ਪਾਕਿਸਤਾਨ ਵਿਰੁੱਧ ਜਿੱਤ ਨੂੰ ਸਿ਼ਖਰ-ਰੋਹਿਤ ਨੇ ਬਣਾਇਆ ਇਤਿਹਾਸਕ

ਰੋਹਿਤ ਅਤੇ ਧਵਨ ਦੀ ਰਿਕਾਰਡ ਭਾਈਵਾਲੀ

 

ਦੁਬਈ, 24 ਸਤੰਬਰ।

ਭਾਰਤ ਨੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡੇ ਗਏ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ‘ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਭਾਰਤ ਦੀ ਜਿੱਤ ‘ਚ ਰੋਹਿਤ ਸ਼ਰਮਾ(111*) ਅਤੇ ਮੈਨ ਆਫ਼ ਦ ਮੈਚ ਰਹੇ ਸ਼ਿਖਰ ਧਵਨ (114) ਦਾ ਅਹਿਮ ਯੋਗਦਾਨ ਰਿਹਾ ਪਾਕਿਸਤਾਨ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਅਤੇ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ ਜਵਾਬ ‘ਚ ਭਾਰਤ ਨੇ 39.3 ਓਵਰਾਂ ‘ਚ ਸਿਰਫ਼ ਇੱਕ ਵਿਕਟ ਗੁਆ ਕੇ 238 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਇਸ ਵੱਡੀ ਜਿੱਤ ‘ਚ ਕਈ ਵੱਡੇ ਰਿਕਾਰਡ ਬਣੇ

ਪਾਕਿਸਤਾਨ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ

 

ਇਹ ਪਾਕਿਸਤਾਨ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ ਹੈ ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਨੇ 1998’ਚ ਢਾਕਾ ‘ਚ 159 ਦੌੜਾਂ ਜੋੜੀਆਂ ਸਨ ਤੀਸਰੇ ਨੰਬਰ ‘ਤੇ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਦੀ ਜੋੜੀ ਹੈ, ਜਿਸ ਨੇ ਮੀਰਪੁਰ ‘ਚ 2008 ‘ਚ 155 ਦੌੜਾਂ ਦੀ ਭਾਈਵਾਲੀ ਕੀਤੀ ਸੀ ਇਹ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦਰਮਿਆਨ ਹੋਈ ਸਭ ਤੋਂ ਵੱਡੀ ਭਾਈਵਾਲੀ ਵੀ ਹੈ ਉਹਨਾਂ ਇਸ ਤੋਂ ਪਹਿਲਾਂ ਨਾਗਪੁਰ ‘ਚ ਆਸਟਰੇਲੀਆ ਵਿਰੁੱਧ 178 ਦੌੜਾਂ ਜੋੜੀਆਂ ਸਨ ਓਪਨਿੰਗ ‘ਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ 82ਵੀਂ ਪਾਰੀ ‘ਚ 13ਵੀਂ ਵਾਰ ਸੈਂਕੜੇ ਵਾਲੀ ਭਾਈਵਾਲੀ ਕੀਤੀ ਉਹਨਾਂ ਸਚਿਨ ਟਤੇ ਸਹਿਵਾਗ ਦੀ 12 ਸੈਂਕੜੇ ਵਾਲੀਆਂ ਭਾਈਵਾਲੀਆਂ ਦੇ ਰਿਕਾਰਡ ਨੂੰ ਤੋੜਿਆ ਸਚਿਨ-ਸਹਿਵਾਗ ਨੇ 93 ਪਾਰੀਆਂ ‘ਚ ਪਾਰੀ ਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਜ਼ਿਆਦਾ ਵਾਰ ਸੈਂਕੜੇ ਵਾਲੀ ਓਪਨਿੰਗ ਪਾਰਟਨਰਸ਼ਿਪ ਦਾ ਰਿਕਾਰਡ ਸਚਿਨ ਅਤੇ ਸੌਰਵ ਗਾਂਗੁਲੀ (136 ਪਾਰੀਆਂ ‘ਚ 21 ਵਾਰ ਸੈਂਕੜੇ) ਦੇ ਨਾਂਅ ਹੈ ਸਚਿਨ-ਸੌਰਵ (21), ਆਸਟਰੇਲੀਆ ਦੇ ਐਡਮ ਗਿਲਕ੍ਰਿਸਟ -ਮੈਥਿਊ ਹੇਡਨ (16), ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਿਜ਼-ਡੈਸਮੰਡ ਹੇਂਜ਼(15) ਸੈਂਕੜਿਆਂ

