ਸਚਿਨ ਪਾਇਲਟ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰਿਆ

Sachin Pilot,, Congress, Government

ਸਚਿਨ ਪਾਇਲਟ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰਿਆ

ਕੋਟਾ ‘ਚ ਬੱਚਿਆਂ ਦੀ ਮੌਤ ਦਾ ਮਾਮਲਾ

ਏਜੰਸੀ/ਨਵੀਂ ਦਿੱਲੀ। ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕੋਟਾ ‘ਚ ਬੱਚਿਆਂ ਦੀ ਮੌਤ ‘ਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ‘ਤੇ ਸਾਡੀ ਪ੍ਰਤੀਕਿਰਿਆ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੀ ਸੀ 13 ਮਹੀਨਿਆਂ ਤੱਕ ਸੱਤਾ ‘ਚ ਰਹਿਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਸ ਲਈ ਪਿਛਲੀ ਸਰਕਾਰ ਨੂੰ ਦੋਸ਼ ਦੇਣ ਦਾ ਕੋਈ ਮਤਲਬ ਨਹੀਂ ਹੈ। ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ  ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਜੇਕੇ ਲੋਨ ਹਸਪਤਾਲ ‘ਚ ਦਸੰਬਰ ਦੇ ਅੰਤਿਮ ਦੋ ਦਿਨ ‘ਚ ਘੱਟ ਤੋਂ ਘੱਟ 8 ਹੋਰ ਬੱਚਿਆਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਅੱਜ ਹਸਪਤਾਲ ‘ਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਹਸਪਤਾਲ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਵਧ ਕੇ 107 ਤੱਕ ਪਹੁੰਚ ਗਿਆ ਹੈ। Congress

ਪਿਛਲੀ 23-24 ਦਸੰਬਰ ਨੂੰ 48 ਘੰਟਿਆਂ ਅੰਦਰ ਹਸਪਤਾਲ ‘ਚ 10 ਬੱਚਿਆਂ ਦੀ ਮੌਤ ਸਬੰਧੀ ਕਾਫ਼ੀ ਹੰਗਾਮਾ ਹੋਇਆ ਸੀ ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇੱਥੇ 2018 ‘ਚ 1,005 ਬੱਚਿਆਂ ਦੀ ਮੌਤ ਹੋਈ ਸੀ ਤੇ 2019 ‘ਚ ਉਸ ਤੋਂ ਘੱਟ ਮੌਤਾਂ ਹੋਈਆਂ ਹਨ। ਹਾਲਾਂਕਿ ਹੁਣ ਬੱਚਿਆਂ ਦੀ ਮੌਤ ‘ਤੇ ਕੇਂਦਰ ਸਰਕਾਰ ਨੇ ਕਿਰਿਆਸ਼ੀਲਤਾ ਦਿਖਾਈ ਹੈ ਤੇ ਮਾਹਿਰਾਂ ਦੀ ਟੀਮ ਕੋਟਾ ਭੇਜਣ ਦਾ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਦੇ ਮਾਹਿਰਾਂ ਦੀ ਇੱਕ ਉੱਚ ਪੱਧਰੀ ਟੀਮ ਕੋਟਾ ਪਹੁੰਚੇਗੀ ਇੰਨਾ ਹੀ ਨਹੀਂ, ਕੇਂਦਰ ਸਰਕਾਰ ਨੇ ਅਜਿਹੀਆਂ ਘਟਨਾਵਾਂ ਨੂੰ ਮੁੜ ਰੋਕਣ ਲਈ ਰਾਜਸਥਾਨ ਸਰਕਾਰ ਨੂੰ ਵਾਧੂ ਮੱਦਦ ਦਾ ਭਰੋਸਾ ਵੀ ਦਿੱਤਾ ਹੈ।

ਓਧਰ ਇਸ ਮਾਮਲੇ ‘ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੈ ਕਿਹਾ ਕਿ ਮੈਂ ਮੁੱਦੇ ਦਾ ਵੇਰਵਾ ਲਿਆ ਹੈ ਤੇ ਮਾਮਲੇ ‘ਤੇ ਵਾਧੂ ਜਾਣਕਾਰੀ ਪ੍ਰਾਪਤ ਕਰਨ ਲਈ ਕਾਂਗਰਸ ਦੀ ਇੱਕ ਟੀਮ ਉੱਥੇ ਗਈ ਹੈ ਨਾਲ ਹੀ ਉਨ੍ਹਾਂ ਇਸ ‘ਤੇ ਬਸਪਾ ਸੁਪਰੀਮੋ ਮਾਇਆਵਤੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ, ਉਨ੍ਹਾਂ ਨੂੰ ਨਿਕਲਣਾ ਚਾਹੀਦਾ ਹੈ, ਉਨ੍ਹਾਂ ਨੂੰ ਜਾਣਾ ਚਾਹੀਦਾ ਹੈ ਪੀੜਤਾਂ ਨੂੰ ਮਿਲਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।