ਮਲੋਟ ਦੀ ਸਾਧ-ਸੰਗਤ ਨੇ ਲੱਡੂ ਵੰਡ ਕੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਮਹਾਂਪਰਉਪਕਾਰ ਦਿਵਸ ਮਨਾਇਆ

ਮਲੋਟ ਬਲਾਕ ਵਿੱਚੋਂ ਭਾਰੀ ਗਿਣਤੀ ਵਿੱਚ ਸਾਧ-ਸੰਗਤ ਸਰਸਾ ਆਸ਼ਰਮ ਵਿੱਚ ਭੰਡਾਰੇ ਵਿੱਚ ਪਹੁੰਚੀ

ਮਲੋਟ, (ਮਨੋਜ)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਜਿੱਥੇ ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 32ਵੇਂ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਦਿਵਸ) ਦੇ ਭੰਡਾਰੇ ਦੇ ਸ਼ੁੱਭ ਮੌਕੇ ਬਲਾਕ ਮਲੋਟ ਤੋਂ ਅੱਜ ਸਵੇਰੇ ਤੜਕਸਾਰ ਭਾਰੀ ਗਿਣਤੀ ਵਿੱਚ ਸਾਧ-ਸੰਗਤ ਰਵਾਨਾ ਹੋਈ ਉਥੇ ਮਲੋਟ ਦੀ ਸਾਧ-ਸੰਗਤ ਵੱਲੋਂ ਲੱਡੂਆਂ ਦਾ ਲੰਗਰ ਵੀ ਲਗਾਇਆ ਗਿਆ।

ਜਾਣਕਾਰੀ ਦਿੰਦਿਆਂ ਅੱਖਾਂਦਾਨ ਸੰਮਤੀ ਅਤੇ ਖੂਨਦਾਨ ਸੰਮਤੀ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 32ਵੇਂ ਪਵਿੱਤਰ ਮਹਾਂ ਪਰਉਪਕਾਰ ਦਿਵਸ ਮੌਕੇ ਚਾਰ ਖੰਭਾ ਚੌਂਕ ਮੰਡੀ ਹਰਜ਼ੀ ਰਾਮ ਵਿਖੇ ਲੱਡੂਆਂ ਦਾ ਲੰਗਰ ਲਗਾਇਆ ਗਿਆ ਅਤੇ ਰਾਹਗੀਰਾਂ ਨੂੰ ਲੱਡੂ ਵੰਡ ਕੇ ਮਹਾਂਪਰਉਪਕਾਰ ਦਿਵਸ ਦੀ ਖੁਸ਼ੀ ਮਨਾਈ ਗਈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਨਾਲ ਜੁੜੇ ਖਾਸ ਦਿਨਾਂ ਨੂੰ ਸਾਧ-ਸੰਗਤ ਹਮੇਸ਼ਾਂ ਹੀ ਵੱਧ ਚੜ੍ਹ ਕੇ ਮਨਾਉਂਦੀ ਹੈ।

ਇਸ ਮੌਕੇ ਸੇਵਾਦਾਰ ਯੋਗੇਸ਼ ਇੰਸਾਂ (ਜੁਗਨੂੰ), ਸੰਜੂ ਸੇਠੀ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ (ਬਿੱਟੂ), ਵਿੱਕੀ ਸੋਨੀ ਇੰਸਾਂ, ਦੀਪਕ ਇੰਸਾਂ ਝੌਰੜ, ਮਹਿੰਦਰ ਸਿੰਘ ਸੋਨੀ, ਟੀਟਾ ਸੱਚਦੇਵਾ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਹਨੀ ਇੰਸਾਂ, ਮੋਂਟੀ ਇੰਸਾਂ, ਵਿੱਕੀ ਇੰਸਾਂ, ਬਲਾਕ ਭੰਗੀਦਾਸ ਗੋਰਖ ਸੇਠੀ ਇੰਸਾਂ, 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਹਰਪਾਲ ਇੰਸਾਂ (ਰਿੰਕੂ), ਗੁਰਭਿੰਦਰ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਕੁਲਭੂਸ਼ਣ ਇੰਸਾਂ, ਸੰਜੀਵ ਭਠੇਜਾ ਇੰਸਾਂ, ਰਮੇਸ਼ ਇੰਸਾਂ (ਭੋਲਾ), ਸੌਰਵ ਜੱਗਾ ਇੰਸਾਂ, ਕਮਲ ਇੰਸਾਂ ਨੇ ਦੱਸਿਆ ਕਿ ਬੀਤੇ ਦਿਨ ਵੀਰਵਾਰ ਦੀ ਸਾਧ-ਸੰਗਤ ਸਰਸਾ ਵਿਖੇ ਭੰਡਾਰੇ ਤੇ ਜਾ ਰਹੀ ਹੈ ਅਤੇ ਅੱਜ ਸ਼ੁੱਕਰਵਾਰ ਨੂੰ ਵੀ ਮਲੋਟ ਸ਼ਹਿਰ ਅਤੇ ਪਿੰਡਾ ਵਿੱਚੋਂ ਭਾਰੀ ਗਿਣਤੀ ਵਿੱਚ ਸਾਧ-ਸੰਗਤ ਸਰਸਾ ਆਸ਼ਰਮ ਵਿੱਚ ਪਹੁੰਚ ਕੇ ਭੰਡਾਰੇ ਵਿੱਚ ਆਪਣੀ ਹਾਜ਼ਰੀ ਲਗਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