ਸੰਜਮ ਜ਼ਰੂਰੀ, ਸੁਚੇਤ ਵੀ ਰਹੋ

ਸੰਜਮ ਜ਼ਰੂਰੀ, ਸੁਚੇਤ ਵੀ ਰਹੋ

ਆਖ਼ਰ ਗਲਵਾਨ ਘਾਟੀ ’ਚ ਚੀਨੀ ਘੁਸਪੈਠ ਦੇ ਮਹੀਨਿਆਂ ਬਾਅਦ ਭਾਰਤ ਤੇ ਚੀਨ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਪਿੱਛੇ ਹਟਣ ਦਾ ਫੈਸਲਾ ਲਿਆ ਹੈ ਇਸ ਫੈਸਲੇ ਦੇ ਐਲਾਨ ਤੋਂ ਬਾਅਦ ਕੁਝ ਲੋਕਾਂ ਵੱਲੋਂ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਕੁਝ ਕਹਿ ਰਹੇ ਹਨ ਕਿ ਭਾਰਤ ਨੂੰ ਅਜੇ ਅੜਨਾ ਚਾਹੀਦਾ ਸੀ ਤੇ ਚੀਨ ’ਤੇ ਦਬਾਅ ਬਣਾ ਕੇ ਰੱਖਣਾ ਚਾਹੀਦਾ ਸੀ ਦਰਅਸਲ ਇਸ ਗੱਲ ਨੂੰ ਸਮਝਣਾ ਪੈਣਾ ਹੈ ਕਿ ਗਲਵਾਨ ਘਾਟੀ ਵਾਲੀ ਘਟਨਾ ਘੁਸਪੈਠ ਸੀ ਨਾ ਕਿ ਕੋਈ ਯੁੱਧ ਘੁਸਪੈਠ ਕਰਨ ’ਤੇ ਭਾਰਤੀ ਫੌਜੀਆਂ ਨੇ ਚੀਨ ਨੂੰ ਮੂੰਹਤੋੜ ਜਵਾਬ ਦਿੱਤਾ ਸੀ ਇਸ ਤੋਂ ਬਾਅਦ ਭਾਰਤੀ ਫੌਜ ਪੂਰੀ ਮਜ਼ਬੂਤੀ ਨਾਲ ਸਰਹੱਦੀ ਖੇਤਰ ਦੀ ਪਹਿਰੇਦਾਰੀ ਕਰਦੀ ਰਹੀ ਜੇਕਰ ਜੰਗ ਦੇ ਹਾਲਾਤ ਹੁੰਦੇ ਤਾਂ ਫੌਜ ਦੇ ਪਿਛਾਂਹ ਹਟਣ ਨੂੰ ਗਲਤ ਮੰਨਿਆ ਜਾ ਸਕਦਾ ਸੀ ਭਾਰਤੀ ਫੌਜ ਨੇ ਪਿੱਠ ਨਹੀਂ ਵਿਖਾਈ

ਸਗੋਂ ਬਰਾਬਰ ਸ਼ਕਤੀ ਦੇ ਆਧਾਰ ’ਤੇ ਪਿੱਛੇ ਹਟਣ ਦਾ ਫੈਸਲਾ ਲਿਆ ਹੈ ਫ਼ਿਰ ਵੀ ਜ਼ਰੂਰੀ ਹੈ ਕਿ ਚੀਨ ’ਤੇ ਪੂਰੀ ਨਿਗ੍ਹਾ ਰੱਖੀ ਜਾਵੇ ਕਿ ਉਹ ਸਮਝੌਤੇ ਦੀ ਪਾਲਣਾ ਕਰੇ ਸਰਹੱਦੀ ਮਾਮਲਿਆਂ ’ਚ ਜੋਸ਼ ਦੇ ਨਾਲ-ਨਾਲ ਹੋਸ਼ ਵੀ ਜ਼ਰੂਰੀ ਹੁੰਦਾ ਹੈ ਸਿਆਸੀ ਬਿਆਨਬਾਜ਼ੀ ਬੜੀ ਆਸਾਨ ਹੁੰਦੀ ਹੈ ਪਰ ਇਸ ਮਾਮਲੇ ’ਚ ਦੋ ਮੁਲਕਾਂ ਦੀ ਸਥਿਤੀ ’ਤੇ ਜੰਗ ਦੇ ਨਤੀਜਿਆਂ ਦੀਆਂ ਹਕੀਕਤਾਂ ਵਰਗੇ ਬਿੰਦੂ ਬੜੇ ਅਹਿਮ ਹੁੰਦੇ ਹਨ

