ਇੱਕ ਰੋਜ਼ਾ ਦੇ ਇਤਿਹਾਸ ‘ਚ ਦੂਸਰੀ ਵਾਰ ਭਿੜਨਗੇ ਭਾਰਤ-ਅਫ਼ਗਾਨਿਸਤਾਨ

ਦੁਬਈ, 24 ਸਤੰਬਰ

ਭਾਰਤ ਅਤੇ ਅਫ਼ਗਾਨਿਸਤਾਨ ਏਸ਼ੀਆ ਕੱਪ ‘ਚ ਆਪਣੇ ਆਖ਼ਰੀ ਸੁਪਰ 4 ਮੁਕਾਬਲੇ ‘ਚ ਅੱਜ ਆਹਮਣੇ ਸਾਹਮਣੇ ਹੋਣਗੇ ਇਹ ਇੱਕ ਰੋਜ਼ਾ ਇਤਿਹਾਸ ‘ਚ ਸਿਰਫ਼ ਦੂਸਰਾ ਮੌਕਾ ਹੈ ਜਦੋਂ ਇਹਨਾਂ ਟੀਮਾਂ ਦਰਮਿਆਨ ਮੁਕਾਬਲਾ ਹੋਵੇਗਾ ਦੋਵੇਂ ਟੀਮਾਂ ਪਹਿਲੀ ਵਾਰ 2014 ਦੇ ਏਸ਼ੀਆ ਕੱਪ ‘ਚ ਭਿੜੀਆਂ ਸਨ ਓਦੋਂ ਤੋਂ ਹੁਣ ਤੱਕ ਦੋਵਾਂ ਹੀ ਟੀਮਾਂ ‘ਚ ਕਾਫ਼ੀ ਬਦਲਾਅ ਆ ਚੁੱਕਾ ਹੈ

ਓਦੋਂ ਵੀ ਭਾਰਤ ਦਾ ਕਪਤਾਨ ਆਰਾਮ ‘ਤੇ ਸੀ

2014 ‘ਚ ਜਦੋਂ ਦੋਵੇਂ ਟੀਮਾਂ ਦਾ ਸਾਹਮਣਾ ਹੋਇਆ ਸੀ ਤਾਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਸਨ ਭਾਰਤ ਨੇ ਓਦੋਂ ਵੀ ਆਪਣੇ ਨਿਯਮਿਤ ਕਪਤਾਨ ਐਮ.ਐਸ.ਧੋਨੀ ਨੂੰ ਆਰਾਮ ਦਿੱਤਾ ਸੀ ਅਤੇ ਕੋਹਲੀ ਨੇ ਇਹ ਜਿੰਮ੍ਹੇਦਾਰੀ ਸੰਭਾਲੀ ਸੀ ਬੀਸੀਸੀਆਈ ਨੇ ਇਸ ਵਾਰ ਵੀ ਅਜਿਹਾ ਹੀ ਕੀਤਾ ਹੈ ਅਤੇ ਨਿਯਮਿਤ ਕਪਤਾਨ ਵਿਰਾਟ ਨੂੰ ਆਰਾਮ ਦੇ ਕੇ ਰੋਹਿਤ ਸ਼ਰਮਾ ਨੂੰ ਇਹ ਜਿੰਮ੍ਹੇਦਾਰੀ ਸੰਭਾਲੀ ਹੈ

ਅਫ਼ਗਾਨਿਸਤਾਨ ਦਾ ਕਪਤਾਨ ਵੀ ਬਦਲਿਆ

ਅਫ਼ਗਾਨਿਸਤਾਨ ਦੀ ਟੀਮ ਪਿਛਲੀ ਵਾਰ ਮੁੰਹਮਦ ਨਬੀ ਦੀ ਕਪਤਾਨੀ ‘ਚ ਨਿੱਤਰੀ ਸ 33 ਸਾਲ ਦੇ ਨਬੀ ਹੁਣ ਵੀ ਟੀਮ ‘ਚ ਹਨ ਪਰ ਉਹ ਕਪਤਾਨ ਨਹੀਂ ਹਨ ਹੁਣ ਟੀਮ ਦੀ ਕਪਤਾਨੀ 30 ਸਾਲ ਦੇ ਅਸਗਰ ਅਫ਼ਗਾਨ ਸੰਭਾਲ ਰਹੇ ਹਨ ਉਹ ਅਫ਼ਗਾਨਿਸਤਾਨ ਦੇ ਸਭ ਤੋਂ ਸਫ਼ਲ ਕਪਤਾਨ ਹਨ ਅਫ਼ਗਾਨਿਸਤਾਨ ਨੇ ਹੁਣ ਤੱਕ 50 ਇੱਕ ਰੋਜ਼ਾ ਮੈਚਾਂ ‘ਚ ਕਪਤਾਨੀ ਕੀਤੀ ਹੈ, ਜਿੰਨ੍ਹਾਂ ਵਿੱਚੋਂ 29 ਮੈਚ ‘ਚ ਉਹਨਾਂ ਦੀ ਟੀਮ ਜਿੱਤੀ ਹੈ

