ਸਾਧ-ਸੰਗਤ ਸਾਵਧਾਨ ਰਹੇ, ਅਫਵਾਹਾਂ ’ਚ ਨਾ ਆਵੇ
ਸਰਸਾ। ਕੁਝ ਲੋਕ ਸਾਧ-ਸੰਗਤ ਨੂੰ ਗੁੰਮਰਾਹ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਰਹਿੰਦੇ ਹਨ। ਉਹ ਡੇਰਾ ਸੱਚਾ ਸੌਦਾ ਦੇ ਅਤੇ ਪੂਜਨੀਕ ਗੁਰੂ ਜੀ ਦੇ ਹਿਤੈਸ਼ੀ ਹੋਣ ਦਾ ਦਾਅਵਾ ਵੀ ਕਰਦੇ ਹਨ ਪਰ ਸਾਧ-ਸੰਗਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੀਆਂ ਹੋਛੀਆਂ ਹਰਕਤਾਂ ਕਾਰਨ ਪੂਜਨੀਕ ਪਿਤਾ ਜੀ ਦੇ ਕੇਸਾਂ ਅਤੇ ਡੇਰਾ ਸੱਚਾ ਸੌਦਾ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਅਜਿਹੇ ਮੌਕਾਪ੍ਰਸਤ ਲੋਕ ਸਮੇਂ-ਸਮੇਂ ’ਤੇ ਸਾਧ-ਸੰਗਤ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਸਾਧ-ਸੰਗਤ ਅਜਿਹੇ ਲੋਕਾਂ ਦੇ ਝਾਂਸੇ ’ਚ ਨਾ ਆਵੇ ਅਤੇ ਸਤਿਗੁਰੂ ਦੇ ਦੱਸੇ ਹੋਏ ਰਸਤੇ ’ਤੇ ਚੱਲਦੀ ਰਹੇ ਪੂਜਨੀਕ ਹਜ਼ੂਰ ਪਿਤਾ ਜੀ ਚਿੱਠੀਆਂ ਰਾਹੀਂ ਵੀ ਸਾਨੂੰ ਸਮੇਂ -ਸਮੇਂ ’ਤੇ ਸੁਚੇਤ ਕਰਦੇ ਰਹੇ ਹਨ। ਸਾਧ-ਸੰਗਤ ਕਿਸੇ ਦੇ ਵੀ ਝਾਂਸੇ ’ਚ ਨਾ ਆਵੇ ਸਤਿਗੁਰੂ ਦੇ ਦੱਸੇ ਹੋਏ ਪਿਆਰ-ਮੁਹੱਬਤ ਅਤੇ ਮਾਨਵਤਾ ਭਲਾਈ ਦੇ ਰਸਤੇ ’ਤੇ ਇਕਜੁਟਤਾ ਨਾਲ ਅਡੋਲ ਹੋ ਕੇ ਚੱਲਦੇ ਰਹੋ।
ਪ੍ਰਬੰਂਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