Mission To Unite Families: ਸਾਧ-ਸੰਗਤ ਨੇ ਦਿਮਾਗੀ ਤੌਰ ’ਤੇ ਪਰੇਸ਼ਾਨ ਔਰਤ ਨੂੰ ਉਸ ਦੇ ਘਰ ਪਹੁੰਚਾਇਆ

Mission To Unite Families
ਰਾਜਪੁਰਾ: ਸਾਧ ਸੰਗਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਦੇ ਹੋਏ। ਤਸਵੀਰ : ਅਜਯ ਕਮਲ

ਧੰਨ ਹੈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਇਨ੍ਹਾਂ ਦੇ ਗੁਰੂ ਜੋ ਬਿਨਾਂ ਸੁਆਰਥ ਤੋਂ ਮਾਨਵਤਾ ਦੀ ਸੇਵਾ ਕਰਦੇ ਹਨ-ਪਰਿਵਾਰਕ ਮੈਂਬਰ

Mission To Unite Families: (ਅਜਯ ਕਮਲ) ਰਾਜਪੁਰਾ। ਬੀਤੇ ਦਿਨੀ ਰਾਜਪੁਰਾ ਅਤੇ ਖਰੜ ਦੀ ਸਾਧ-ਸੰਗਤ ਵੱਲੋਂ ਇੱਕ ਦਿਮਾਗੀ ਤੌਰ ’ਤੇ ਪਰੇਸ਼ਾਨ ਔਰਤ ਨੂੰ ਉਸ ਦੇ ਵਾਰਸਾਂ ਨਾਲ ਮਿਲਾ ਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਰਾਜਪੁਰਾ ਦੇ 85 ਮੈਂਬਰ ਅਮਿਤ ਇੰਸਾਂ ਨੇ ਦੱਸਿਆ ਕਿ ਨਾਭਾ ਤੋਂ 85 ਮੈਂਬਰ ਕੁਲਦੀਪ ਸਿੰਘ ਇੰਸਾਂ ਦੇ ਲੜਕੇ ਅਰਵਿੰਦ ਸਿੰਘ ਇੰਸਾਂ ਜੋ ਕਿ ਮੋਹਾਲੀ ਵਿਖੇ ਨੌਕਰੀ ਕਰਦਾ ਹੈ,

ਜਦੋਂ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਔਰਤ ਢਾਬੇ ਦੇ ਬਾਹਰ ਪਰੇਸ਼ਾਨੀ ਦੀ ਹਾਲਤ ਵਿੱਚ ਬੈਠੀ ਹੈ ਤਾਂ ਸਤਿਗੁਰ ਦੇ ਦੱਸੇ ਮਾਨਵਤਾ ਭਲਾਈ ਦੇ ਰਸਤੇ ’ਤੇ ਚਲਦੇ ਹੋਏ ਉਸਨੇ ਉਸ ਔਰਤ ਨੂੰ ਸੰਪਰਕ ਕੀਤਾ ਤਾਂ ਉਸ ਤੋਂ ਉਸ ਦਾ ਘਰ ਬਾਰ ਪੁੱਛਿਆ ਤਾਂ ਉਸਨੇ ਉਸ ਵਕਤ ਕੁਝ ਨਹੀਂ ਦੱਸਿਆ ਤਾਂ ਉਕਤ ਪ੍ਰੇਮੀ ਨੇ ਖਰੜ ਦੀ ਸਾਧ-ਸੰਗਤ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ 85 ਮੈਂਬਰ ਭੈਣ ਸੁਦੇਸ਼ ਰਾਣੀ ਅਤੇ ਹੋਰ ਸਾਧ-ਸੰਗਤ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਸ ਔਰਤ ਨੂੰ ਮਾਨਵਤਾ ਭਲਾਈ ਕੇਂਦਰ ਖਰੜ ਵਿੱਚ ਲੈ ਗਏ।

ਇਹ ਵੀ ਪੜ੍ਹੋ: Punjab: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨਮਿੱਤ ਹੋਈ ਨਾਮ ਚਰਚਾ

ਜਿੱਥੇ ਭੈਣਾਂ ਦੇ ਪੁੱਛਣ ’ਤੇ ਉਸਨੇ ਰਾਜਪੁਰਾ ਦਾ ਜ਼ਿਕਰ ਕੀਤਾ ਜਿੱਥੇ ਭੈਣਾਂ ਵੱਲੋਂ ਉਸ ਨਾਲ ਗੱਲਬਾਤ ਕਰਦਿਆਂ ਹੋਇਆ ਉਸਨੇ ਆਪਣੀ ਭੈਣ ਬਾਰੇ ਜ਼ਿਕਰ ਕੀਤਾ ਤਾਂ ਉਸ ਦੀ ਭੈਣ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਰਾਜਪੁਰਾ ਦੇ ਨੇੜਲੇ ਪਿੰਡ ਮਰਦਾਂਪੁਰ ਵਿਖੇ ਰਹਿੰਦੀ ਹੈ ਤਾਂ ਰਾਜਪੁਰਾ ਤੋਂ 85 ਮੈਂਬਰ ਭੈਣ ਊਸ਼ਾ ਇੰਸਾਂ, ਆਸ਼ਾ ਇੰਸਾਂ, ਬਾਈ ਰਾਮ ਪ੍ਰਤਾਪ 15 ਮੈਂਬਰ, ਨਰੇਸ਼ ਬਡਵਾਲ, ਸਿਕੰਦਰ ਇੰਸਾਂ ਖਰੜ ਪਹੁੰਚ ਕੇ ਉਕਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਆਪਣੇ ਨਾਲ ਰਾਜਪੁਰਾ ਮਾਨਵਤਾ ਭਲਾਈ ਕੇਂਦਰ ਵਿਖੇ ਲੈ ਆਉਦਾ ਅਤੇ ਪਿੰਡ ਮਰਦਾਂਪੁਰ ਵਿਖੇ ਉਸਦੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਨੂੰ ਉਸਦੇ ਵਾਰਸ਼ਾਂ ਹਵਾਲੇ ਕਰ ਦਿੱਤਾ। Mission To Unite Families

ਜਿੱਥੇ ਵਰਸਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਗੁਰੂ ਜੀ ਜਿਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਇੰਨ੍ਹੀ ਵਧੀਆ ਸਿੱਖਿਆ ਦਿੱਤੀ ਹੈ। ਜਿਸ ਦੇ ਚੱਲਦਿਆਂ ਉਹ ਮਾਨਵਤਾ ਦੀ ਸੇਵਾ ਕਰਦੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਸਾਧ-ਸੰਗਤ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here