ਘਮੰਡ, ਹੰਕਾਰ ਨੂੰ ਤਿਆਗ ਕੇ ਜੀਵਨ ’ਚ ਦੀਨਤਾ, ਨਿਮਰਤਾ ਨੂੰ ਅਪਣਾਓ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ, ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਬਚਨ ਫ਼ਰਮਾਉਦਿਆਂ ਘਮੰਡ, ਹੰਕਾਰ ਨੂੰ ਤਿਆਗ ਕੇ ਦੀਨਤਾ, ਨਿਮਰਤਾ ਨਾਲ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਆਪ ਜੀ ਨੇ ਸਭ ਨਾਲ ਨਿਸਵਾਰਥ ਪ੍ਰੇਮ ਭਾਵ ਅਤੇ ਮਿੱਠਾ ਬੋਲਣ ਦਾ ਵੀ ਸੱਦਾ ਦਿੱਤਾ।

ਸੰਤ, ਪੀਰ, ਫਕੀਰ ਇਸ ਦੁਨੀਆ ’ਚ ਸੱਚ ਦਾ ਰਾਹ ਦਿਖਾਉਣ ਆਉਦੇ ਹਨ

ਆਨਲਾਈਨ ਗੁਰੂਕੁਲ ’ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ, ਪੀਰ, ਫਕੀਰ ਇਸ ਦੁਨੀਆ ’ਚ ਸੱਚ ਦਾ ਰਾਹ ਦਿਖਾਉਣ ਆਉਦੇ ਹਨ ਸੱਚ ਦੀ ਗੱਲ ਦੱਸਦੇ ਹਨ ਸਾਰਿਆਂ ਦਾ ਭਲਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਕਦੇ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੁਖੀ ਵੇਖ ਕੇ ਜੇਕਰ ਸੰਤ, ਪੀਰ ਫਕੀਰ ਦੇ ਅੰਦਰ ਤੜਫ ਪੈਦਾ ਨਹੀਂ ਹੁੰਦੀ ਤਾਂ ਉਹ ਸੰਤ ਹੀ ਨਹੀਂ ਹੋ ਸਕਦਾ ਰੂਹਾਨੀ ਸੰਤ, ਸੂਫੀ ਸੰਤ ਦਾ ਮਤਲਬ ਹੀ ਇਹ ਹੈ, ਆਤਮਿਕ ਸੰਤ ਕਹਿ ਲਓ, ਆਤਮਿਕ ਮੰਥਨ ਕਰਦਾ ਹੈ,

ਸਮਾਜ ’ਚ ਚੱਲ ਰਹੀ ਬੁਰਾਈਆਂ, ਕੁਰੀਤੀਆਂ ਅਤੇ ਬੁਰਾਈ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਸੰਤ ਦਾ ਕੰਮ ਪਰਮ ਪਿਤਾ ਪਰਮਾਤਮਾ ਦੀ ਡਿਊਟੀ ਨਿਭਾਉਣਾ ਹੁੰਦਾ ਹੈ ਉਹ ਇਸ ਧਰਤੀ ’ਤੇ ਆ ਕੇ ਧਨ-ਦੌਲਤ, ਜ਼ਮੀਨ-ਜਾਇਦਾਦ, ਆਪਣੇ ਲਈ ਅਜਿਹਾ ਕੁਝ ਹਾਸਲ ਕਰਨ ਦੀ ਨਹੀਂ ਸੋਚਦੇ ਜੇਕਰ ਉਹ ਕਰਮਯੋਗੀ ਹੁੰਦਾ ਹੈ ਤਾਂ ਉਹ ਜੋ ਵੀ ਪੈਸਾ ਹਾਸਲ ਕਰਦੇ ਹਨ ਉਹ ਸਮਾਜ ਦੀ ਭਲਾਈ ’ਚ ਲਾ ਦਿੰਦੇ ਹਨ ਇਹੀ ਉਨ੍ਹਾਂ ਦਾ ਮਕਸਦ ਹੁੰਦਾ ਹੈ ਕਰਮਯੋਗੀ ਉਹ ਹੁੰਦਾ ਹੈ, ਗਿਆਨਯੋਗੀ ਹੁੰਦਾ ਹੈ ਜੋ ਖੁਦ ਕਰਮਯੋਗੀ ਹੋਵੇਗਾ।

