ਕਲਿਯੁਗ ‘ਚ ਰਾਮ-ਨਾਮ ਜਪਣਾ ਬਹੁਤ ਜ਼ਰੂਰੀ : ਪੂਜਨੀਕ ਗੁਰੂ ਜੀ

Saing Dr. MSG

ਕਲਿਯੁਗ ‘ਚ ਰਾਮ-ਨਾਮ ਜਪਣਾ ਬਹੁਤ ਜ਼ਰੂਰੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਮਾਲਕ ਦੀ ਭਗਤੀ-ਇਬਾਦਤ ਕਰਦੇ ਹਨ, ਜਿਨ੍ਹਾਂ ਲੋਕਾਂ ‘ਚ ਉਸ ਮਾਲਕ ਪ੍ਰਤੀ ਦੀਵਾਨਗੀ ਹੈ, ਜੋ ਉਸ ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਬਣਨਾ ਚਾਹੁੰਦੇ ਹਨ ਅਜਿਹੇ ਬੰਦੇ ਹੀ ਇਸ ਦੁਨੀਆ ‘ਚ ਮਾਲਕ, ਸਤਿਗੁਰੂ ਦੇ ਲਾਇਕ ਹੁੰਦੇ ਹਨ ਜੋ ਇਨਸਾਨ ਆਪਣੇ ਮਨ ਦੇ ਪਿੱਛੇ ਲੱਗ ਕੇ ਈਰਖ਼ਾ, ਨਫ਼ਰਤ ‘ਚ ਸੜਦੇ ਰਹਿੰਦੇ ਹਨ ਉਹ ਕਿੰਨਾ ਵੀ ਬਾਹਰੀ ਤੌਰ ‘ਤੇ ਵਿਖਾਵਾ ਕਰਨ ਪਰ ਉਨ੍ਹਾਂ ਲਈ ਮਾਲਕ ਦੇ ਪਿਆਰ-ਮੁਹੱਬਤ ਨੂੰ ਪਾਉਣਾ ਬਹੁਤ ਹੀ ਮੁਸ਼ਕਿਲ ਹੈ ਜਦੋਂ ਤੱਕ ਅੰਦਰ ਦਾ ਸ਼ੀਸ਼ਾ  ਸਾਫ਼ ਨਹੀਂ ਹੁੰਦਾ ਉਦੋਂ ਤੱਕ ਮਾਲਕ ਦੀ ਦਇਆ-ਮਿਹਰ, ਦਰਸ਼-ਦੀਦਾਰ ਨਹੀਂ ਹੋ ਸਕਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਦੂਜਿਆਂ ਦੀ ਈਰਖ਼ਾ ‘ਚ ਸੜਦਾ ਰਹਿੰਦਾ ਹੈ,

ਦੂਜਿਆਂ  ਨੂੰ ਦੇਖਦਾ ਰਹਿੰਦਾ ਹੈ ਕਿ ਕੌਣ, ਕਿੱਧਰ ਕੀ ਕਰ ਰਿਹਾ ਹੈ ਅਤੇ ਆਪਣੇ ਬਾਰੇ ਨਹੀਂ ਸੋਚਦਾ ਉਦੋਂ ਤੱਕ ਕਦੇ ਸੁਖੀ ਨਹੀਂ ਰਹਿ ਸਕਦਾ ਕਿਉਂਕਿ ਉਸ ਦੇ ਅੰਦਰ ਦੂਜਿਆਂ ਪ੍ਰਤੀ ਬੁਰੇ ਖਿਆਲ, ਬੁਰਾਈ ਦੀ ਭਾਵਨਾ ਚਲਦੀ ਰਹਿੰਦੀ ਹੈ ਅਜਿਹਾ ਇਨਸਾਨ ਧੋਬੀ ਦੇ ਵਾਂਗ ਬਿਨਾ ਵਜ੍ਹਾ ਦੂਜਿਆਂ ਦੀ ਮੈਲ ਧੋਂਦਾ ਰਹਿੰਦਾ ਹੈ ਜਦੋਂ ਕੋਈ ਕਿਸੇ ਦੀ ਨਿੰਦਿਆ ਕਰਦਾ ਹੈ ਤਾਂ ਉਸ ਦੇ ਪਾਪ-ਕਰਮ ਆਪਣੇ ਉੱਪਰ ਲੈ ਲੈਂਦਾ ਹੈ

ਇਸ ਲਈ ਜੋ ਮਾਲਕ ਨਾਲ ਪਿਆਰ-ਮੁਹੱਬਤ ਕਰਦੇ ਹਨ, ਭਗਤੀ ਕਰਦੇ ਹਨ ਉਹੀ ਇਸ ਜਗਤ ‘ਚ ਕੰਮ ਦੇ ਹੁੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਇਨਸਾਨ ਨੂੰ ਉਹ ਬਚਨ ਯਾਦ ਰਹਿ ਜਾਂਦਾ ਹੈ ਜੋ ਸੌਖਾ ਹੋਵੇ ਪਰ ਜਿਸ ਬਚਨ ‘ਚ ਥੋੜ੍ਹੀ ਜਿਹੀ ਮੁਸ਼ਕਿਲ ਹੋਵੇ ਉਹ ਯਾਦ ਨਹੀਂ ਰਹਿੰਦਾ ਇਸ ਘੋਰ ਕਲਿਯੁਗ ‘ਚ ਭਗਤੀ ਕਰਨ ਤੋਂ ਹਰ ਕੋਈ ਕਤਰਾਉਂਦਾ ਹੈ ਇਨਸਾਨ ਸੋਚਦਾ ਹੈ ਕਿ ਕਿਤੇ ਗੁਰੂ ਜੀ ਅਜਿਹਾ ਬਚਨ ਕਰ ਦੇਣ ਤਾਂ ਕਿ ਸਿਮਰਨ ਹੀ ਨਾ ਕਰਨਾ ਪਵੇ

ਨਾਮ ਜਪਣ ਦਾ ਮਤਲਬ ਤਾਂ ਜਪਣਾ ਹੀ ਹੈ ਚਾਹੇ ਥੋੜ੍ਹਾ ਸਮਾਂ ਹੀ ਸਿਮਰਨ ਕਰੋ ਪਰ ਕਰੋ ਜ਼ਰੂਰ ਇੱਕ ਸੁਆਸ ਵੀ ਅਜਿਹਾ ਨਾ ਹੋਵੇ ਜੋ ਗੁਰੂ ਦੇ ਦੱਸੇ ਬਚਨਾਂ ਅਨੁਸਾਰ ਨਾ ਚੱਲੇ ਹਰ ਸੁਆਸ ‘ਚ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਮੁਰਸ਼ਿਦੇ-ਕਾਮਿਲ ਨੇ ਦੱਸਿਆ ਹੈ ਉਸ ਅਨੁਸਾਰ ਹੀ ਚੱਲਿਆ ਜਾਵੇ ਭਗਤੀ ਦੇ ਰਸਤੇ ‘ਤੇ ਸਿਮਰਨ-ਸੇਵਾ ਸਭ ਤੋਂ ਮੁੱਖ ਗੱਲ ਹੈ ਦ੍ਰਿੜ ਵਿਸ਼ਵਾਸੀ ਬਣੋ ਤਾਂ ਕਿ ਚਾਰੇ ਪਾਸਿਓਂ ਖੁਸ਼ੀਆਂ ਉਮੜ-ਉਮੜ ਕੇ ਆ ਜਾਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.