ਸਾਧ ਸੰਗਤ ਨੇ ਆਰਥਿਕ ਪੱਖੋਂ ਕਮਜ਼ੋਰ ਨੂੰ ਬਣਾਇਆ ਪੱਕੇ ਮਕਾਨ ਦੀ ਮਾਲਕਣ

Sadh Sangat, Economy, Permanent House

ਫਿਰੋਜ਼ਪੁਰ (ਰਵਿੰਦਰ ਕੌਛੜ) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਫਿਰੋਜ਼ਪੁਰ ਛਾਉਣੀ, ਸ਼ਹਿਰ ਤੇ ਅਟਾਰੀ ਬਲਾਕ ਦੀ ਸਾਧ-ਸੰਗਤ ਨੇ ਜੰਗੀਰ ਕੌਰ ਪਤਨੀ ਸਵਰਗਵਾਸੀ ਕਸ਼ਮੀਰ ਸਿੰਘ ਵਸਨੀਕ ਪਿੰਡ ਪੀਰਾਂ ਵਾਲਾ ਬਸਤੀ ਬੋਹੜਾ ਵਾਲਾ ਖੂਹ ਨੂੰ ਪੱਕਾ ਮਕਾਨ ਬਣਾ ਕੇ ਦਿੰਦਿਆਂ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆ ਰਾਮ ਅਵਤਾਰ ਇੰਸਾਂ 15 ਮੈਂਬਰ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਜੰਗੀਰ ਕੌਰ ਅਤਿ ਗਰੀਬ ਹੋਣ ਕਾਰਨ ਕੱਚੇ ਮਕਾਨ ਵਿੱਚ ਰਹਿਣ ਲਈ ਮਜ਼ਬੂਰ ਸੀ ਉਸਦੇ ਪਤੀ ਅਤੇ ਪੁੱਤਰ ਨੂੰਹ ਦੀ ਮੌਤ ਹੋ ਚੁੱਕੀ ਹੈ ਪਰ ਉਸਦੀਆਂ 2 ਪੋਤਰੀਆਂ ਅਤੇ 1 ਪੋਤਾ ਉਸਦੇ ਨਾਲ ਰਹਿੰਦੇ ਹਨ ਉਸਨੇ ਆਪਣੀ ਹਾਲਤ ਨੂੰ ਦੇਖਦਿਆਂ ਬਲਾਕ ਦੇ ਜ਼ਿੰਮੇਵਾਰਾਂ ਕੋਲ ਮਕਾਨ ਬਣਾਉਣ ਲਈ ਬੇਨਤੀ ਕੀਤੀ ਤਾਂ ਬਲਾਕਾਂ ਦੇ ਜ਼ਿੰਮੇਵਾਰਾਂ ਅਤੇ ਸਾਧ-ਸੰਗਤ ਨੇ ਮਿਲਕੇ ਉਸਨੂੰ ਇੱਕ ਪੱਕਾ ਮਕਾਨ ਬਣਾ ਕੇ ਦਿੱਤਾ ਇਸ ਮੌਕੇ ਮਾਤਾ ਜੰਗੀਰ ਕੌਰ ਨੇ ਇਸ ਮਾਨਵਤਾ ਭਲਾਈ ਦੇ ਕਾਰਜ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਫਿਰੋਜ਼ਪੁਰ ਛਾਉਣੀ ਤੋਂ ਰਾਮਾ ਦਤ, ਸੁਖਵੰਤ ਇੰਸਾਂ, ਬਲਦੇਵ ਸਿੰਘ, ਫਿਰੋਜ਼ਪੁਰ ਸ਼ਹਿਰ ਤੋਂ 15 ਮੈਂਬਰ ਡਾ. ਬੇਅੰਤ ਸਿੰਘ, ਜੋਗਿੰਦਰ ਸਿੰਘ, ਗੁਰਸ਼ਰਨ ਸਿੰਘ, ਪ੍ਰਵੇਸ਼ ਕੁਮਾਰ ਅਟਾਰੀ ਬਲਾਕ ਤੋਂ ਵਜ਼ੀਰ ਇੰਸਾਂ, ਜਸਵੰਤ ਸਿੰਘ, ਯੂਥ ਦੇ ਮੈਂਬਰ ਮਨੀਸ਼, ਬਲਵਿੰਦਰ , ਕਰਨ  ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਤਿੰਨਾਂ ਬਲਾਕਾਂ ਦੀਆਂ ਵੱਖ-ਵੱਖ ਸੰਮਤੀਆਂ ਦੇ ਮੈਂਬਰ ਤੇ ਸਾਧ ਸੰਗਤ ਹਾਜ਼ਰ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।