ਅਫ਼ਗਾਨਿਸਤਾਨ ਓਦੋਂ ਬੱਚਾ ਸੀ, ਹੁਣ ਨੌਜਵਾਨ

ਅਫ਼ਗਾਨਿਸਤਾਨ ਓਦੋਂ ਭਾਰਤ ਨਾਲ ਪਹਿਲੀ ਵਾਰ ਭਿੜਿਆ ਅਤੇ ਇੱਕ ਬੱਚੇ ਦੀ ਤਰ੍ਹਾਂ ਸੀ ਕਿਉਂਕਿ ਟੀਮ ਨੂੰ ਟੈਸਟ ਟੀਮ ਦਾ ਵੀ ਦਰਜਾ ਨਹੀਂ ਮਿਲਿਆ ਸੀ ਅਤੇ ਨਾ ਹੀ ਉਸਨੇ ਕਦੇ ਕਿਸੇ ਟੈਸਟ ਟੀਮ ਨੂੰ ਇੱਕ ਰੋਜ਼ਾ ‘ਚ ਹਰਾਇਆ ਸੀ ਹੁਣ ਅਫ਼ਗਾਨਿਸਤਾਨ ਨੂੰ ਟੈਸਟ ਟੀਮ ਦਾ ਦਰਜਾ ਹਾਸਲ ਹੈ, ਇਸ ਤੋਂ ਇਲਾਵਾ ਉਹ ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੂੰ ਇੱਕ ਰੋਜ਼ਾ ਮੁਕਾਬਲਿਆਂ ‘ਚ ਹਰਾ ਚੁੱਕਾ ਹੈ

ਪਿਛਲੇ ਮੈਚ ਦੇ 11 ਚੋਂ 4 ਖਿਡਾਰੀ ਟੀਮ ‘ਚ

ਏਸ਼ੀਆ ਕੱਪ ‘ਚ ਨਿੱਤਰੀ ਅਫਗਾਨਿਸਤਾਨ ਦੀ ਟੀਮ ‘ਚ ਇਸ ਵਾਰ ਸਿਰਫ਼ 4 ਖਿਡਾਰੀ ਅਜਿਹੇ ਹਨ ਜਿੰਨ੍ਹਾਂ ਨੇ 2014 ‘ਚ ਭਾਰਤ ਨਾਲ ਮੈਚ ਖੇਡਿਆ ਸੀ ਇਹ ਖਿਡਾਰੀ ਕਪਤਾਨ ਅਸਗਰ ਅਫ਼ਗਾਨ, ਸਾਬਕਾ ਕਪਤਾਨ ਮੁਹੰਮਦ ਨਬੀ, ਰਹਿਮਤ ਸ਼ਾਹ ਅਤੇ ਮੁਹੰਮਦ ਸ਼ਹਿਜ਼ਾਦ ਹਨ ਭਾਰਤੀ ਟੀਮ ‘ਚ ਪਿਛਲੀ ਵਾਰ ਸ਼ਾਮਲ ਰੋਹਿਤ ਸ਼ਰਮਾ, ਧਵਨ, ਕਾਰਤਿਕ, ਰਾਇਡੂ, ਜਡੇਜਾ ਅਤੇ ਭੁਵਨੇਸ਼ਵਰ ਪਿਛਲੀ ਵਾਰ ਵੀ ਟੀਮ ‘ਚ ਸਨ ਅਤੇ ਇਸ ਵਾਰ ਵੀ ਹਨ

