ਪੂਜਨੀਕ ਗੁਰੂ ਜੀ ਦੀ 40 ਦਿਨਾਂ ਦੀ ਸਮਾਜ ਸੁਧਾਰਕ ਮੁਹਿੰਮ ਨੇ ਲਿਆਂਦੀ ਸਮਾਜ ’ਚ ਵੱਡੀ ਤਬਦੀਲੀ

Dera Sacha Sauda

ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ

ਬਰਨਾਵਾ। ਸੰਤਾਂ ਦਾ ਕੰਮ ਇਸ ਸਮਾਜ ’ਚ ਆ ਕੇ ਬੁਰਾਈਆਂ ਨੂੰ ਦੂਰ ਕਰਨਾ ਹੁੰਦਾ ਹੈ। ਸੰਤ ਕਿਸੇ ਦੇ ਧਰਮ, ਮਜ਼੍ਹਬ ’ਚ ਦਖਲ ਨਹੀਂ ਦਿੰਦੇ, ਸਗੋਂ ਉਹ ਤਾਂ ਸਿਖਾਉਂਦੇ ਹਨ ਕਿ ਆਪਣੇ-ਆਪਣੇ ਧਰਮ ਨੂੰ ਮੰਨੋ। ਜੇਕਰ ਸਾਰੇ ਧਰਮਾਂ ਦੇ ਭਗਤ ਜੇਕਰ ਇੱਕ ਮਿੰਟ ਧਰਮ ਨੂੰ ਮੰਨਣਾ ਸ਼ੁਰੂ ਕਰ ਦੇਣਗੇ ਤਾਂ ਅਗਲੇ ਮਿੰਟ ਧਰਤੀ ’ਤੇ ਪਿਆਰ, ਮੁਹੱਬਤ ਦੀ ਗੰਗਾ ਵਹਿਣ ਲੱਗੇਗੀ ਕਿਉਂਕਿ ਧਰਮਾਂ ’ਚ ਬੇਗਰਜ਼, ਨਿਹਸਵਾਰਥ ਪਿਆਰ ਦੀ ਗੱਲ ਕਹੀ ਹੈ। ਸੰਤਾਂ ਹਮੇਸ਼ਾਂ ਸਮਾਜ ਦੇ ਭਲੇ ਲਈ ਸੋਚਦੇ ਹਨ। ਸੰਤ ਪੂਰੀ ਸ੍ਰਿਸ਼ਟੀ ਨੂੰ ਆਪਣੀ ਔਲਾਦ ਮੰਨਦੇ ਹਨ ਤੇ ਉਹ ਆਪਣਈ ਔਲਾਦ ਲਈ ਹਮੇਸ਼ਾਂ ਪਰਮਾਤਮਾ ਅੱਗੇ ਦੁਆ ਕਰਦੇ ਰਹਿੰਦੇ ਹਨ।

