‘ਸੱਚ ਕਹੂੰ’ ਪੂਜਨੀਕ ਗੁਰੂ ਜੀ ਦਾ ਦਿੱਤਾ ਤੋਹਫ਼ਾ, ਰੂਹਾਨੀਅਤ ਦੀ ਧਰੋਹਰ

sach ok

45 ਮੈਂਬਰ ਕਮੇਟੀ ਦੇ ਮੈਂਬਰ ਬੋਲੇ, ਸੱਚ ਕਹੂੰ ਨੂੰ ਹਰ ਘਰ ਤੱਕ ਪਹੁੰਚਾਉਣ ’ਚ ਦੇਵਾਂਗੇ ਅਸੀਂ ਪੂਰਾ ਸਹਿਯੋਗ

(ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ) ਸਰਸਾ। ‘ਸੱਚ ਕਹੂੰ’ ਤੁਹਾਡੇ ਪਰਿਵਾਰ, ਤੁਹਾਡੇ ਸਮਾਜ ਤੇ ਦੇਸ਼ ’ਚ ਇੱਕ ਅਜਿਹੀ ਭੂਮਿਕਾ ਨਿਭਾ ਰਿਹਾ ਹੈ ਜੋ ਅੱਜ ਰੂਹਾਨੀਅਤ, ਮਾਨਵਤਾ ਤੇ ਲੋਕਤੰਤਰ ਦੀ ਸੱਚੀ ਆਵਾਜ਼ ਬਣ ਚੁੱਕਾ ਹੈ ਸਮਾਜ ਨੂੰ ਸਹੀ ਦਿਸ਼ਾ ਮਿਲੇ ਤੇ ਮਾਨਵਤਾ ਤੇ ਇਨਸਾਨੀਅਤ ਦਾ ਦੀਵਾ ਹਰ ਘਰ ’ਚ ਜਲੇ ਇਸ ਨੂੰ ਲੈ ਕੇ ਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 11 ਜੂਨ 2002 ਨੂੰ ‘ਸੱਚ ਕਹੂੰ’ ( (Sach Kahoon)) ਦਾ ਪੌਦਾ ਲਾਇਆ ਸੀ ਜੋ ਪੂਜਨੀਕ ਗੁਰੂ ਜੀ ਦੀ ਰਹਿਮਤ ਤੇ ਪਵਿੱਤਰ ਆਸ਼ਰੀਵਾਦ ਨਾਲ ਇੱਕ ਵਿਸ਼ਾਲ ਬਰਗਦ ਦਾ ਦਰੱਖਤ ਬਣ ਚੁੱਕਾ ਹੈ।

ਸੱਚ ਕਹੂੰ ਦੇ ਇਸ ਰੁੱਖ ਨੂੰ ਹੋਰ ਮਜ਼ਬੂਤ ਬਣਾਉਣ ਤੇ ਹਰ ਘਰ ਤੱਕ ‘ਸੱਚ ਕਹੂੰ’ ਪਹੁੰਚਾਉਣ ਲਈ ਇੱਕ ਵਾਰ ਫਿਰ ਸੱਚ ਕਹੂੰ (Sach Kahoon) ਦੀ ਸਮੂਹ ਟੀਮ, ਵੱਖ-ਵੱਖ ਸੂਬਿਆਂ ਦੇ 45 ਮੈਂਬਰ, 25 ਮੈਂਬਰ, ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰ ਤੇ 15 ਮੈਂਬਰਾਂ ਨੇ ਦ੍ਰਿੜ ਸੰਕਲਪ ਦੁਹਰਾਇਆ ਸੱਚ ਕਹੂੰ ਮੁੱਖ ਦਫਤਰ ’ਚ ‘ਛਿਮਾਹੀ ਲੱਕੀ ਡ੍ਰਾਅ’ ਪ੍ਰੋਗਰਾਮ ਦੌਰਾਨ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ ਦੇ 45 ਮੈਂਬਰ ਕਮੇਟੀ ਦੇ ਮੈਂਬਰਾਂ ਨੇ ਇਕਜੁੱਟਤਾ ਨਾਲ ਕਿਹਾ ਕਿ ਉਹ ‘ਸੱਚ ਕਹੂੰ’ ਨੂੰ ਘਰ-ਘਰ ਪਹੁੰਚਾਉਣ ’ਚ ਪੂਰਾ ਸਹਿਯੋਗ ਦੇਣਗੇ ਤਾਂ ਕਿ ਸਮਾਜ ’ਚ ਮਾਨਵਤਾ ਭਲਾਈ ਤੇ ਰੂਹਾਨੀਅਤ ਦਾ ਕਾਰਵਾ ਹੋਰ ਤੇਜ਼ੀ ਨਾਲ ਵਧੇ।

