ਪੂਜਨੀਕ ਗੁਰੂ ਜੀ ਨੇ ਇੱਕ ਲੱਖ 4 ਹਜ਼ਾਰ ਰੁਪਏ ਪ੍ਰਮਾਰਥ ਕਰ ਕੇ ਸ਼ੁਰੂ ਕਰਵਾਇਆ ਭਲਾਈ ਕਾਰਜ

MSG Bhandara

ਸਰਸਾ (ਸੱਚ ਕਹੂੰ ਨਿਊਜ਼)। ਮਾਨਵਤਾ ਦੇ ਮਸੀਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਭੰਡਾਰੇ (MSG Bhandara) ਮੌਕੇ ਮਾਨਵਤਾ ਭਲਾਈ ਦੇ ਤਿੰਨ ਹੋਰ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਰਮਾਰਥੀ ਕਾਰਜਾਂ ਤਹਿਤ ਗਰੀਬ ਬਸਤੀਆਂ ’ਚ ਵਾਟਰ ਫ਼ਿਲਟਰ ਜਾਂ ਆਰਓ ਰਾਹੀਂ ਸਾਫ਼ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਦਾ ਕਾਰਜ ਸ਼ੁਰੂ ਕੀਤਾ। ਇਹ ਕਾਰਜ ਸ਼ੁਰੂ ਕਰਨ ’ਚ ਪੂਜਨੀਕ ਗੁਰੂ ਜੀ ਨੇ ਆਪਣੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨਾਲ ਇੱਕ ਲੱਖ 4 ਹਜ਼ਾਰ ਰੁਪਏ ਦਾ ਪਰਮਾਰਥ ਕੀਤਾ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਇੱਕ ਹੋਰ ਕਾਰਜ ਪੂਰੇ ਪਰਿਵਾਰ ਨਾਲ ਬੈਠ ਕੇ ਖਾਣਾ ਖਾਣ ਦੀ ਮੁਹਿੰਮ ਤਹਿਤ ਸਾਧ-ਸੰਗਤ ਦੇ ਨਾਲ ਪਿਛਲੇ ਤਿੰਨ ਦਿਨਾਂ ’ਤੋਂ ਲਗਾਤਾਰ ਖੁਦ ਲੰਗਰ-ਭੋਜਨ ਗ੍ਰਹਿਣ ਕਰਕੇ ਇਸ ਸ਼ੁੱਭ ਰੀਤ ਦੀ ਸ਼ਰੂਆਤ ਕੀਤੀ।

ਭੰਡਾਰੇ ’ਤੇ ਸਮੁੰਦਰਾਂ ਦੇ ਸਮੁੰਦਰ ਕਿਰਪਾ ਦ੍ਰਿਸ਼ਟੀ ਮਿਲੇਗੀ : ਪੂਜਨੀਕ ਗੁਰੂ ਜੀ

ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਸਾਧ-ਸੰਗਤ ਨੂੰ ਸੰਬੋਧਨ ਕਰਦੇ ਹੋਏ ਵਿਸ਼ਾਲ ਰੂਹਾਨੀ ਸਤਿਸੰਗ (MSG Bhandara) ’ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਨੂੰ ਸਾਰਿਆਂ ਨੂੰ ਸੱਚੇ ਦਾਤਾ ਰਹਿਬਰ ਪਰਮ ਪਿਤਾ ਕੁਲ ਮਾਲਕ, ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੀ ਅਤੇ ਅਵਤਾਰ ਦਿਹਾੜੇ ਨੂੰ ਅੱਗੇ ਤੋਂ ਹਮੇਸ਼ਾ ਮਨਾਏ ਜਾਣ ਵਾਲੇ ‘ਐੱਮਐੱਸਜੀ ਭੰਡਾਰੇ’ ਦੀ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਅਸ਼ੀਰਵਾਦ।

ਮਾਲਕ ਨੂੰ ਦੁਆ ਕਰਦੇ ਹਾਂ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਪੰਜ ਸਾਲਾਂ ਬਾਅਦ ਮਨਾ ਰਹੇ ਹਾਂ ਤੁਹਾਡੇ ’ਤੇ ਮਾਲਕ ਰਹਿਮੋ-ਕਰਮ ਕਰੇ ਕਿ ਹਰ ਵਾਰ ਜਦੋਂ ਵੀ ਅਸੀਂ ਮਨਾਵਾਂਗੇ ਜਲਦੀ ਤੋਂ ਜਲਦੀ ਅਤੇ ਜਲਦੀ ਤੋਂ ਜਲਦੀ ਖੁਸ਼ੀਆਂ ਨਾਲ ਮਾਲਾਮਾਲ ਮਾਲਕ ਤੁਹਾਨੂੰ ਕਰੇ। ਹੁਣ ਤੁਸੀਂ ਇੱਕ ਦੋ ਭੰਡਾਰਿਆਂ ਦੀ ਨਹੀਂ ਸਮੁੰਦਰਾਂ ਦੇ ਸਮੁੰਦਰ ਕਿਰਪਾ ਦਿ੍ਰਸ਼ਟੀ ਦੀਆਂ ਇੱਥੋਂ ਝੋਲੀਆਂ ਭਰ ਕੇ ਲੈ ਜਾਓਗੇ ਬਸ ਉਹ ਸੰਭਲੀ ਰਹੇ ਤੁਹਾਡੀਆਂ ਝੋਲੀਆਂ ’ਚ, ਤੁਹਾਡੇ ਦਾਮਨ ’ਚ ਕੋਈ ਦਾਗ ਨਾ ਲੱਗਣ, ਤੁਹਾਡਾ ਝੋਲੀ ਫਟੇ ਨਾ, ਤਾਂ ਬਚਨਾਂ ’ਤੇ ਠੋਕ ਕੇ ਪਹਿਰਾ ਦਿੰਦੇ ਰਹਿਣਾ, ਤਾਂ ਕਿ ਇਹ ਸਮੁੰਦਰਾਂ ਦੇ ਸਮੁੰਦਰ ਐੱਮਐੱਸਜੀ ਭੰਡਾਰੇ ਈ-ਸਪੇਸ਼ਲ ਹੈ, ਐਕਸਟ੍ਰਾ ਸਪੈਸ਼ਲ ਰਹਿਣਗੇ।

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸਰਵਣ ਕੀਤਾ ਪੰਡਾਲ ’ਚ ਅਨੁਸਾਸ਼ਨ ਅਤੇ ਸ਼ਰਧਾ ਦਾ ਅੰਦਾਜਾ। ਇਸੇ ਗੱਲ ਤੋਂ ਲਾਇਆ ਜਾ ਸਕਦਾ ਸੀ ਕਿ ਜੇਕਰ ਸੂਈ ਵੀ ਡੇਗ ਦੇਈਏ ਤਾਂ ਉਸ ਦੀ ਵੀ ਆਵਾਜ਼ ਸੁਣਾਈ ਦਿੰਦੀ। ਐੱਮਐੱਸਜੀ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਲੱਖਾਂ ਸੇਵਾਦਾਰਾਂ ਨੇ ਪੂਰੀ ਸਾਧ-ਸੰਗਤ ਨੂੰ ਸੱਤ-ਸੱਤ ਪੀਸ ਕਾਜੂ ਕਤਲੀ ਤੇ ਮਾਲਪੂੜੇ ਦਾ ਪ੍ਰਸ਼ਾਦ ਤੇ ਮਟਰ ਪਨੀਰ ਦੀ ਸਬਜ਼ੀ ਨਾਲ ਲੰਗਰ ਕੁਝ ਹੀ ਮਿੰਟਾਂ ’ਚ ਛਕਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।