ਇਸ ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਚਾਲ੍ਹੀ ਦਿਨਾਂ ਲਈ ਬਰਨਾਵਾ ਦਰਬਾਰ ਪਧਾਰੇ ਤਾਂ ਆਪ ਜੀ ਨੇ ਦੇਸ਼ ਅੰਦਰ ਨਸ਼ੇ ਦੀ ਗੰਦਗੀ ਦੇ ਢੇਰਾਂ ਦੇ ਢੇਰ ਵੇਖੇ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ ਨਸ਼ਾ ਸਰਕਾਰਾਂ ਬੇਵੱਸ, ਨਸ਼ੱਈਆਂ ਦੇ ਪਰਿਵਾਰ ਦੁਖੀ, ਨਸ਼ੇ ਲਈ ਚੋਰ, ਠੱਗ ਬਣੇ ਨਸ਼ੱਈਆਂ ਦੇ ਟੋਲਿਆਂ ਸਾਹਮਣੇ ਸਮਾਜ ਲਾਚਾਰ ਸੀ ਕੋਈ ਚਾਚਾ, ਤਾਇਆ, ਮਾਮਾ, ਫੁੁੱਫੜ, ਮਾਸੜ, ਨਸ਼ੇੜੀ ਦੀ ਬਾਂਹ ਨਹੀਂ ਫੜ ਰਿਹਾ ਸੀ ਸੋਚ ਇਹੋ ਕਿ ਲੈ ਕੇ ਕਿੱਥੇ ਜਾਈਏ ਨਸ਼ਾ ਛਡਾਊ ਕੇਂਦਰ ਜਾ ਕੇ ਵੀ ਇਸ ਨੇ ਨਸ਼ਾ ਛੱਡਣਾ ਜਾਂ ਨਹੀਂ, ਕੋਈ ਪਤਾ ਨਹੀਂ ਸਿਹਤਮੰਦ ਅਤੇ ਭਲਵਾਨਾਂ ਵਾਲੇ ਸੂਬੇ ਦੇਸ਼ ’ਚ ਨਸ਼ਿਆਂ ਦੇ ਗੁਲਾਮ, ਬਿਮਾਰ, ਤੜਫ ਰਹੇ ਨਸ਼ੇੜੀਆਂ ’ਤੇ ਦਇਆ ਕਰਦਿਆਂ ਵਤਨ ਦੇ ਸੱਚੇ ਖੈਰ-ਖਵਾਹ ਪੂਜਨੀਕ ਗੁਰੂ ਜੀ ਨੇ ਇਸ ਵਾਰੀ ਨਸ਼ਿਆਂ ਖਿਲਾਫ਼ ਪੂਰੇ ਜ਼ੋਰਾਂ ਆਵਾਜ਼ ਬੁਲੰਦ ਕੀਤੀ। ਪੂਜਨੀਕ ਗੁਰੂ ਜੀ ਨੇ ਇਸ ਵਾਰ ਨਸ਼ਿਆਂ ’ਤੇ ਦੋ ਸੌਂਗ ਵੀ ਰਿਲੀਜ਼ ਕੀਤੇ ਜਿਸ ਨੂੰ ਲੋਕਾਂ ਨੇ ਬਹੁਤ ਸਲਾਹਿਆ ਤੇ ਪੂਜਨੀਕ ਗੁਰੂ ਜੀ ਦੀ ਖੂਬ ਪ੍ਰਸ਼ੰਸਾ ਕੀਤੀ। ਲੋਕ ਇੱਥੋਂ ਤੱਕ ਕਹਿੰਦੇ ਸੁਣੇ ਗਏ ਹਨ ਜੇਕਰ ਸਮਾਜ ’ਚ ਕੋਈ ਬਦਲਾਅ ਲਿਆ ਸਕਦਾ ਹੈ ਤਾਂ ਉਹ ਸਰਸੇ ਵਾਲੇ ਗੁਰੂ ਜੀ ਹਨ।

Depth Campaign

ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ’ਤੇ ਨਸ਼ੇ ਛੱਡਣ ਵਾਲਿਆਂ ਦਾ ਆਇਆ ਹਡ਼੍ਹ

ਬੱਸ ਇਕ ਪ੍ਰੇਰਨਾ ਤੇ ਇੱਕ ਸੱਦੇ ਦੀ ਉਡੀਕ ਸੀ ਕਿ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ, ਸੇਵਾਦਾਰ ਚੱਲ ਪਏ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ, ਘਰ-ਘਰ ਨਸ਼ੇ ਆਖਣ ਮੈਂ ਡਾਲ-ਡਾਲ, ਸੇਵਾਦਾਰ ਆਖਣ ਅਸੀਂ ਪਾਤ-ਪਾਤ ਨਸ਼ੇ ਦੇ ਰਾਖਸ਼ ਨੂੰ ਘੇਰਾ ਪਾਉਣ ਲਈ ਸੇਵਾਦਾਰ ਰੂਪੀ ਯੋਧਿਆਂ ਨੇ ਸਮਾਂ ਤਾਂ ਕੱਢਿਆ, ਆਪਣੇ ਘਰਾਂ ਦੇ ਕੰਮ-ਧੰਦੇ ਵੀ ਛੱਡੇ, ਆਪਣੇ ਪੱਲਿਓਂ ਪੈਸਾ ਵੀ ਖਰਚਿਆ ਬੱਸਾਂ ਕਿਰਾਏ ’ਤੇ ਕਰਕੇ ਨਸ਼ੇੜੀਆਂ ਨੂੰ ਗੁਰੂ ਜੀ ਦੇ ਪ੍ਰੋਗਰਾਮ ’ਚ ਲਿਆਂਦਾ ਨਸ਼ੱਈ ਹੈਰਾਨ ਸਨ ਕਿ ਇੰਨਾ ਪਿਆਰ ਤੇ ਸਤਿਕਾਰ ਦੇਣ ਵਾਲੇ ਆਮ ਬੰਦੇ ਤਾਂ ਹੈ ਨਹੀਂ, ਫਰਿਸ਼ਤੇ ਹੀ ਹੋਣਗੇ, ਰੱਬ ਨੇ ਭੇਜੇ ਹੋਣਗੇ ਨਸ਼ਾ ਛੱਡ ਇਹ ਵਿਅਕਤੀ ਘਰ ਪਰਤੇ ਤਾਂ ਪਰਿਵਾਰਾਂ ਨੂੰ ਸੁਖ ਦਾ ਸਾਹ ਆਇਆ।

