(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਜੋ ਇਸ ਦੁਨੀਆਂ ਤੋਂ ਚਲੇ ਗਏ ਤੁਸੀਂ ਉਨ੍ਹਾਂ ਨੂੰ ਕਿੰਨਾ ਕੁ ਯਾਦ ਕਰਦੇ ਹੋ? ਇਹ ਯਾਦ ਸਿਰਫ਼ ਸੁਫਨਾ ਜਿਹਾ ਬਣ ਕੇ ਰਹਿ ਜਾਂਦੀ ਹੈ ਕਦੇ-ਕਦਾਈਂ ਕਿਸੇ ਗੱਲ ’ਤੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਜੋ ਹਰ ਸਮੇਂ ਦਿਲੋ-ਦਿਮਾਗ ਵਿਚ ਛਾਇਆ ਰਹਿੰਦਾ ਹੈ, ਅਜਿਹਾ ਤਾਂ ਸਿਰਫ਼ ਉਹ ਸੱਚਾ ਮੁਰਸ਼ਿਦੇ-ਕਾਮਲ ਹੁੰਦਾ ਹੈ ਜਿਸ ਨੇ ਮਹਾਨ ਪਰਉਪਕਾਰ ਕੀਤੇ ਹੁੰਦੇ ਹਨ, ਜਿਸ ਦੀ ਯਾਦ ਹਮੇਸ਼ਾ ਤਾਜ਼ਾ ਰਹਿੰਦੀ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤਮਾਮ ਦੁਨੀਆਂ ਦੇ ਲੋਕ, ਚਾਹੇ ਉਹ ਗੁਰੂ, ਪੀਰ-ਫ਼ਕੀਰ ਨੂੰ ਨਾ ਮਿਲੇ ਹੋਣ, ਫਿਰ ਵੀ ਉਨ੍ਹਾਂ ਦੇ ਦਿਲੋ-ਦਿਮਾਗ ਵਿਚ ਗੁਰੂ, ਪੀਰ-ਫ਼ਕੀਰ ਲਈ ਸਤਿਕਾਰ, ਇੱਜ਼ਤ ਦੀ ਭਾਵਨਾ ਭਰ ਜਾਂਦੀ ਹੈ ਜਦੋਂ ਉਹ ਪੜ੍ਹਦੇ ਹਨ ਕਿ ਕੋਈ ਪੀਰੋ, ਮੁਰਸ਼ਿਦੇ-ਕਾਮਲ, ਮਾਲਕ ਸਰੂਪ ਇਸ ਦੁਨੀਆਂ ਵਿਚ ਆਇਆ, ਇਸ ਦੁਨੀਆਂ ਨੂੰ ਸਿੱਧਾ ਰਾਹ ਦਿਖਾਇਆ, ਤੁਰਨਾ ਸਿਖਾਇਆ ਤਾਂ ਹਜ਼ਾਰਾਂ ਸਾਲ ਗੁਜ਼ਰ ਗਏ, ਫਿਰ ਵੀ ਉਨ੍ਹਾਂ ਪੀਰ-ਪੈਗੰਬਰਾਂ, ਰਿਸ਼ੀ-ਮੁਨੀਆਂ ਦੀ ਯਾਦ, ਸਤਿਕਾਰ ਅੱਜ ਵੀ ਸਾਡੇ ਦਿਲੋ-ਦਿਮਾਗ ਵਿਚ ਤਾਜ਼ਾ ਹੈ ਅਤੇ ਤਾਜ਼ਾ ਹੀ ਰਹੇਗੀ।
ਖਤਮ ਹੁੰਦੀ ਰੂਹਾਨੀਅਤ ਨੂੰ ਮੁੜ ਜਿਉਦਾ ਕਰਦੇ ਹਨ ਇਸੇ ਤਰ੍ਹਾਂ ਸਾਈਂ ਜੀ ਨੇ ਰਾਮ-ਨਾਮ ਦੀ ਸੰਜੀਵਨੀ ਦਿੱਤੀ
ਇਸੇ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਹ ਡੇਰਾ ਸੱਚਾ ਸੌਦਾ ਬਣਾਇਆ ਕਿਉਕਿ ਲੋਕ ਧਰਮ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਭੁੱਲ ਕੇ ਮਨ-ਇੰਦਰੀਆਂ ਦੇ ਗੁਲਾਮ ਬਣ ਗਏ ਭੌਤਿਕਤਾਵਾਦ ਵਿਚ ਪਾਗ਼ਲ ਹੋ ਗਏ ਅਤੇ ਇਨਸਾਨੀਅਤ, ਰੂਹਾਨੀਅਤ ਤੋਂ ਕੋਹਾਂ ਦੂਰ ਹੋ ਗਏ ਰੂਹਾਨੀਅਤ, ਇਨਸਾਨੀਅਤ ਜਦੋਂ ਖ਼ਤਮ ਹੋਣ ਲੱਗਦੀ ਹੈ ਤਾਂ ਪਰਮਪਿਤਾ ਪਰਮਾਤਮਾ ਆਪਣਾ ਨੂਰ ਧਰਤੀ ’ਤੇ ਭੇਜਦੇ ਹਨ ਜੋ ਕਿ ਮਰਦੀ ਹੋਈ ਇਨਸਾਨੀਅਤ, ਖ਼ਤਮ ਹੁੰਦੀ ਰੂਹਾਨੀਅਤ ਨੂੰ ਮੁੜ ਜਿਉਦਾ ਕਰਦੇ ਹਨ ਇਸੇ ਤਰ੍ਹਾਂ ਸਾਈਂ ਜੀ ਨੇ ਰਾਮ-ਨਾਮ ਦੀ ਸੰਜੀਵਨੀ ਦਿੱਤੀ, ਜਿਸਦੀ ਵਜ੍ਹਾ ਨਾਲ ਅੱਜ ਇਨਸਾਨੀਅਤ ਜਿਉਦੀ ਹੀ ਨਹੀਂ ਸਗੋਂ ਸੰਸਾਰ ਵਿੱਚ ਦੂਸਰਿਆਂ ਲਈ ਉਦਾਹਰਨ ਬਣਦੀ ਜਾ ਰਹੀ ਹੈ।
ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਸਤਿਸੰਗੀ ਲੋਕ ਖ਼ੂਨਦਾਨ ਕਰਦੇ ਹਨ ਵਿਦੇਸ਼ਾਂ ਵਿਚ ਸਾਧ ਸੰਗਤ ਖ਼ੂਨਦਾਨ ਕਰਦੀ ਹੈ ਤਾਂ ਲੋਕ ਹੈਰਾਨੀ ਨਾਲ ਪੁੱਛਦੇ ਹਨ ਕਿ ਕੀ ਇੱਥੇ ਕੋਈ ਤੁਹਾਡਾ ਰਿਸ਼ਤੇਦਾਰ ਬਿਮਾਰ ਹੈ? ਸਾਧ-ਸੰਗਤ ਜ਼ਵਾਬ ਦਿੰਦੀ ਹੈ ਕਿ ਅਸੀਂ ਹਰ ਜ਼ਰੂਰਤਮੰਦ ਲਈ ਖ਼ੂਨਦਾਨ ਕਰਦੇ ਹਾਂ ਅਜਿਹਾ ਕਹਿਣ ’ਤੇ ਉਹ ਹੈਰਾਨ ਹੋ ਜਾਂਦੇ ਹਨ ਕਿ ਇਹ ਕੌਣ ਹਨ ਜੋ ਬਿਨਾਂ ਕਿਸੇ ਮਤਲਬ ਦੇ ਖ਼ੂਨਦਾਨ ਕਰ ਰਹੇ ਹਨ ਤਾਂ ਸਾਧ-ਸੰਗਤ ਦੱਸਦੀ ਹੈ ਕਿ ਅਸੀਂ ਡੇਰਾ ਸੱਚਾ ਸੌਦਾ ਸਰਸਾ, ਹਰਿਆਣਾ (ਭਾਰਤ) ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਹਾਂ ਸਾਨੂੰ ਸਾਡੇ ਪੂਜਨੀਕ ਗੁਰੂ ਬੇਪਰਵਾਹ ਸਾਈਂ ਮਸਤਾਨਾ ਜੀ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ ਰਹਿਬਰ ਨੇ ਇਸ ਦੀ ਸਿੱਖਿਆ ਦਿੱਤੀ ਹੈ ਇਸ ’ਤੇ ਵਿਦੇਸ਼ੀਆਂ ਨੇ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਕਿ ਕੋਈ ਤਾਂ ਹੈ ਜੋ ਇਨਸਾਨੀਅਤ ਨੂੰ ਜਿਉਦਾ ਰੱਖੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