ਪਾਕਿਸਤਾਨ ਵਿਰੁੱਧ ਰਿਕਾਰਡ ਭਾਈਵਾਲੀ

ਰੋਹਿਤ-ਧਵਨ ਦੀ ਜੋੜੀ ਨੇ ਪਹਿਲੀ ਵਿਕਟ ਲਈ 210 ਦੌੜਾਂ ਜੋੜੀਆਂ ਇਹ ਪਾਕਿਸਤਾਨ ਵਿਰੁੱਧ ਇੱਕ ਰੋਜ਼ਾ ਕ੍ਰਿਕਟ ‘ਚ ਕਿਸੇ ਵੀ ਭਾਰਤੀ ਜੋੜੀ ਵੱਲੋਂ ਬਣਾਈ ਗਈ ਦੂਸਰੀ ਸਭ ਤੋਂ ਵੱਡੀ ਭਾਈਵਾਲੀ ਸੀ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸਭ ਤੋਂ ਵੱਡੀ ਇੱਕ ਰੋਜ਼ਾ ਭਾਈਵਾਲੀ ਦਾ ਰਿਕਾਰਡ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ਸੀ ਜਿੰਨ੍ਹਾਂ ਨੇ ਸ਼ਾਰਜਾਹ ‘ਚ 1996 ‘ਚ ਦੂਸਰੀ ਵਿਕਟ ਲਈ 231 ਦੌੜਾਂ ਦੀ ਭਾਈਵਾਲੀ ਕੀਤੀ ਸੀ

ਦੌੜਾਂ ਦਾ ਪਿੱਛਾ ਕਰਦਿਆਂ…

ਦੌੜਾਂ ਦਾ ਪਿੱਛਾ ਕਰਦਿਆਂ ਇਹ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਰਿਕਾਰਡ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਦੇ ਨਾਂਅ ਸੀ ਜਿੰਨ੍ਹਾਂ 2009 ‘ਚ ਹੈਮਿਲਟਨ ‘ਚ ਨਿਊਜ਼ੀਲੈਂਡ ਵਿਰੁੱਧ 201 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਸੀ
ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਇਹ ਭਾਰਤ ਦੀ ਪਾਕਿਸਾਤਨ ਵਿਰੁੱਧ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਵੱਡੀ ਜਿੱਤ ਹੈ
ਇੱਕ ਰੋਜ਼ਾ ਕ੍ਰਿਕਟ ‘ਚ ਇਹ ਸਿਰਫ਼ ਤੀਸਰਾ ਮੌਕਾ ਸੀ ਜਦੋਂ ਭਾਰਤ ਦੇ ਦੋ ਬੱਲੇਬਾਜ਼ਾਂ ਨੇ ਪਾਕਿਸਤਾਨ ਵਿਰੁੱਧ ਸੈਂਕੜੇ ਬਣਾਏ ਹੋਣ ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਨੇ 1998 ‘ਚ ਸ਼ਾਰਜਾਹ ‘ਚ ਸੈਂਕੜਾ ਲਗਾਇਆ ਸੀ 2005 ‘ਚ ਰਾਹੁਲ ਦ੍ਰਵਿੜ(104) ਅਤੇ ਵਰਿੰਦਰ ਸਹਿਵਾਗ(101) ਨੇ ਕੋਚੀ ‘ਚ ਸੈਂਕੜੇ ਲਾਏ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।