ਬਲਾਕ ਲੌਂਗੋਵਾਲ ਦਾ ਪੰਜਵਾਂ ਸਰੀਰਦਾਨ ਹੋਇਆ
(ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਜਿਊਂਦੇ ਜੀਅ ਸਗੋਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ ਜਿਸ ਦੀਆਂ ਇੱਕ ਨਹੀਂ ਅਨੇਕਾਂ ਮਸ਼ਾਲਾ ਡੇਰਾ ਸ਼ਰਧਾਲੂਆਂ ਵੱਲੋਂ ਪੇਸ਼ ਕੀਤੀਆਂ ਹਨ
ਇਸ ਕੜੀ ਤਹਿਤ ਡੇਰਾ ਸੱਚਾ ਸੌਦਾ ਬਲਾਕ ਲੌਂਗੋਵਾਲ ਪਿੰਡ ਝਾੜੋਂ ਦੇ ਅਣਥੱਕ ਸੇਵਾਦਾਰ ਪ੍ਰੇਮੀ ਜਸਦੇਵ ਰਾਮ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਬੇਟੇ ਓਮ ਪ੍ਰਕਾਸ਼ ਇੰਸਾਂ ਅਤੇ ਪ੍ਰਸ਼ੋਤਮ ਰਾਮ ਵੱਲੋਂ ਗੁਰੂ ਬ੍ਰਾਹਮਣ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਪਿੰਡ ਬ੍ਰਾਹਮਣਵਾਸ ਜ਼ਿਲ੍ਹਾ ਰੋਹਤਕ (ਹਰਿਆਣਾ) ਨੂੰ ਮੈਡੀਕਲ ਖੋਜ ਲਈ ਦਾਨ (Body Donated) ਕੀਤਾ ਗਿਆ।
ਜਾਣਕਾਰੀ ਅਨੁਸਾਰ ਬਲਾਕ ਲੌਂਗੋਵਾਲ ਦੇ ਪਿੰਡ ਝਾੜੋਂ ਦੇ ਰਹਿਣ ਵਾਲੇ ਜਸਦੇਵ ਰਾਮ ਇੰਸਾਂ ਬੀਤੇ ਦਿਨ ਆਪਣੀ ਸੁਆਸਾਂ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੱਚਖੰਡ ਵਾਸੀ ਜਸਦੇਵ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਲਈ ਦਾਨ ਕੀਤੀ ਗਈ। ਜਿਸ ਦੌਰਾਨ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਜਸਦੇਵ ਰਾਮ ਇੰਸਾਂ ਅਮਰ ਰਹੇ ਦੇ ਨਾਅਰੇ ਨਾਲ ਬਲਾਕ ਦੇ ਸੇਵਾਦਾਰ ਅਤੇ ਪਰਿਵਾਰਕ ਮੈਂਬਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸਾਧ-ਸੰਗਤ ਵੱਲੋਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਪਿੰਡ ਵਿੱਚ ਦੀ ਐਂਬੂਲੈਂਸ ਨੂੰ ਫੁੱਲਾਂ ਰਾਹੀਂ ਸਜਾ ਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਭੇਜਿਆ ਗਿਆ। ਐਂਬੂਲੈਂਸ ਨੂੰ ਹਰੀ ਝੰਡੀ ਪਿੰਡ ਦੇ ਸਰਪੰਚ ਸ਼ੇਰ ਸਿੰਘ ਵੱਲੋਂ ਦਿੱਤੀ ਗਈ।
ਧੀ ਨੇ ਦਿੱਤਾ ਅਰਥੀ ਨੂੰ ਮੋਢਾ
ਇਸ ਸਬੰਧੀ ਬਲਾਕ ਜ਼ਿੰਮੇਵਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੇਮੀ ਜਸਦੇਵ ਰਾਮ ਇੰਸਾਂ ਨੇ ਕਰੀਬ 20 ਸਾਲ ਸ਼ਾਹ ਮਸਤਾਨਾ ਜੀ ਧਾਮ ਸ਼ਾਹੀ ਕੰਟੀਨ ’ਤੇ ਪੱਕੇ ਸੇਵਾਦਾਰ ਦੇ ਤੌਰ ’ਤੇ ਸੇਵਾ ਕੀਤੀ ਅਤੇ ਆਖਰੀ ਸਾਹ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦਿੜ੍ਹ ਵਿਸ਼ਵਾਸ ਰੱਖਿਆ। ਦੱਸਣਯੋਗ ਹੈ ਕਿ ਉਨ੍ਹਾਂ ਨੇ ਜਿਊਂਦੇ ਜੀਅ ਹੀ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀਜਿਸ ਦੇ ਲਿਖਤੀ ਰੂਪ ’ਚ ਫਾਰਮ ਵੀ ਭਰੇ ਸਨ ਅਤੇ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਦੇਵ ਰਾਮ ਇੰਸਾਂ ਦੀ ਮ੍ਰਿਤਕ ਦੇਹ ਮਾਨਤਾ ਲੇਖੇ ਲਾ ਦਿੱਤੀ ਗਈ। ਉਨ੍ਹਾਂ ਦੀ ਅਰਥੀ ਨੂੰ ਉਨ੍ਹਾਂ ਦੀ ਧੀ ਸੁਨੀਤਾ ਰਾਣੀ ਵੱਲੋਂ ਮੋਢਾ ਦਿੱਤਾ ਗਿਆ। ਇਸ ਮੌਕੇ ਬਲਾਕ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭੈਣ ਅਤੇ ਭਾਈ ’ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