ਕ੍ਰਿਪਟੋ ਐਕਸਚੇਂਜ ਚਲਾਉਣ ਵਾਲੀਆਂ ਕੰਪਨੀਆਂ ’ਤੇ ਵਧਿਆ ਨਿਗਰਾਨੀ ਦਾ ਖਤਰਾ
ਨਵੀਂ ਦਿੱਲੀ (ਏਜੰਸੀ)। ਮਾਲ ਐਂਡ ਸਰਵਿਸਿਜ਼ ਟੈਕਸ (GST) ਅਧਿਕਾਰੀਆਂ ਵੱਲੋਂ ਮੁੰਬਈ ਸਥਿਤ ਕ੍ਰਿਪਟੋ ਕਰੰਸੀ ਐਕਸਚੇਂਜ ਵਜ਼ੀਰ ਐਕਸ ‘ਤੇ ਟੈਕਸ ਚੋਰੀ ਨੂੰ ਲੈ ਕੈ ਕੀਤੀ ਗਈ ਕਾਰਵਾਈ ਤੋਂ ਬਾਅਦ ਹੁਣ ਦੇਸ਼ ਵਿੱਚ ਹੋਰਨਾਂ ਕ੍ਰਿਪਟੋ ਐਕਸਚੇਂਜਾਂ ’ਤੇ ਵੀ ਨਿਗਰਾਨੀ ਦਾ ਖਤਰਾ ਵਧ ਗਿਆ ਹੈ।
ਮੁੰਬਈ ਵਿੱਚ ਕੀਤੀ ਗਈ ਕਾਰਵਾਈ ਵਿੱਚ 40.5 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਉਣ ਅਤੇ 49.20 ਕਰੋੜ ਰੁਪਏ ਦੀ ਰਿਕਵਰੀ ਤੋਂ ਉਤਸ਼ਾਹਿਤ, ਜੀਐਸਟੀ ਵਿਜੀਲੈਂਸ ਦੇ ਡਾਇਰੈਕਟੋਰੇਟ ਜਨਰਲ ਨੇ ਹੁਣ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਇਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਕਵਾਇਨਸਵਿਚ ਕੁਬੇਰ ਤੇ ਯੂਨੋਕਵਾਈ ਵਰਗੇ ਕਿਪਟੋ ਐਕਸਚੇਂਜ ਵੀ ਹੁਣ ਜੀਐਸਟੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੈ। ਇਨਾਂ ਦੇ ਵੀ ਟੈਕਸ ਚੋਰੀ ਦਾ ਵੀ ਸ਼ੱਕ ਹੈ।
ਵਿੱਤ ਮੰਤਰਾਲੇ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੇੈ ਕਿ ਵਜੀਰ ਐਕਸ ਦੇ ਟੈਕਸ ਚੋਰੀ ਕਰਨ ਦੀ ਜਾਣਕਾਰੀ ਮਿਲਣ ’ਤੇ ਕੀਤੀ ਗਈ ਕਾਰਵਾਈ ’ਚ 40.5 ਕੋਰੜ ਦੇ ਟੈਕਸ ਚੋਰੀ ਦਾ ਪਤਾ ਚੱਲਿਆ ਹੈ ਤੇ ਸੰਬੰਧਿਤ ਕੰਪਨੀਆਂ ਤੋਂ ਜੀਐਸਟੀ ਚੋਰੀ, ਵਿਆਜ਼ ਤੇ ਜੁਰਮਾਵੇ ਦੇ ਤੌਰ ’ਤੇ 49.20 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ।
ਇਸ ਕ੍ਰਿਪਟੋ ਐਕਸਚੇਂਜ ਨੂੰ ਦੇਸ਼ ਦਾ ਸਭ ਤੋਂ ਵੱਡਾ ਕ੍ਰਿਪਟੋ ਐਕਸਚੇਂਜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦਾ ਸੰਚਾਲਨ ਜਨਮਾਈ ਲੈਬਸ਼ ਪ੍ਰਾਈਵੇਟ ਲਿਮਟਿਡ ਕਰਦੀ ਹੈ ਅਤੇ ਇਹ ਐਕਸਚੇਂਜ ਵਪਾਰੀਆਂ ਨੂੰ ਰੁਪਏ ਜਾਂ ਡਬਲਯੂਆਰਐਕਸ ਵਿੱਚ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਵਪਾਰੀਆਂ ਨੂੰ ਲੈਣ-ਦੇਣ ‘ਤੇ ਸੇਵਾ ਖਰਚੇ ਦਾ ਭੁਗਤਾਨ ਕਰਨਾ ਪੈਂਦਾ ਹੈ, ਜੋ ਕਿ GST ਦੇ ਅਧੀਨ ਹਨ। ਸਬੰਧਤ ਕੰਪਨੀ ਇਸ ਨੂੰ ਚੋਰੀ ਕਰ ਰਹੀ ਸੀ। ਡਬਲਯੂ ਆਰਐਕਸ ਦੀ ਖਰੀਦ ਸਿਰਫ ਵਜ਼ੀਰਐਕਸ ਪਲੇਟਫਾਰਮ ਰਾਹੀਂ ਹੀ ਕੀਤੀ ਜਾ ਰਹੀ ਹੈ।ਡਨਬਲਯੂਆਰਐਕਸ ਦੀ ਮਾਲਕੀਅਤ ਸੇਸਲੀ ਦੀ ਕੰਪਨੀ ਬਾਇਨੈਂਸ ਇਨਵੈਸਟਮੈਂਟ ਕੰਪਨੀ ਲਿਮਿਟੇਡ ਕੋਲ ਹੈ।
ਜੀਐਸਟੀ ਅਧਿਕਾਰੀਆੰ ਨੇ ਹੁਣ ਟੈਕਸ ਚੋਰੀ ਕੀਤੇ ਜਾਣ ਦੀ ਸੰਭਾਵਨਾ ’ਚ ਈਕਾਮਰਸ ਆਨਲਾਈਨ ਗੇਮਿੰਗ, ਨਾਨ ਫੰਗਿਬਲ ਟੋਕਨ ਆਦਿ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ’ਤੇ ਵੀ ਨਿਗਰਾਨੀ ਵਧਾ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