ਮਾਪਿਆਂ ਦੇ ਚਿਹਰੇ ’ਤੇ ਰੌਣਕ ਪਰਤੀ, ਬੱਚਿਆਂ ਦੇ ਗਮਗੀਨ ਚਿਹਰਿਆਂ ’ਤੇ ਭੋਲੀ ਜਿਹੀ ਨਿਰਛਲ ਮੁਸਕਾਨ ਉੱਭਰ ਆਈ ਨਸ਼ੇੜੀਆਂ ਨੂੰ ਗੁਰੂ ਜੀ ਦੀ ਪਵਿੱਤਰ ਦਿ੍ਰਸ਼ਟੀ, ਅਸ਼ੀਰਵਾਦ, ਮਿੱਠੇ ਬਚਨਾਂ ਤੇ ਹੌਂਸਲਾ ਅਫਜ਼ਾਈ ਨੇ ਨਵੀਂ ਜ਼ਿੰਦਗੀ ਦੇ ਦਿੱਤੀ ਨਸ਼ੇ ਦੇ ਨਰਕ ’ਚੋਂ ਨਿਕਲ ਕੇ ਇਹ ਲੋਕ ਨਾ ਸਿਰਫ ਤੰਦਰੁਸਰਤ ਹੋਏ ਸਗੋ ਬਦਨਾਮੀ ਦੀ ਦਲਦਲ ਵਿੱਚੋਂ ਨਿਕਲ ਗਏ ਜਿਹੜਾ ਪਰਿਵਾਰ ਤੇ ਸਮਾਜ ਉਨ੍ਹਾਂ ਨੂੰ ਚੋਰ, ਠੱਗ ਆਖ ਕੇ ਤਾਹਨੇ ਮਾਰਦਾ ਸੀ ਹੁਣ ਪਰਿਵਾਰ ਤੇ ਸਮਾਜ ਦੀਆਂ ਨਜ਼ਰਾਂ ’ਚ ਇੱਜਤ ਮਿਲਣ ਲੱਗੀ।

ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ

ਪੂਜਨੀਕ ਗੁਰੂ ਜੀ ਨੇ ਆਪਣੀ 40 ਦਿਨਾਂ ਦੀ ਬਰਨਾਵਾ ਫੇਰੀ ਦੌਰਾਨ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ ਇੱਕ ਦਿਨ ’ਚ ਕਈ-ਕਈ ਸੂਬਿਆਂ ’ਚੋਂ ਨਸ਼ੇੜੀ ਨਸ਼ਾ ਛੱਡਣ ਲੱਗੇੇੇ ਨਸ਼ੇੜੀਆਂ ਲਈ ਇਹ ਅਜੂਬਾ ਸੀ ਕਿ ਕੋਈ ਉਨ੍ਹਾਂ ਨੂੰ ਪਿਆਰ ਨਾਲ ਨਸ਼ਾ ਛੱਡਣ ਲਈ ਆਖੇ ਪੂਜਨੀਕ ਗੁਰੂ ਜੀ ਦਾ ਇਹ ਸੰਬੋਧਨ ਨਸ਼ੇੜੀਆਂ ਦੀ ਰੂਹ ਨੂੰ ਟੁੰਬ ਗਿਆ ‘‘ਬੇਟਾ ਹਿੰਮਤ ਕਰੋ, ਰਾਮ-ਨਾਮ ਨਾਲ ਤੁਸੀਂ ਹੁਣੇ ਨਸ਼ਾ ਛੱਡ ਜਾਓਗੇ ਚੰਗੀ ਖੁਰਾਕ ਖਾਇਓ, ਸਾਧ-ਸੰਗਤ ਤੁਹਾਨੂੰ ਖੁਰਾਕ ਦੇਵੇਗੀ, ਵਾਹਿਗੁਰੂ ਤੁਹਾਨੂੰ ਤਾਕਤ ਬਖਸ਼ੇ’’ ਅਜਿਹੇ ਸ਼ਬਦਾਂ ਨੇ ਸਮਾਜ ਵੱਲੋਂ ਦੁਰਕਾਰੇ ਨਸ਼ੇੜੀਆਂ ਨੂੰ ਪਿਆਰ ਤੇ ਸਤਿਕਾਰ ਦਿੱਤਾ।

