ਗੁੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਰਵਾਨਾ

dera

 ਸੇਵਾਦਾਰਾਂ ’ਚ ਭਾਰੀ ਉਤਸ਼ਾਹ (Safai Maha Abhiyan)

(ਹਰਪਾਲ ਸਿੰਘ) ਲੌਂਗੋਵਾਲ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਗੁਰੂ ਗ੍ਰਾਮ ਹਰਿਆਣਾ ਵਿਖੇ ਚਲਾਏ ਜਾ ਰਹੇ ਸਫਾਈ ਮਹਾਂ ਅਭਿਆਨ ਨੂੰ ਲੈ ਕੇ ਬਲਾਕ ਲੌਂਗੋਵਾਲ ਦੀ ਸਮੁੱਚੀ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੰਤਾਲੀ ਮੈਂਬਰ ਯੂਥ ਕਮਲਾ ਇੰਸਾਂ, ਜ਼ਿਲ੍ਹਾ 25 ਮੈਂਬਰ ਸੁਖਪਾਲ ਸਿੰਘ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਧੰਨਜੀਤ ਇੰਸਾਂ, ਕਿਰਨਾਂ ਇੰਸਾਂ, ਮਨਜੀਤ ਕੌਰ ਇੰਸਾਂ, ਬਲਾਕ ਦੇ ਪੰਦਰ੍ਹਾਂ ਮੈਂਬਰ ਸਿਓਪਾਲ ਇੰਸਾਂ, ਪ੍ਰੇਮ ਕੁਮਾਰ ਇੰਸਾਂ, ਦਲਜੀਤ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਦਰਸਨ ਸਿੰਘ ਇੰਸਾਂ, ਲਾਭ ਸਿੰਘ ਇੰਸਾਂ, ਸੁਰਜਨ ਸਿੰਘ ਇੰਸਾਂ, ਬਲਾਕ ਭੰਗੀਦਾਸ ਰੂਪ ਸਿੰਘ ਇੰਸਾਂ ਨੇ ਦੱਸਿਆ ਕਿ ਜਿਉਂ ਹੀ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਮੈਂਟ ਵੱਲੋਂ ਸਮੂਹ ਸਾਧ-ਸੰਗਤ ਨੂੰ ਸਫਾਈ ਮਹਾਂ ਅਭਿਆਨ ਦਾ ਸੰਦੇਸ਼ ਮਿਲਿਆ ਤਾਂ ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

6 ਮਾਰਚ ਨੂੰ ਚਲਾਏ ਜਾ ਰਹੇ ਸਫਾਈ ਮਹਾਂ ਅਭਿਆਨ ਵਿਚ ਭਾਗ ਲੈਣ ਲਈ ਬਲਾਕ ਲੌਂਗੋਵਾਲ ਤੋਂ ਅੱਜ 350 ਸੇਵਾਦਾਰ ਭੈਣ ਭਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੀ ਵਰਦੀ ਪਹਿਨ ਕੇ ਰਵਾਨਾ ਕੀਤੇ ਗਏ ਹਨ। ਇਹਨਾਂ ਸੇਵਾਦਾਰਾਂ ਵਿੱਚ ਸਫਾਈ ਮਹਾਂ ਅਭਿਆਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪਹਿਲਾਂ ਹੀ ਇਸ ਸਫਾਈ ਮਹਾਂ ਅਭਿਆਨ ’ਤੇ ਜਾਣ ਲਈ ਬੁਕਿੰਗ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਬਲਾਕ ਲੌਂਗੋਵਾਲ ਦੇ ਸੇਵਾਦਾਰਾਂ ਦੀ ਡਿਊਟੀ ਭਿਵਾਨੀ ਇਨਕਲੇਵ, ਬਸੱਈ ਗਾਂਵ, ਗੁਰੂਗ੍ਰਾਮ (ਗੁੜਗਾਓਂ) ਲਗਾਈ ਗਈ ਹੈ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੀ ਵਰਦੀ ਪਹਿਨ ਕੇ, ਦੋ ਟਾਈਮ ਦਾ ਲੰਗਰ/ ਮਿੱਠੀ ਰੋਟੀ, ਪਾਣੀ ਦੀ ਬੋਤਲ, ਮਾਸਕ, ਝਾੜੂ, ਬੱਠਲ, ਕਹੀ ਅਤੇ ਦਾਤੀ ਆਦਿ ਲੈ ਕੇ ਜਾਣ ਲਈ ਬੇਨਤੀ ਕੀਤੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