੀੜ੍ਹੀ ਵੀ ਪ੍ਰੇਸ਼ਾਨ ਰਹਿੰਦੀ ਹੈ ਤਾਂ ਇਹ ਪ੍ਰਭੂ ਅੱਗੇ ਪ੍ਰਾਰਥਨਾ ਹੈ ਕਿ ਇਹ ਜੋ ਨਸ਼ਿਆਂ ਦਾ ਹੜ੍ਹ ਹੈ ਉਸ ਨੂੰ ਰੋਕ ਦਿਓ, ਅੱਜ ਸਵੇਰੇ ਵੀ ਅਸੀਂ ਇੰਸਟਾਗ੍ਰਾਮ ’ਤੇ ਇਸ ਨੂੰ ਲੈ ਕੇ ਚਰਚਾ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