ਅਮਲ ਕਰਨ ਨਾਲ ਮਿਟਦੇ ਨੇ ਜਨਮਾਂ-ਜਨਮਾਂ ਦੇ ਕਰਮ : ਸੰਤ ਡਾ. ਐਮਐਸਜੀ

ਰੂਹਾਨੀਅਤ: ਅਮਲ ਕਰਨ ਨਾਲ ਮਿਟਦੇ ਨੇ ਜਨਮਾਂ-ਜਨਮਾਂ ਦੇ ਕਰਮ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਜਦੋਂ ਤੱਕ ਆਪਣੇ ਹਿਰਦੇ ਨੂੰ ਪਾਕ-ਪਵਿੱਤਰ ਨਹੀਂ ਕਰਦਾ, ਉਦੋਂ ਤੱਕ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਉਸ ਦੇ ਅੰਦਰ ਨਹੀਂ ਵਸਦੀਆਂ ਆਪਣੇ ਅੰਦਰ ਦੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਵਿਚਾਰਾਂ ਨੂੰ ਸ਼ੁੱਧ ਕਰਨ ਲਈ ਇੱਕੋ-ਇੱਕ ਤਰੀਕਾ ਹੈ ਸੇਵਾ ਅਤੇ ਸਿਮਰਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੇਵਾ ਕਰੋ, ਸਿਮਰਨ ਕਰੋ ਤਾਂ ਬੁਰੇ ਵਿਚਾਰ, ਨੈਗਟਿਵ ਵਿਚਾਰ ਰੁਕ ਜਾਣਗੇ ਸੇਵਾ, ਸਿਮਰਨ ਨਾਲ ਅਜਿਹਾ ਆਤਮ ਵਿਸ਼ਵਾਸ ਆਵੇਗਾ ਕਿ ਤੁਹਾਡਾ ਧਿਆਨ ਮਾਲਕ ਦੀ ਯਾਦ ’ਚ ਲੱਗਣ ਲੱਗੇਗਾ, ਤੁਸੀਂ ਆਤਮ ਵਿਸ਼ਵਾਸ ਨਾਲ ਭਰਪੂਰ ਹੋਵੋਗੇ ਅਤੇ ਕੋਈ ਵੀ ਚੰਗਾ ਨੇਕ ਕਾਰਜ ਕਰਦੇ ਹੋਏ ਝਿਜਕ ਨਹੀਂ ਹੋਵੇਗੀ ਤੁਸੀਂ ਹਿੰਮਤ ਨਾਲ ਅੱਗੇ ਵਧਦੇ ਜਾਵੋਗੇ ਨੈਗੇਟਿਵ ਥਿੰਕਿੰਗ ਖਤਮ ਹੋਵੇਗੀ ਅਤੇ ਪਾਜਿਟਿਵ ਥਿੰਕਿੰਗ ਵਧਦੀ ਜਾਵੇਗੀ ਆਪ ਜੀ ਫ਼ਰਮਾਉਦੇ ਹਨ ਕਿ ਬਚਨ ਸੁਣ ਕੇ ਅਮਲ ਕਰਨ ਨਾਲ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟ ਜਾਂਦੇ ਹਨ ਅਤੇ ਇਸ ਜਨਮ ਦੇ ਗ਼ਮ, ਦੁੱਖ-ਦਰਦ ਚਿੰਤਾਵਾਂ , ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਸੰਤਾਂ ਦੇ ਬਚਨ ਸੁਣੋ ਅਤੇ ਅਮਲ ਕਰੋ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤ ਇਹੀ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਜਾਪ ਕਰੋ ਪਰਮਾਤਮਾ ਦੀ ਬਣਾਈ ਸਿ੍ਰਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ, ਕਿਸੇ ਵੀ ਜੀਵ ਦਾ ਦਿਲ ਨਾ ਦੁਖਾਓ, ਕਿਸੇ ’ਤੇ ਵਿਅੰਗ ਨਾ ਕਸੋ, ਜਾਤ-ਪਾਤ ਦਾ ਭੇਦਭਾਵ ਨਾ ਕਰੋ, ਕੌੜਾ ਨਾ ਬੋਲੋ ਆਪ ਜੀ ਫ਼ਰਮਾਉਦੇ ਹਨ ਕਿ ਸਾਰੇ ਆਪੋ-ਆਪਣੇ ਕਰਮਾਂ ਦਾ ਖਾਂਦੇ ਹਨ ਜਿਹੋ ਜਿਹੇ ਕਰਮ ਤੁਸੀਂ ਕਰੋਗੇ, ਉਹੋ ਜਿਹਾ ਫ਼ਲ ਤੁਹਾਨੂੰ ਭੋਗਣਾ ਪਵੇਗਾ ਬੁਰੇ ਕਰਮ ਕਰਦੇ ਹੋ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬੁਰਾ ਹੋਵੇਗਾ ਕਿੱਕਰ ਦਾ ਪੌਦਾ ਬੀਜਣ ਨਾਲ ਉਸ ’ਤੇ ਅੰਬ ਨਹੀਂ ਲੱਗਦੇ ਕਹਿਣ ਦਾ ਮਤਲਬ ਜਿਹੋ ਜਿਹੇ ਕਰਮ ਕਰੋਗੇ ਉਹ ਇਸੇ ਜਨਮ ’ਚ ਤੁਹਾਨੂੰ ਭੋਗਣੇ ਪੈਣਗੇ ਅਤੇ ਅੱਗੇ ਆਤਮਾ ਨੂੰ ਦਰਗਾਹ ’ਚ ਹਿਸਾਬ-ਕਿਤਾਬ ਚੁਕਾਉਣਾ ਪਵੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