ਹੁਣ ਸੱਚ ਕਹੂੰ ਪ੍ਰਿੰਟ ਮੀਡੀਆ ਦੇ ਨਾਲ ਸ਼ੋਸ਼ਲ ਪਲੇਟਫਾਰਮ ’ਤੇ ਵੀ ਉਪਲੱਬਧ

ਅੱਜ ਸੱਚ ਕਹੂੰ ਪ੍ਰਿੰਟ ਮੀਡੀਆ ਦੇ ਨਾਲ ਸ਼ੋਸ਼ਲ ਪਲੇਟਫਾਰਮ ’ਤੇ ਵੀ ਉਪਲੱਬਧ ਹੈ ਜਿੰਨੇ ਪਾਠਕਾਂ ਸਾਡੇ ਪ੍ਰਿੰਟ ਮੀਡੀਆ ਨਾਲ ਹਨ ਉਸ ਤੋਂ ਦੁੱਗਣੇ ਪਾਠਕ ਸਾਡੇ ਸ਼ੋਸ਼ਲ ਮੀਡੀਆ ’ਤੇ ਹਨ। ਮੈਂ 45 ਮੈਂਬਰ ਕਮੇਟੀ ਤੇ ਸਮੂਹ ਜ਼ਿੰਮੇਵਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਬਲਾਕਾਂ ਤੱਕ ਸੱਚ ਕਹੂੰ ਨਹੀਂ ਪਹੁੰਚ ਸਕਿਆ, ਜਾਂ ਜੋ ਦੂਰ ਦੀ ਸਾਧ-ਸੰਗਤ ਹੈ ਜਿਵੇਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਨੇਪਾਲ ਇਨ੍ਹਾਂ ਸੂਬਿਆਂ ’ਚ ਜਦੋਂ ਜ਼ਿੰਮੇਵਾਰ ਜਾਂਦੇ ਹਨ ਤਾਂ ਸਾਧ-ਸੰਗਤ ਨੂੰ ਸੱਚ ਕਹੂੰ ਈ-ਪੇਪਰ ਦੇ ਬਾਰੇ ਜ਼ਰੂਰ ਦੱਸਿਆ ਜਾਵੇ ਤਾਂ ਕਿ ਉਹ ਵੀ ‘ਸੱਚ ਕਹੂੰ’ ਪੜ੍ਹ ਸਕਣ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀ ਸੱਚ ਕਹੂੰ ਯੂਟਿਊਬ ਹਿੰਦੀ ਤੇ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਵਾਇਆ ਜਾਵੇ ਇਨ੍ਹਾਂ ਸਭ ਦਾ ਮਕਸਦ ਸਿਰਫ ਇੱਕ ਹੀ ਹੈ, ਸੱਚ ਕਹੂੰ, ਸੱਚੀ ਸ਼ਿਕਸ਼ਾ, ਪਵਿੱਤਰ ਗ੍ਰੰਥ, ਦਰਬਾਰ ਦੀ ਜੋ ਵੀ ਸੂਚਨਾ ਹੈ ਉਹ ਹਰ ਘਰ ਤੱਕ ਪਹੁੰਚੇ।
-ਪ੍ਰਕਾਸ਼ ਸਿੰਘ ਇੰਸਾਂ, ਮੁੱਖ ਸੰਪਾਦਕ

ਕੋਰੋਨਾ ਕਾਲ ’ਚ ਹੋਰ ਅਖਬਾਰ ਤੇ ਨਿਊਜ਼ ਚੈਨਲ ਨੂੰ ਕਠਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪੱਤਰਕਾਰਾਂ, ਲੇਖਕਾਂ ’ਤੇ ਰੁਜ਼ਗਾਰ ਦੇ ਸੰਕਟ ਪੈਦਾ ਹੋ ਗਏ, ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਸੱਚ ਕਹੂੰੰ ਨੇ ਇਸ ਦੌਰਾਨ ਵੀ ਪਾਠਕਾਂ ਵਿਚ ਪ੍ਰਚਾਰ ਪ੍ਰਸਾਰ ਕਾਇਮ ਰੱਖਿਆ। ਸੱਚ ਕਹੂੰ ਨੇ ਆਪਣੇ ਪਾਠਕਾਂ, ਸੱਚ ਕਹੂੰ ਟੀਮ, ਪੱਤਰਕਾਰਾਂ, ਏਜੰਸੀ ਹੋਲਡਰਾਂ ਤੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਦਿਨ ਦੁੱਗਣੀ ਤੇ ਰਾਤ ਚੁਣੌਗੀ ਉੱਨਤੀ ਹਾਸਲ ਤੇ ਹੋਰ ਅੱਗੇ ਵੀ ਕਰੇਗਾ।
-ਤਿਲਕਰਾਜ ਇੰਸਾਂ, ਸੰਪਾਦਕ, ਪੰਜਾਬੀ

