ਦੁਕਾਨਦਾਰ ਤੋਂ ਹਥਿਆਰਾਂ ਦੀ ਨੋਕ ’ਤੇ ਨਗਦੀ ਤੇ ਮੋਬਾਇਲ ਲੁੱਟੇ

Robbery
ਲੁਧਿਆਣਾ : ਪਿੰਡ ਹਾਡੀਆ ਵਿਖੇ ਹਥਿਆਰ ਦਿਖਾ ਕੇ ਦੁਕਾਨਦਾਰ ਕੋੋਲੋਂ ਨਗਦੀ ਲੁੱਟਦੇ ਹੋਏ ਲੁਟੇਰੇ।

(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹੇ ਦੇ ਪਿੰਡ ਹਾਡੀਆਂ ਵਿਖੇ ਨਕਾਬਪੋਸ ਲੁਟੇਰਿਆਂ ਨੇ ਇੱਕ ਦੁਕਾਨਦਾਰ ਤੋਂ ਹਥਿਆਰਾਂ ਦੀ ਨੋਕ ’ਤੇ ਨਗਦੀ, ਮੋਬਾਇਲ ਆਦਿ ਲੁੱਟ ਲਿਆ। ਇੰਨਾਂ ਹੀ ਨਹੀਂ ਲੁਟੇਰੇ ਦੁਕਾਨ ਲਾਗੇ ਖੜ੍ਹੇ ਇੱਕ ਹੋਰ ਵਿਅਕਤੀ ਪਾਸੋਂ ਵੀ ਨਕਦੀ ਖੋਹ ਕੇ ਫ਼ਰਾਰ ਹੋ ਗਏ। (Robbery)

ਜਾਣਕਾਰੀ ਦਿੰਦਿਆਂ ਦੁਕਾਨਦਾਰ ਬਸੰਤ ਕੁਮਾਰ ਨੇ ਦੱਸਿਆ ਕਿ ਉਹ ਮੋਬਾਇਲ ਅਸੈਸਰੀ ਵੇਚਣ ਦੇ ਨਾਲ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਹੈ। ਉਸਨੇ ਅੱਗੇ ਦੱਸਿਆ ਕਿ ਉਹ ਕਰੀਬ 8 ਵਜੇ ਆਪਣੀ ਦੁਕਾਨ ’ਤੇ ਗ੍ਰਾਹਕਾਂ ਨਾਲ ਲੈਣ-ਦੇਣ ਕਰ ਰਿਹਾ ਸੀ ਕਿ ਇਸ ਦੌਰਾਨ ਨਕਾਬਪੋਸ਼ 4 ਲੁਟੇਰੇ ਆਏ, ਜਿੰਨ੍ਹਾਂ ’ਚੋਂ ਦੋ ਦੇ ਹੱਥ ਵਿੱਚ ਪਿਸਤੌਲ ਸਨ। ਦੁਕਾਨ ਅੰਦਰ ਦਾਖਲ ਹੁੰਦਿਆਂ ਹੀ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਪਾਸੋਂ ਗੱਲੇ ਦੀ ਚਾਬੀ ਹਾਸਲ ਕੀਤੀ ਅਤੇ 45 ਹਜ਼ਾਰ ਰੁਪਏ ਤੋਂ ਇਲਾਵਾ ਉਸ ਕੋਲੋਂ 4 ਮੋਬਾਈਲ ਵੀ ਖੋਹ ਲਏ।

ਇਸ ਦੌਰਾਨ ਇੱਕ ਦੁਕਾਨ ਦੇ ਦਰਵਾਜੇ ’ਤੇ ਖੜ੍ਹਾ ਨਿਗਰਾਨੀ ਕਰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਦੁਕਾਨ ’ਚ ਖੜੇ੍ਹ ਗ੍ਰਾਹਕ ਤੋਂ ਵੀ 10 ਹਜ਼ਾਰ ਨਗਦੀ ਖੋਹੀ ਅਤੇ ਫ਼ਰਾਰ ਹੋ ਗਏ। ਸਮੁੱਚੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਕੂੰਮਕਲਾਂ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ। (Robbery)

ਇਹ ਵੀ ਪੜ੍ਹੋ: ਪਿੱਟਬੁੱਲ ਨੇ ਹਮਲਾ ਕਰਕੇ ਇੱਕ ਘੋੜੇ ਤੇ ਮਹਿਲਾ ਨੂੰ ਕੀਤਾ ਜ਼ਖਮੀ

ਦੂਸਰੇ ਮਾਮਲੇ ’ਚ ਅੰਕੁਸ਼ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਪੀ.ਬੀ. 10 ਐੱਮਐੱਮ 2692 ’ਤੇ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਕੰਧੋਲਾ ਸਾਹਿਬ ਨੂੰ ਜਾ ਰਿਹਾ ਸੀ। ਇਸ ਦੌਰਾਨ ਉਹ ਰਾਹ ’ਚ ਰੁਕਿਆ ਜਿੱਥੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ’ਤੇ ਸਵਾਰ 3 ਨੌਜਵਾਨਾਂ ਨੇ ਪਿਸਤੌਲ ਦਿਖਾਇਆ ਅਤੇ ਉਸਦਾ ਮੋਟਰਸਾਇਕਲ ਖੋਹ ਕੇ ਫਰਾਰ ਹੋ ਗਏ। ਪੁਲਿਸ ਮੁਤਾਬਕ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।