ਫਿਰ ਇਹੀ ਨਸ਼ੇੜੀ ਚੱਲ ਪਏ ਦੂਜਿਆਂ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਨ ਲਈ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ ਪਰ ਪਾਰਸ ਕਿਸੇ ਲੋਹੇ ਨੂੰ ਪਾਰਸ ਨਹੀਂ ਬਣਾਉਂਦਾ ਪਰ ਗੁਰੂ ਜੀ ਨੇ ਪਾਰਸ ਬਣਾਉਣ ਦਾ ਕੰਮ ਕੀਤਾ। ਨਸ਼ੇੜੀ ਨਸ਼ੇ ਤੋਂ ਰਹਿਤ ਹੋ ਕੇ ਸਮਾਜ ਸੁਧਾਰਕ ਬਣ ਕੇ ਹੋਰਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਜੁਟ ਪਏ। ਨਸ਼ਾ ਛੱਡਣ ਵਾਲਾ ਇੱਕ -ਇੱਕ ਵਿਅਕਤੀ ਕਈ-ਕਈ ਨਸ਼ੇੜੀਆਂ ਨੂੰ ਸਮਝਾ ਕੇ ਗੁਰੂ ਜੀ ਨੂੰ ਮਿਲਾਉਣ ਲਈ ਲਿਆਉਣ ਲੱਗਾ ਨਸ਼ਿਆਂ ਦਾ ਕਿਲ੍ਹਾ ਢਹਿਣ ਲੱਗਾ ਨਸ਼ੇੜੀ ਫਿਰ ਤੰਦਰੁਸਤੀ-ਤਾਜਗੀ ਤੇ ਆਪਣੇਪਣ ਮਿਲਣ ਨਾਲ ਆਤਮਿਕ ਤੇ ਸਰੀਰਕ ਤੌਰ ’ਤੇ ਮਜਬੂਤ ਹੋਏ।

ਪੀਰ-ਫਕੀਰ, ਰੂਹਾਨੀਅਤ ਦੇ ਬੇਤਾਜ ਬਾਦਸ਼ਾਹ ਹੁੰਦੇ ਹਨ

ਆਸ ਦਾ ਦੀਵਾ ਜਗਿਆ, ਆਸਾਂ ਪੂਰੀਆਂ ਹੋ ਰਹੀਆਂ ਹਨ ਤੇ ਹੋਣਗੀਆਂ, ਕਿਉਂਕਿ ਪੀਰ-ਫਕੀਰ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ, ਕਿਉਂਕਿ ਪੀਰ-ਫਕੀਰ ਖੁਦ ਲਈ ਅੱਲ੍ਹਾ ਅੱਗੇ ਹੱਥ ਨਹੀਂ ਫੈਲਾਉਂਦੇ, ਉਹ ਪੂਰੀ ਸ੍ਰਿਸ਼ਟੀ ਲਈ ਮੰਗਦੇ ਹਨ, ਸਭ ਉਹਨਾਂ ਦੇ ਆਪਣੇ ਹੁੰਦੇ ਹਨ ਸਭ ਨੂੰ ਆਪਣਾ ਸਮਝਣ, ਅਪਣਾਉਣ ’ਚ ਸਭ ਤੋਂ ਵੱਡੀ ਤਾਕਤ ਹੈ। ਇਹ ਜਜ਼ਬਾ ਤੇ ਹਿੰਮਤ ਪੀਰਾਂ-ਫਕੀਰਾਂ ਦੇ ਵੱਸ ਦੀ ਗੱਲ ਹੁੰਦੀ ਹੈ ਕਿਉਂਕਿ ਪੀਰ-ਫਕੀਰ, ਰੂਹਾਨੀਅਤ ਦੇ ਬੇਤਾਜ ਬਾਦਸ਼ਾਹ ਹੁੰਦੇ ਹਨ, ਉਹਨਾਂ ਲਈ ਕੋਈ ਬੇਗਾਨਾ ਨਹੀਂ ਹੁੰਦਾ ਉਹਨਾਂ ਨੂੰ ਸਭ ਦਾ ਦਰਦ ਹੁੰਦਾ ਹੈ ਤੇ ਦਰਦ ਦਾ ਅਹਿਸਾਸ ਹੋਣਾ ਉਹਨਾਂ ਦੇ ਰੂਹਾਨੀ ਹਸਤੀ ਹੋਣ ਦੀ ਨਿਸ਼ਾਨੀ ਹੁੰਦੀ ਹੈ। ਪੂਜਨੀਕ ਗੁਰੂ ਜੀ ਮਾਨਵਤਾ ’ਤੇ ਮਹਾਨ ਪਰਉਪਕਾਰ ਕਰਕੇ ਸੁਨਾਰੀਆ ਪਰਤ ਗਏ ਪਰ ਆਪ ਜੀ ਵੱਲੋਂ ਚਲਾਈ ਗਈ 40 ਦਿਨਾਂ ਦੀ ਸਮਾਜ ਸੁਧਾਰਕ ਮੁਹਿੰਮ ਦੇਸ਼ ਦੇ ਇਤਿਹਾਸ ’ਚ ਸੁਨਿਹਰੀ ਅੱਖਰਾਂ ਵਿੱਚ ਲਿਖੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here