ਮੁਸ਼ਕਲ ਹਾਲਾਤਾਂ ’ਚ ਬੁਲੰਦ ਹੌਂਸਲੇ ਨਾਲ ਅੱਗੇ ਵਧਿਆ ‘ਸੱਚ ਕਹੂੰ’

2017 ਤੋਂ ਬਾਅਦ ‘ਸੱਚ ਕਹੂੰ’ ਨੂੰ ਬਹੁਤ ਸਾਰੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਪਰ ਸੱਚ ਕਹੂੰ ਡਗਮਗਾਇਆ ਨਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਫਿਰ ਤੋਂ ਬੁਲੰਦ ਹੌਂਸਲੇ ਨਾਲ ਅੱਗੇ ਵਧਿਆ ‘ਸੱਚ ਕਹੂੰ’ ਦੀ ਦਿਸ਼ਾ ’ਚ ਚੱਲਦੇ ਹੋਏ ਸੱਚ ਕਹੂੰ ਨੇ ਆਪਣੇ ਪਾਠਕਾਂ ਤੱਕ ‘ਸੱਚਾਈ’ ਨੂੰ ਪਹੁੰਚਾਇਆ ਸੱਚ ਕਹੂੰ ‘ਸੱਚ’ ਦੀ ਸੇਵਾ ’ਚ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਅਸੀਂ ਵਿਸ਼ਵਾਸ ਦਿਵਾਉਦੇ ਹਾਂ ‘ਸੱਚ ਕਹੂੰ’ ਨੂੰ ਸਭ ਦੇ ਸਹਿਯੋਗ ਨਾਲ ਅੱਗੇ ਵਧਾਵਾਂਗੇ, ਹਰ ਘਰ ਤੱਕ ‘ਸੱਚ ਕਹੂੰ’ ਨੂੰ ਪਹੁੰਚਾਵਾਂਗੇ
-ਰਾਕੇਸ਼ ਬਜਾਜ, 45 ਮੈਂਬਰ, ਹਰਿਆਣਾ

‘ਸੱਚ ਕਹੂੰ’ ਨੇ ਝੂਠ ਦੇ ਪ੍ਰਚਾਰ ਨੂੰ ਰੋਕਿਆ, ਅਸਲ ਸੱਚਾਈ ਪਾਠਕਾਂ ਤੱਕ ਪਹੁੰਚਾਈ

ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੱਚ ਕਹੂੰ ਲਗਾਤਾਰ ਬੁਲੰਦੀਆਂ ਵੱਲ ਵਧ ਰਿਹਾ ਹੈ। ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਹੈ। ਮੈਨੂੰ ਯਾਦ ਹੈ 2017 ਤੋਂ ਬਾਅਦ ਜਦੋਂ ਬਾਹਰੀ ਮੀਡੀਆ ਡੇਰਾ ਸੱਚਾ ਸੌਦਾ ਖਿਲਾਫ ਝੂਠ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਸੀ ਉਦੋਂ ‘ਸੱਚ ਕਹੂੰ’ ਹੀ ਸੀ ਜਿਸ ਨੇ ਪਾਠਕਾਂ ਤੱਕ ਅਸਲ ਸੱਚਾਈ ਨੂੰ ਪਹੁੰਚਾਇਆ। ਇਹ ਇਤਿਹਾਸਕ ਅਖਬਾਰ ਹੈ, ਜਿਸ ਨੇ ਇਤਿਹਾਸ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਮੈਂ ਖੁਸ਼ਨਸੀਬ ਸਮਝਦਾ ਹਾਂ ਉਨ੍ਹਾਂ ਲੋਕਾਂ ਨੂੰ ਜੋ ‘ਸੱਚ ਕਹੂੰ’ ਨਾਲ ਜੁੜੇ ਹਨ ਸੱਚ ਕਹੂੰ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
-ਸਹਿਦੇਵ ਇੰਸਾਂ, 45 ਮੈਂਬਰ, ਹਰਿਆਣਾ

‘‘ਬੇਟਾ! ਜਿਸ ਘਰ ’ਚ ਸੱਚ ਕਹੂੰ ਹੋਵੇਗਾ, ਉਸ ਘਰ ’ਚ ਬੱਚੇ ਕਦੇ ਵਿਗੜਨਗੇ ਨਹੀਂ’’

ਮੈਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ‘ਸੱਚ ਕਹੂੰ’ ਦੇ ਰੂਪ ਸਾਨੂੰ ਰੂਹਾਨੀਅਤ ਦਾ ਤੋਹਫ਼ਾ ਬਖਸ਼ਿਆ ਹੈ ਸੱਚ ਕਹੂੰ ਨੇ ਲੱਖਾਂ ਪਾਠਕਾਂ ਦੀ ਜਿੰਦਗੀ ਬਦਲੀ ਹੈ ਮੈਨੂੰ ਯਾਦ ਹੈ ਜਦੋਂ ਮੁੰਬਈ ’ਚ ਇੱਕ ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਹ ਪਵਿੱਤਰ ਬਚਨ ਫਰਮਾਏ ਸਨ ਕਿ ‘‘ਬੇਟਾ! ਜਿਸ ਘਰ ’ਚ ਸੱਚ ਕਹੂੰ ਹੋਵੇਗਾ, ਉਸ ਘਰ ’ਚ ਬੱਚੇ ਕਦੇ ਵਿਗੜਨਗੇ ਨਹੀਂ’’ ਇਹ ਸੱਚ ਹੈ ਸੱਚ ਕਹੂੰ ’ਚ ਅਸ਼ਲੀਲਤਾ ਨਹੀਂ ਆਉਦੀ, ਸਗੋਂ ਰੂਹਾਨੀਅਤ ਤੇ ਮਾਨਵਤਾ ਦੀ ਸਿੱਖਿਆ ਦਾ ਸੰਦੇਸ਼ ਆਉਂਦਾ ਹੈ ਜਿਸ ਨੂੰ ਪੜ੍ਹ ਕੇ ਤੁਹਾਡੇ ਬੱਚੇ ਬੁਰਾਈਆਂ ਤੋਂ ਬਚਦੇ ਹਨ ਤੇ ਇਨਸਾਨੀਅਤ ਤੇ ਮਾਨਵਤਾ ਦੀ ਸਿੱਖਿਆ ਹਾਸਲ ਕਰਦੇ ਹਨ।
-ਵਿਜੈ ਇੰਸਾਂ, 45 ਮੈਂਬਰ ਹਰਿਆਣਾ

ਸੱਚ ਕਹੂੰ ਦੇ ਗੁਣਾਂ ਦਾ ਵਰਣਨ ਕਰਨਾ ਮੇਰੇ ਸ਼ਬਦਕੋਸ਼ ਤੋਂ ਬਾਹਰ

ਸੱਚ ਕਹੂੰ ਇੱਕ ਧਰੋਹਰ ਹੈ, ਜੋ ਸੱਚੇ ਸਤਿਗੁਰੂ ਜੀ ਦਾ ਦਿੱਤਾ ਹੋਇਆ ਅਨਮੋਲ ਖਜ਼ਾਨਾ ਹੈ, ਜਿਸ ਦੇ ਗੁਣਾਂ ਦਾ ਵਰਣਨ ਕਰਨਾ ਮੇਰੇ ਸ਼ਬਦਕੋਸ਼ ਤੋਂ ਬਾਹਰ ਹੈ ਜਦੋਂ-ਜਦੋਂ ਝੂਠ ਦਾ ਪ੍ਰਚਾਰ ਹੋਇਆ ਜਾਂ ਸਾਧ-ਸੰਗਤ ਨੂੰ ਗੁੰਮਰਾਹ ਕੀਤਾ ਗਿਆ, ਉਦੋਂ-ਉਦੋਂ ‘ਸੱਚ ਕਹੂੰ’ ਨੇ ਹੀ ਅਫਵਾਹਾਂ ਦਾ ਖੰਡਨ ਕਰਕੇ ‘ਸੱਚ’ ਦਾ ਪ੍ਰਚਾਰ ਕੀਤਾ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਦਇਆ ਮਿਹਰ ਨਾਲ ‘ਸੱਚ ਕਹੂੰ’ ਇਨਸਾਨੀਅਤ ਤੇ ਮਾਨਵਤਾ ਭਲਾਈ ਕਾਰਜਾਂ ਦਾ ਸਮਾਜ ’ਚ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ। ਸੱਚ ਕਹੂੰ ਦਾ ਹਮੇਸ਼ਾ ਇਹੀ ਉਦੇਸ਼ ਰਿਹਾ ਹੈ ਕਿ ਸਮਾਜ ’ਚੋਂ ਬੁਰਾਈਆਂ ਨੂੰ ਖਤਮ ਕਰਕੇ ਮਾਨਵਤਾ ਭਲਾਈ ਕਾਰਜਾਂ ਨੂੰ ਉਤਸ਼ਾਹ ਦਿੱਤਾ ਜਾਵੇ।
-ਹਰਚਨ ਸਿੰਘ ਇੰਸਾਂ, 45 ਮੈਂਬਰ, ਪੰਜਾਬ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