ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਸੜਕ ਹਾਦਸੇ ਤੋਂ...

    ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਆਈਪੀਐਲ ’ਚ ਆਏ ਨਜ਼ਰ

    Rishabh Pant

    ਅਰੁਣ ਜੇਤਲੀ ਸਟੇਡੀਅਮ ਵਿੱਚ ਗੁਜਰਾਤ ਨੇ ਘਰੇਲੂ ਟੀਮ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ।

    (ਸੱਚ ਕਹੂੰ ਨਿਊਜ਼) ਦਿੱਲੀ। ਭਿਆਨਕ ਸੜਕ ਹਾਦਸੇ ’ਚ ਗੰਭੀਰ ਜਖਣੀ ਹੋਏ ਰਿਸ਼ਭ ਪੰਤ (Rishabh Pant ) ਹੁਣ ਬਿਲਕੁਲ ਠੀਕ ਹਨ ਤੇ ਉਹ ਆਪਣੀ ਟੀਮ ਦਿੱਲੀ ਕੈਪੀਟਲਸ ਦਾ ਸਮਰਥਨ ਕਰਨ ਲਈ ਅਰੁਣ ਜੇਤਲੀ ਸਟੇਡੀਅਮ ਪਹੁੰਚੇ। ਭਾਵੇਂ ਦਿੱਲੀ ਦੀ ਟੀਮ ਗੁਜਰਾਤ ਤੋਂ 6 ਵਿਕਟਾਂ ਨਾਲ ਹਾਰ ਗਈ। ਪਰ ਰਿਸ਼ਭ ਪੰਤ ਦੇ ਫੈਨ ਆਪਣੇ ਇਸ ਖਿਡਾਰੀ ਨੂੰ ਵੇਖਣ ਲਈ ਉਤਸਕ ਨਜ਼ਰ ਆਏ।

    ਰਿਸ਼ਭ ਪੰਤ ਨੇ ਵੀਆਈਪੀ ਏਰੀਏ ਵਿੱਚ ਬੈਠ ਕੇ ਪੂਰਾ ਮੈਚ ਦੇਖਿਆ। ਇਸ ਦੌਰਾਨ ਉਹ ਆਈਪੀਐਲ ਦੇ ਚੇਅਰਮੈਨ ਰਾਜੀਵ ਸ਼ੁਕਲਾ, ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਦਿੱਲੀ ਟੀਮ ਦੇ ਮਾਲਕ ਪਾਰਥ ਜਿੰਦਲ ਨਾਲ ਬੈਠ ਕੇ ਗੱਲਬਾਤ ਕਰਦੇ ਨਜ਼ਰ ਆਏ। ਪੰਤ ਪਿਛਲੇ ਸਾਲ ਦਸੰਬਰ ਵਿੱਚ ਇੱਕ ਕਾਰ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਸਨ। ਜਿਸ ਕਾਰਨ ਉਹ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਪਿਛਲੇ ਮੈਚ ਵਿੱਚ ਦਿੱਲੀ ਦੀ ਟੀਮ ਨੇ ਪੰਤ ਦੀ ਜਰਸੀ ਉਨ੍ਹਾਂ ਦੇ ਸਨਮਾਨ ਵਿੱਚ ਡਗਆਊਟ ਵਿੱਚ ਟੰਗ ਦਿੱਤੀ ਸੀ।

    Rishabh Pant

    ਗੁਜਰਾਤ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ (Rishabh Pant )

    ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਸੀਜ਼ਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਅਰੁਣ ਜੇਤਲੀ ਸਟੇਡੀਅਮ ਵਿੱਚ ਗੁਜਰਾਤ ਨੇ ਘਰੇਲੂ ਟੀਮ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ। ਸਾਈ ਸੁਦਰਸ਼ਨ ਅਤੇ ਡੇਵਿਡ ਮਿਲਰ ਬੱਲੇਬਾਜ਼ੀ ਵਿੱਚ ਮੈਚ ਵਿਨਰ ਰਹੇ ਜਦਕਿ ਰਾਸ਼ਿਦ ਖਾਨ, ਮੁਹੰਮਦ ਸ਼ਮੀ ਅਤੇ ਅਲਜ਼ਾਰੀ ਜੋਸੇਫ ਗੇਂਦਬਾਜ਼ੀ ਵਿੱਚ ਮੈਚ ਵਿਨਰ ਰਹੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here