ਪੂਜਨੀਕ ਗੁਰੂ ਜੀ ਨੇ ਅੱਜ ਸ਼ੁਰੂ ਕੀਤੀ ਇਹ ਨਵੀਂ ਮੁਹਿੰਮ, ਜਲਦੀ ਪੜ੍ਹੋ

Safe Campaign

ਬਰਨਾਵਾ। (ਸੱਚ ਕਹੂੰ ਨਿਊਜ਼)। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਗਾਤਰ ਜੁਟੇ ਹੋਏ ਹਨ। ਸਮਾਜ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਡੈਪਥ ਮੁਹਿੰਮ ਚਲਾ ਕੇ ਮੈਡੀਟੇਸ਼ਨ ਰਾਹੀਂ ਨਸ਼ਿਆਂ ਤੋਂ ਦੂਰ ਕਰ ਰਹੇ ਹਨ। ਦੂਜੇ ਪਾਸੇ ਐਤਵਾਰ ਨੂੰ ਡੈਪਥ ਮੁਹਿੰਮ ਨੂੰ ਸਮਰੱਥਨ ਕਰਦੀ (SAFE Campaign ) ਸੇਫ ਕੈਂਪੇਨ (ਐਸਏਐਫਈ) ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਸ ਤਹਿਤ ਡੈਪਥ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਹੈਲਦੀ ਖੁਰਾਕ ਦਿੱਤੀ ਜਾਵੇਗੀ।

ਇਸ ਮੁਹਿੰਮ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਖੁਦ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਕੀਤੀ। ਇਸ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 15 ਜਾਂ ਇੱਕ ਮਹੀਨੇ ਦੀ ਪੌਸ਼ਟਿਕ ਆਹਾਰ ਕਿੱਟ ਦਿੱਤੀ ਜਾਵੇਗੀ। ਜਿਸ ਵਿੱਚ ਆਰਗੈਨਿਕ ਪ੍ਰੋਟੀਨ ਪ੍ਰੋਡਕਟ, ਛੋਲੇ, ਈਸ਼ਵ ਗੋਲ਼ ਅਤੇ ਓ.ਆਰ.ਐਸ ਘੋਲ ਦੇ ਪੈਕੇਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਿੱਟ ਵਿੱਚ ਸੁੱਕੇ ਮੇਵੇ ਵੀ ਦਿੱਤੇ ਜਾਣਗੇ, ਤਾਂ ਜੋ ਨਸ਼ੇ ਛੱਡਣ ਵਾਲੇ ਨੌਜਵਾਨ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਣ।

SAFE Campaign

s ਦਾ ਅਰਥ ਹੈ ਸਧਾਰਨ ਹੈਲਦੀ ਡਾਇਟ
A ਦਾ ਅਰਥ ਹੈ ਆਫਟਰ ਕਾਸਟਿੰਗ ਡਰੱਗ ਫੋਰ
F ਦਾ ਅਰਥ ਹੈ ਫਾਸਟਰ ਰਿਕਵਰੀ ਬੈਸਡ ਆਨ
E ਦਾ ਅਰਥ ਹੈ ਇਲੈਕਟ੍ਰੋਲਾਈਟ ਅਤੇ ਪ੍ਰੋਟੀਨ
ਸੇਫ ਕੈਂਪੇਨ : (ਐਸਏਐਫਈ) ਡੈਪਥ ਮੁਹਿੰਮ ਨੂੰ ਸਪੋਟ ਕਰਨ ਲਈ। ਜੋ ਨਸ਼ਾ ਕਰਦੇ ਹਨ ਉਨਾਂ ਨੂੰ ਹੈਲਦੀ ਖੁਰਾਕ ਦੇਣਾ।

ਕਿਹੜੀਆਂ ਚੀਜ਼ਾਂ ਦੇਣੀਆਂ ਹਨ 15 ਦਿਨਾਂ ਦੀ ਇੱਕ ਕਿੱਟ ਬਣਾਓ

ਇਹ ਆਰਗੈਨਿਕ ਕਿਸਮ ਦਾ ਪ੍ਰੋਟੀਨ ਹੋਣਾ ਚਾਹੀਦਾ ਹੈ, ਇੱਕ ਥੈਲੀ ਕਾਲੇ ਛੋਲੇ, ਇਸ਼ਵ ਗੋਲ, ਹਲਕੇ ਗੁਣਗੁਣੇ ਵਾਲੇ ਦੁੱਧ ਦੇ ਨਾਲ ਲਓ, ਕਿਉਂਕਿ ਨਸ਼ਾ ਛੱਡਣ ਤੋਂ ਬਾਅਦ ਕਬਜ਼ ਹੋ ਜਾਂਦੀ ਹੈ, ਦਸਤ ਲੱਗਣ ‘ਤੇ ਦਹੀਂ ਵਿੱਚ ਮਿਲਾ ਕੇ ਲਓ, ਇੱਕ ਓਆਰਐਸ ਘੋਲ ਲਓ। ਨਮਕ, ਖੰਡ ਨੂੰ ਉਬਾਲ ਕੇ ਉਸ ’ਚ ਰੱਖ ਸਕਦੇ ਹੋ। ਇਸ ਦੇ ਨਾਲ ਡਰਾਈਫਰੂਟਸ। ਇਹ ਡੈਪਥ ਮੁਹਿੰਮ ਦਾ ਸਹਾਰਾ ਹੈ। ਜੋ ਨਸ਼ਾ ਛੱਡਦੇ ਹਨ ਉਨ੍ਹਾਂ ਨੂੰ ਦਿੱਤੀ ਜਾਵੇਗੀ। 15 ਜਾਂ ਮਹੀਨੇ ਦੀ ਖੁਰਾਕ ਦਿੱਤੀ ਜਾਵੇਗੀ। ਜਿਸ ਨਾਲ ਉਹ ਸਿਹਤਮੰਦ ਵੀ ਹੋ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।