ਉਹ ਦੂਜੇ ਨੂੰ ਗਿਆਨ ਦੀ ਗੱਲ ਦੱਸੇਗਾ ਤਾਂ ਜਿਵੇਂ ਅਸੀਂ ਪਿਛਲੀ ਵਾਰ ਤੁਹਾਨੂੰ ਦੱਸਿਆ ਕਰਦੇ ਸੀ ਕਿ ਬ੍ਰਹਮਚਰਜ ਆਸ਼ਰਮ ’ਚ ਜੋ ਸੰਤ, ਪੀਰ-ਫਕੀਰ ਹੁੰਦੇ ਸਨ, ਉਨ੍ਹਾਂ ’ਚ ਬਹੁਤ ਸਾਰੇ ਅਜਿਹੇ ਵੀ ਹੁੰਦੇ ਸਨ, ਜੋ ਖੁਦ ਕਰਮਯੋਗੀ ਹੁੰਦੇ ਸਨ ਕਿਉਕਿ ਬ੍ਰਹਮਚਰਜ ’ਚ ਇਹ ਸਿਖਾਇਆ ਜਾਂਦਾ ਹੈ ਕਿ ਕਰਮ ਕਰਨਾ ਧਰਮ ਹੈ?ਅਤੇ ਧਰਮ ’ਤੇ ਅਮਲ ਕਰਨਾ ਗਿਆਨ ਹੈ ਸਿਰਫ਼ ਸੁਣਨਾ ਗਿਆਨ ਨਹੀਂ ਹੈ, ਸੁਣ ਕੇ ਅਮਲ ਕਰਨਾ ਅਸਲੀ ਗੱਲ ਹੈ ਤੁਸੀਂ ਸੰਤ, ਪੀਰ ਫਕੀਰ ਦੇ ਸਾਹਮਣੇ ਬੈਠੋ, ਜਿੰਨੀ ਮਰਜ਼ੀ ਵਾਹ-ਵਾਹ ਕਰਦੇ ਰਹੋ, ਜਿੰਨਾ ਮਰਜ਼ੀ ਕੁਝ ਕਹਿੰਦੇ ਰਹੋ, ਪਰ ਜੇਕਰ ਕਰਮ ਤੋਂ ਬੁਰੇ ਹੋ ਤਾਂ?ਭੋਗਣਾ ਅੱਜ ਨਹੀਂ ਤਾਂ ਭਲਕੇ ਪਵੇਗਾ

ਸੇਵਾਦਾਰਾਂ ਨੂੰ ਮਿਲਿਆ ਪਿਆਰਾ ਨਾਂਅ ‘ਪ੍ਰੇਮੀ ਸੇਵਕ’

ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਫ਼ਰਮਾਇਆ, ‘‘ਪਿਆਰੀ ਸਾਧ-ਸੰਗਤ ਜੀਓ ਹੁਣ ਤੱਕ ਸੇਵਾਦਾਰਾਂ ਨੂੰ ‘ਭੰਗੀਦਾਸ’ ਕਿਹਾ ਜਾਂਦਾ ਸੀ, ਉਨ੍ਹਾਂ ਨੂੰ ਹੁਣ ‘ਪ੍ਰੇਮੀ ਸੇਵਕ’ ਕਿਹਾ ਜਾਏਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੇ ਮੁਰੀਦਾਂ ਨੂੰ ਪ੍ਰੇਮੀ ਨਾਂਅ ਨਾਲ ਨਿਵਾਜ਼ਿਆ ਸੀ ਪ੍ਰੇਮੀ ਦਾ ਮਤਲਬ ਭਗਵਾਨ ਨਾਲ ਪਿਆਰ ਕਰਨ ਵਾਲਾ, ਇਨਸਾਨੀਅਤ ਨਾਲ ਪਿਆਰ ਕਰਨ ਵਾਲਾ, ਕੁਦਰਤ ਨਾਲ ਪਿਆਰ ਕਰਨ ਵਾਲਾ ਹੈ ਅੱਗੇ ਤੋਂ ਤੁਸੀਂ ਪਿੰਡ ਦਾ ਪ੍ਰੇਮੀ ਸੇਵਕ, ਬਲਾਕ ਦਾ ਪ੍ਰੇਮੀ ਸੇਵਕ ਬੋਲ ਸਕਦੇ ਹੋ’’ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਹਿਲਾਂ ਸੈਕਟਰੀ ਹੁੰਦਾ ਸੀ, ਫਿਰ ਭੰਗੀਦਾਸ ਹੋਇਆ ਅਤੇ ਹੁਣ ਪ੍ਰੇਮੀ ਸੇਵਕ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।