ਦਿੱਲੀ ‘ਚ ਰੋਬੋਟ ਨਾਲ ਬੁਝੇਗੀ ਅੱਗ : ਸਤੇਂਦਰ ਜੈਨ

Satyendar-Jain

ਹੁਣ ਫਾਇਰ ਬ੍ਰਿਗੇਡ ਦਾ ਜਵਾਨਾਂ ਨੂੰ ਜਾਨ ਜੋਖਮ ’ਚ ਨਹੀਂ ਪਾਉਣੀ ਪਵੇਗੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਸਤੇਂਦਰ ਜੈਨ (Satyendar Jain) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜਧਾਨੀ ਨੇ ਰੋਬੋਟ ਨਾਲ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਬੇੜੇ ’ਚ ਦੋ ਫਾਇਰ ਬ੍ਰਿਗੇਡ ਫਾਈਟਰ ਰੋਬੋਟ ਨੂੰ ਸ਼ਾਮਿਲ ਕੀਤਾ ਹੈ। ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਿਮੋਟ ਕੰਟਰੋਲ ਰੋਬੋਟ ਅੱਗ ਨੂੰ ਬੁਝਾਉਣ ਵਾਲੇ ਜਾਬਾਜ਼ਾਂ ਲਈ ਸੰਕਟਮੋਚਨ ਸਾਬਿਤ ਹੋਣਗੇ। ਇਨ੍ਹਾਂ ਦੇ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਆਪਣੀ ਜਾਨ ਜੋਖਮ ’ਚ ਨਹੀਂ ਪਾਉਣੀ ਪਵੇਗੀ। ਇਹੀ ਨਹੀਂ, ਇਹ ਰੋਬੋਟ ਉੱਤੇ ਦਬਾਅ ਰਾਹੀਂ 2400 ਲੀਟਰ ਪ੍ਰਤੀ ਮਿੰਟ ਨਾਲ ਪਾਣੀ ਦਾ ਪ੍ਰੈਸ਼ਰ ਵੀ ਛੱਡਦੇ ਹਨ। ਸਪ੍ਰੇਅ ਤੇ ਸਾਧਾਰਨ ਪਾਣੀ ਦੀ ਧਾਰ, ਦੋਵੇਂ ਇਸ ਰੋਬੋਟ ਨਾਲ ਜੁੜੇ ਵਾਇਰਲੈਸ ਰਿਮੋਟ ਰਾਹੀਂ ਕੰਮ ਕਰ ਸਕਦੇ ਹਨ। ਜਿਨ੍ਹਾਂ ਥਾਵਾਂ ’ਤੇ ਪਾਣੀ ਨਾਲ ਅੱਗ ਕੰਟਰੋਲ ਨਹੀਂ ਹੁੰਦੀ, ਉੱਥੇ ਰੋਬੋਟ ਦੇ ਅੰਦਰੋਂ ਨਿਕਲਣ ਵਾਲੇ ਕੈਮੀਕਲ ਤੇ ਉਸ ਤੋਂ ਨਿਕਲਣ ਵਾਲੀ ਝੱਗ ਅੱਗ ’ਤੇ ਕਾਬੂ ਪਾਵੇਗੀ।