ਓਵਰਆਲ 5ਵੀਂ ਵਾਰ ਭਿੜਨਗੀਆਂ ਦੋਵੇਂ ਟੀਮਾਂ

ਓਵਰਆੱਲ ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਅਤੇ ਅਫ਼ਗਾਨਿਸਤਾਨ ਪੰਜਵੀਂ ਵਾਰ ਭਿੜਨਗੇ ਦੋਵਾਂ ਟੀਮਾਂ ਦਰਮਿਆਨ ਪਹਿਲੇ ਦੋ ਟੀ20 ਮੈਚ ਹੋਏੇ ਭਾਰਤ ਨੇ 2010 ‘ਚ ਟੀ20 ਮੈਚ ‘ਚ 7 ਵਿਕਟਾਂ ਅਤੇ 2012 ‘ਚ 23 ਦੌੜਾਂ ਦੀ ਜਿੱਤ ਦਰਜ ਕੀਤੀ ਇਸ ਤੋਂ ਬਾਅਦ 2014 ‘ਚ ਭਾਰਤ ਨੇ ਅਫ਼ਗਾਨਿਸਤਾਨ ਨੂੰ ਇੱਕ ਰੋਜ਼ਾ ਮੈਚ ‘ਚ 8 ਵਿਕਟਾਂ ਨਾਲ ਹਰਾਇਆ ਅਫ਼ਗਾਨਿਸਤਾਨ ਨੇ 2018 ‘ਚ ਟੈਸਟ ਕ੍ਰਿਕਟ ‘ਚ ਡੈਬਿਊ ਵੀ ਭਾਰਤ ਵਿਰੁੱਧ ਹੀ ਕੀਤਾ ਭਾਰਤ ਨੇ ਉਸਨੂੰ ਡੈਬਿਊ ਮੇਚ ‘ਚ ਪਾਰੀ ਅਤੇ 262 ਦੌੜਾਂ ਨਾਲ ਹਰਾਇਆ

 

 

ਭਾਰਤ ਕੋਲ ਬੈਂਚ ਅਜ਼ਮਾਉਣ ਦਾ ਮੌਕਾ

ਭਾਰਤ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਅਤੇ ਉਸ ਕੋਲ ਅਫ਼ਗਾਨਿਸਤਾਨ ਵਿਰੁੱਧ ਮੰਗਲਵਾਰ ਨੂੰ ਆਖ਼ਰੀ ਸੁਪਰ 4 ਮੁਕਾਬਲੇ ‘ਚ ਆਪਣੀ ਬੈਂਚ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ ਭਾਰਤ ਦਾ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ‘ਚ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਸੁਪਰ 4 ਦੇ ਆਖ਼ਰੀ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਣਾ ਹੈ ਉਸ ਤੋਂ ਪਹਿਲਾਂ ਭਾਰਤ ਕੋਲ ਆਪਣੀ ਬੈਂਚ ਅਜ਼ਮਾਉਣ ਅਤੇ ਫਾਈਨਲ ਲਈ ਕੁਝ ਖਿਡਾਰੀਆਂ ਨੂੰ ਆਰਾਮ ਦੇਣ ਦਾ ਮੌਕਾ ਹੋਵੇਗਾ

ਦੂਜੇ ਪਾਸੇ ਅਫ਼ਗਾਨਿਸਤਾਨ ਨੇ ਗਰੁੱਪ ਮੈਚਾਂ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਜੋ ਉਲਟਫੇਰ ਦੀ ਆਸ ਜਗਾਈ ਸੀ ਉਹ ਸੁਪਰ 4 ‘ਚ ਖ਼ਤਮ ਹੋ ਗਈ ਅਤੇ ਹੁਣ ਉਸਨੂੰ ਆਪਣਾ ਥੋੜਾ-ਬਹੁਤ ਸਨਮਾਨ ਬਚਾਉਣ ਲਈ ਭਾਰਤ ਨੂੰ ਸਖ਼ਤ ਟੱਕਰ ਦੇਣੀ ਹੋਵੇਗੀ
ਭਾਰਤ ਅਫ਼ਗਾਨਿਸਤਾਨ ਵਿਰੁੱਧ ਮੁਕਾਬਲੇ ‘ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਸਿਧਾਰਥ ਕੌਲ ਨੂੰ ਮੌਕਾ ਦੇ ਸਕਦਾ ਹੈ ਜਦੋਂਕਿ ਤਜ਼ਰਬੇਕਾਰ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਮੌਕਾ ਪਾਉਣ ਵਾਲਿਆਂ ‘ਚ ਦੀਪਕ ਚਾਹਰ ਵੀ ਹੈ ਜਿਸਨੇ ਅਜੇ ਇੱਕ ਰੋਜ਼ਾ ‘ਚ ਸ਼ੁਰੂਆਤ ਕਰਨੀ ਹੈ ਬੱਲੇਬਾਜ਼ਾਂ ‘ਚ ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਵੀ ਮੌਕਾ ਪਾਉਣ ਵਾਲਿਆਂ ਦੀ ਕਤਾਰ ‘ਚ ਚਨ ਸ਼ਿਖਰ ਨੂੰ ਆਰਾਮ ਦੇ ਕੇ ਰਾਹੁਲ ਨੂੰ ਓਪਨਿੰਗ ‘ਚ ਅਜ਼ਮਾਇਆ ਜਾ ਸਕਦਾ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।