ਸੁਨਾਮ ਦੀ ਸਾਧ ਸੰਗਤ ਵੱਲੋਂ ਸੀਵਲ ਹਸਪਤਾਲ ਵਿਖੇ ਸਿਹਤ ਕਰਮਚਾਰੀਆਂ ਨੂੰ ਵੰਡੀਆਂ 50 ਫਰੂਟ ਕਿਟਾਂ

ਸੁਨਾਮ ਊਧਮ ਸਿੰਘ ਵਾਲਾ, ਖੁਸ਼ਪ੍ਰੀਤ ਜੋਸ਼ਨ। ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ਾਹੀ ਚਿੱਠੀ ਵਿੱਚ ਦੱਸੇ ਗਏ ਵਚਨਾਂ ਤੇ ਅਮਲ ਕਰਦਿਆਂ ਸੁਨਾਮ ਬਲਾਕ ਵੱਲੋਂ ਸ਼ਹਿਰ ਵਿੱਚ ਕਰੋਨਾ ਮਹਾਂਮਾਰੀ ਦੇ ਕਾਲ ਵਿੱਚ ਸੇਵਾਵਾਂ ਨਿਭਾ ਰਹੇ ਕਰੋਨਾ ਵਾਰੀਅਰਜ਼ ਦਾ ਲਗਾਤਾਰ ਮਾਨ ਸਨਮਾਨ ਕੀਤਾ ਜਾ ਰਿਹਾ ਹੈ।

ਇਸ ਕੜੀ ਦੇ ਚਲਦਿਆਂ ਅੱਜ ਸੁਨਾਮ ਦੀ ਬਲਾਕ ਦੀ ਸਾਧ ਸੰਗਤ ਵੱਲੋਂ ਅੱਜ ਸ਼ਹਿਰ ਸੁਨਾਮ ਦੇ ਸੀਵਲ ਹਸਪਤਾਲ ਵਿਖੇ‌ ਕੋਰੋਨਾ ਮਹਾਂਮਾਰੀ ਦੇ ਕਾਲ ਵਿੱਚ ਆਪਣੀ ਡਿਊਟੀ ਨਿਭਾ ਰਹੇ ਡਾਕਟਰਾਂ, ਸਟਾਫ਼ ਅਤੇ ਸਿਹਤ ਕਰਮਚਾਰੀਆਂ ਨੂੰ ਸਲੂਟ ਮਾਰਕੇ ਉਨ੍ਹਾਂ ਦੀ ਹੋਂਸਲਾ ਹਫਜਾਈ ਕੀਤੀ ਅਤੇ ਉਨ੍ਹਾਂ ਨੂੰ ਫਰੂਟ ਕਿਟਾਂ ਭੇਂਟ ਅਤੇ ਜੂਸ ਭੇਂਟ ਕੀਤਾ ਗਿਆ।

ਇਸ ਮੌਕੇ ਜ਼ਿੰਮੇਵਾਰਾਂ ਵੱਲੋਂ ਹਸਪਤਾਲ ਦੇ ਸਮੂਹ ਸਟਾਫ਼ ਦੇ ਲਗਭਗ 50 ਮੈਂਬਰਾਂ ਨੂੰ ਫਰੂਟ ਕਿਟਾਂ ਵੰਡ ਕੇ‌ ਅਤੇ ਸਲੂਟ ਮਾਰਕੇ ਉਨ੍ਹਾਂ ਦੀ‌ ਹੋਂਸਲਾ ਹਫਜਾਈ ਕੀਤੀ। ਇਸ ਮੌਕੇ ਹਸਪਤਾਲ ਦੇ ਡਾਕਟਰਾਂ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਸਾਧ ਸੰਗਤ ਦਾ ਇਸ ਮਾਨ ਸਨਮਾਨ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਸ਼ਹਿਰੀ ਭੰਗੀਦਾਸ ਗੁਲਜ਼ਾਰ‌ ਇੰਸਾਂ , 15 ਮੈਂਬਰ ਸਹਿਯੋਗੀ ਅਵਤਾਰ ਇੰਸਾਂ , ਬਲਾਕ ਭੰਗੀਦਾਸ ਛਹਿਬਰ ਇੰਸਾਂ , 15 ਮੈਂਬਰ ਰਾਮੇਸ਼ ਇੰਸਾਂ , 15 ਮੈਂਬਰ ਜਸਵਿੰਦਰ ਸਿੰਘ , 15 ਮੈਂਬਰ ਕਰਮਜੀਤ ਸਿੰਘ , 15 ਮੈਂਬਰ ਸਹਿਯੋਗੀ ਉਮ ਪ੍ਰਕਾਸ਼ ਓਮੀ , ਭੰਗੀਦਾਸ ਪ੍ਰਕਾਸ਼ ਇੰਸਾਂ , ਗੁਰਵਿੰਦਰ ਇੰਸਾਂ , ਸੰਦੀਪ ਕੋਹਲੀ , ਈਸ਼ਵਰ ਰਾਣਾ , ਗੁਰਦੇਵ ਮਾਸਟਰ , ਸੁਖਵਿੰਦਰ ਬੱਚੀ , ਜੀਵਨ ਇੰਸਾਂ , ਸੁਰਿੰਦਰ ਇੰਸਾਂ ਸਮੇਤ ਆਦਿ ਮੌਜੂਦ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।