ਰੋਬੋਟ ’ਤੇ ਪਾਣੀ, ਅੱਗ ਅਤੇ ਧੂੰਏਂ ਦਾ ਨਹੀਂ ਹੋਵੇਗਾ ਕੋਈ ਅਸਰ

ਉਨ੍ਹਾਂ ਕਿਹਾ ਕਿ ਇਹ ਰੋਬੋਟ ਰਿਮੋਟ ਕੰਟਰੋਲ ਰਾਹੀਂ ਚਾਲੂ ਕੀਤਾ ਜਾਂਦਾ ਹੈ। ਰੋਬੋਟ ਅਜਿਹੇ ਮੈਟੋਰੀਅਲ ਨਾਲ ਬਣਿਆ ਹੈ, ਜਿਸ ’ਤੇ ਅੱਗ, ਧੂੰਏਂ, ਗਰਮੀ ਜਾਂ ਕਿਸੇ ਵੀ ਹੋਰ ਬਾਹਰੀ ਮੁਸ਼ਕਲ ਸਥਿਤੀ ਦਾ ਕੋਈ ਅਸਰ ਨਹੀਂ ਪਵੇਗਾ। ਇਸ ਦੇ ਹੇਠਲੇ ਹਿੱਸੇ ’ਚ ਫੌਜ ਦੇ ਟੈਂਕਾਂ ਦੀ ਤਰ੍ਹਾਂ ਟਾਇਰਾਂ ਦੇ ਉੱਪਰ ਕ੍ਰਾਲਰ ਬੈਲਟ (ਟ੍ਰੈਕ) ਲੱਗੀ ਹੁੰਦੀ ਹੈ, ਜਿਸ ਦੀ ਮੱਦਦ ਨਾਲ ਇਹ ਕਿਸੇ ਵੀ ਜਗ੍ਹਾ ’ਤੇ ਆਸਾਨੀ ਨਾਲ ਜਾ ਸਕਦਾ ਹੈ। ਇਸ ’ਚ ਵੈਟੀਲੇਸ਼ਨ ਫੈਨ ਵੀ ਹੈ, ਜਿਸ ਨਾਲ ਮਸ਼ੀਨ ਨੂੰ ਠੰਢਾ ਰੱਖਣ ਲਈ ਇਸਤੇਮਾਲ ਕਰ ਸਕਦੇ ਹਨ। ਇਹ ਕਰੀਬ 100 ਮੀਟਰ ਦਾ ਇਲਾਕਾ ਇਕੱਠੇ ਕਵਰ ਕਰ ਸਕਦਾ ਹੈ ਤੇ ਤੁਰੰਤ ਅੱਗ ’ਤੇ ਕਾਬੂ ਪਾਉਣ ’ਚ ਸਮਰੱਥ ਹੈ। ਜਿੱਥੇ ਅੱਗ ਬੁਝਾਉਣ ਲਈ ਖੁਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਆਪਣੀ ਜਾਨ ਨੂੰ ਜੋਖਮ ’ਚ ਪਾ ਕੇ ਅੱਗ ’ਚ ਝੁਲਸਣਾ ਪੈਂਦਾ ਸੀ। ਉੱਥੇ ਹੁਣ ਇਹ ਕੰਮ ਰੋਬੋਟ ਕਰਨਗੇ ਉਹ ਸੁਰੱਖਿਅਤ ਰਹਿਣਗੇ।

ਰੋਬੋਟ ’ਚ ਇੱਕ ਹਾਈ ਰੈਜਿਲੇਸ਼ਨ ਕੈਮਰਾ ਵੀ ਲੱਗਿਆ

robot

ਜੈਨ ਨੇ ਦੱਸਿਆ ਕਿ ਰੋਬੋਟ ਨੂੰ ਆਪਰੇਟ ਕਰਨ ਲਈ ਦਿੱਲੀ ਫਾਇਰ ਸਰਵਿਸ ਦੇ ਫਾਇਰ ਫਾਈਟਰਸ ਨੂੰ ਵਿਸ਼ੇਸ਼ ਟਰੇਨਿੰਗ ਵੀ ਦਿੱਤੀ ਗਈ ਹੈ। ਇੱਕ ਵੱਖ ਮਾਨਕ ਚਲਣ ਪ੍ਰਕਿਰਿਆ (ਐਸਓਪੀ) ਵੀ ਬਣਾਈ ਗਈ ਹੈ, ਜਿਸ ਦਾ ਪਾਲਣ ਕਰਦਿਆਂ ਅੱਗ ’ਤੇ ਕਾਬੂ ਪਾਉਣ ਲਈ ਕੀਤਾ ਜਾਵੇਗਾ। ਇਸ ’ਚ ਮੁੱਖ ਤੌਰ ’ਤੇ ਇਹ ਦੱਸਿਆ ਗਿਆ ਹੈ ਕਿ ਇਸ ਦੀ ਵਰਤੋਂ ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਦੌਰਾਨ ਕਰਨੀ ਹੈ।

ਇਸ ਰੋਬੋਟ ’ਚ ਇੱਕ ਹਾਈ ਰੈਜਿਲੇਸ਼ਨ ਕੈਮਰਾ ਵੀ ਲੱਗਿਆ ਹੋਇਆ ਹੈ। ਇਰ ਕੈਮਰਾ ਅੱਗ, ਧੂੰਏ ਤੇ ਪਾਣੀ ਦੇ ਬਾਵਜ਼ੂਦ ਸ਼ਾਫ ਤਸਵੀਰਾਂ ਦਿਖਾਉਣ ’ਚ ਸਮਰੱਥ ਹੈ। ਰੋਬੋਟੇ ਦੇ ਪਿਛਲੇ ਹਿੱਸੇ ’ਚ ਕਨੈਕਟਰ ਲੱਗੇ ਹੋਏ ਹਨ ਜਿਸ ’ਚ ਪਾਇਪ ਲਾ ਕੇ ਇਸ ਨੂੰ ਵਾਟਰ ਟੈਂਕਰ ਨਾਲ ਕਨੈਕਟ ਕੀਤਾ ਜਾਂਦਾ ਹੈ। ਇਸ ਦੇ ਉੱਪਰੀ ਹਿੱਸੇ ’ਤੇ ਇੱਕ ਵੱਡਾ ਪੱਖਾ ਲੱਗਿਆ ਹੋਇਆ ਹੈ, ਜੋ ਨਾ ਸਿਰਫ ਐਗਜੈਸਟ ਫੈਨ ਦੀ ਤਰ੍ਹਾਂ ਧੂੰਏਂ ਨੂੰ ਬਾਹਰ ਕੱਢਣ ਦਾ ਕੰਮ ਕਰੇਗਾ ਸਗੋਂ ਪਾਣੀ ਦੀਆਂ ਵਾਛੜਾਂ ਨੂੰ ਦੂਰ ਤੱਕ ਪਹੁੰਚਾਉਣ ’ਚ ਵੀ ਮੱਦਦ ਕਰਦਾ ਹੈ।

ਰੋਬੋਟ ਨੁਕਸਾਨ ਨੂੰ ਘੱਟ ਕਰੇਗਾ ਤੇ ਕੀਮਤੀ ਜਾਨਾਂ ਬਚਾਉਣ ’ਚ ਮੱਦਦ ਕਰੇਗਾ : ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਡੀ ਸਰਕਾਰ ਨੇ ਰਿਮੋਟ ਕੰਟਰੋਲ ਫਾਇਰ ਫਾਈਟਿੰਗ ਮਸ਼ੀਨਾਂ ਖਰੀਦੀਆਂ ਹਨ। ਹੁਣ ਸਾਡਾ ਬਹਾਦਰ ਫਾਇਰਮੈਨ 100 ਮੀਟਰ ਦੀ ਦੂਰ ਤੋਂ ਅੱਗ ਨਾਲ ਲੜ ਸਕਦਾ ਹੈ। ਇਹ ਨੁਕਸਾਨ ਨੂੰ ਘੱਟ ਕਰੇਗਾ ਤੇ ਕੀਮਤੀ ਜੀਵਨ ਨੂੰ ਬਚਾਉਣ ’ਚ ਮੱਦਦ ਕਰੇਗਾ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਫਾਇਰ ਬ੍ਰਿਗੇਡ ’ਚ ਲੱਗੇ ਪਾਣੀ ਦੇ ਪਾਇਪ ਰੋਬੋਟ ’ਚ ਫਿੱਟ ਹੋ ਜਾਂਦੇ ਹਨ।

ਰੋਬੋਟ ਰਿਮੋਟ ਨਾਲ ਕੀਤਾ ਜਾਵੇਗਾ ਕੰਟਰੋਲ

ਰਿਮੋਟ ਨਾਲ ਇਸ ਨੂੰ ਅੱਗ ਵਾਲੇ ਏਰੀਏ ’ਚ ਇਸ ਨੂੰ ਭੇਜਿਆ ਜਾ ਸਕਦਾ ਹੈ। ਇਮਾਰਤ ’ਚ ਲੱਗੀ ਅੱਗ ਦੇ ਧੂੰਏਂ ਨੂੰ ਰੋਬੋਟ ਆਪਣੇ ਵੈਂਟੀਲੇਟਰ ਸਿਸਟਮ ਰਾਹੀਂ ਬਾਹਰ ਕੱਢਦਾ ਹੈ। ਰੋਬੋਟ ਇੱਕ ਮਿੰਟ ’ਚ 2400 ਲੀਟਰ ਪਾਣੀ ਛਿੜਕਦਾ ਹੈ। ਇਨ੍ਹਾਂ ’ਚ ਲੱਗਿਆ ਸਪ੍ਰੇਅ ਪਾਣੀ ਨੂੰ ਛੋਟੀਆਂ ਬੂੰਦਾਂ ’ਚ ਵੰਡ ਕੇ 100 ਮੀਟਰ ਦੂਰ ਤੱਕ ਸੁੱਟਦਾ ਹੈ। ਇਰ ਰੋਬੋਟ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਜੋੜ ਕੇ ਪ੍ਰਭਾਵਿਤ ਖੇਤਰਾਂ ’ਚ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ’ਚ 60 ਲੀਟੀਰ ਦਾ ਡੀਜਲ ਫਿਊਲ ਟੈਂਕ ਲੱਗਿਆ ਹੈ। ਖਾਸ ਗੱਲ ਇਹ ਹੈ ਕਿ ਰੋਬੋਟ 36-0 ਡਿਗਰੀ ’ਤੇ ਘੁੰਮਦਾ ਵੀ ਹੈ, ਇਸ ਨਾਲ ਤੰਗ ਗਲੀਆਂ ’ਚ ਆਪਰੇਟ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