ਇੱਕ ਮਜ਼ਬੂਤ ਤਾਕਤਵਰ ਫੌਜ ਹੋਣ ਦੇ ਬਾਵਜੂਦ ਭਾਰਤ ਦੀ ਵਿਚਾਰਧਾਰਾ ਅਮਨ ਅਤੇ ਭਾਈਚਾਰੇ ਅਤੇ ਲਗਭਗ ਅੱਠ ਮਹੀਨਿਆਂ ’ਚ ਵੱਖ-ਵੱਖ ਪੱਧਰ ਦੀ ਗੱਲਬਾਤ ’ਚ ਭਾਰਤ ਨੇ ਇੰਨਾ ਦਬਾਅ ਜ਼ਰੂਰ ਬਣਾਇਆ ਹੈ ਕਿ ਆਖ਼ਰ ਚੀਨ ਨੂੰ ਵੀ ਪਿੱਛੇ ਹਟਣਾ ਪਿਆ ਹੈ ਇਹ ਗੱਲ ਸਾਫ਼ ਹੈ ਕਿ ਚੀਨ ਨੂੰ ਭਾਰਤ ਦੀ ਫੌਜੀ ਤਾਕਤ ਦਾ ਵੀ ਅਹਿਸਾਸ ਹੋਇਆ ਹੈ ਚੀਨੀ ਫੌਜ ਦੀ ਘੁਸਪੈਠ ਦੇ ਮਾਮਲੇ ਨੂੰ ਅਮਨ-ਸ਼ਾਂਤੀ ਨਾਲ ਨਜਿੱਠਣਾ ਵੀ ਭਾਰਤ ਦੀ ਵੱਡੀ ਪ੍ਰਾਪਤੀ ਹੈ ਅਜਿਹੇ ਹਾਲਾਤਾਂ ’ਚ ਨਿੱਕੀ ਜਿਹੀ ਚੰਗਿਆੜੀ ਵੀ ਭਾਂਬੜ ਦਾ ਰੂਪ ਧਾਰਨ ਕਰ ਲੈਂਦੀ ਹੈ

ਜੰਗ ਨਾਲ ਮਨੁੱਖਤਾ ਸਮੇਤ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਭਾਰਤ ਨੇ ਇੱਕ ਵੱਡੇ ਮਸਲੇ ’ਤੇ ਸਬਰ ਦੇ ਨਾਲ ਤਾਕਤ ਤੇ ਬੌਧਿਕਤਾ ਦਾ ਸੁਮੇਲ ਬਣਾਉਂਦਿਆਂ ਠੋਸ ਕੂਟਨੀਤੀ ਅਪਣਾਈ ਹੈ ਚੀਨ ਦੀ ਫੌਜ ਦਾ ਪਿੱਛੇ ਹਟਣਾ ਆਪਣੇ-ਆਪ ’ਚ ਗਲਵਾਨ ’ਚ ਚੀਨੀ ਘੁਸਪੈਠ ਨੂੰ ਦੁਨੀਆ ਦੀਆਂ ਨਜ਼ਰਾਂ ’ਚ ਚੀਨ ਦੇ ਗਲਤ ਕਦਮ ਦੇ ਰੂਪ ’ਚ ਪੇਸ਼ ਕਰਦਾ ਹੈ ਸਰਹੱਦੀ ਮਾਮਲੇ ਗੰਭੀਰ ਤੇ ਸਬਰ-ਸੰਤੋਖ ਵਾਲੇ ਹੁੰਦੇ ਹਨ ਜਿਨ੍ਹਾਂ ਬਾਰੇ ਜੋਸ਼ੀਲੀ ਬਿਆਨਬਾਜ਼ੀ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਉਚ ਪੱਧਰ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਅਜਿਹੇ ਫੈਸਲੇ ਲਏ ਜਾਂਦੇ ਹਨ ਪੈਂਗੋਂਗ ਝੀਲ ਖੇਤਰ ’ਤੇ ਭਾਰਤ ਨੇ ਕੁਝ ਵੀ ਨਹੀਂ ਗੁਆਇਆ ਸਗੋਂ ਇਨ੍ਹਾਂ ਬਾਰੇ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਹੈ ਇਸ ਨੂੰ ਭਾਰਤ ਦੀ ਜਿੱਤ ਜਾਂ ਹਾਰ ਦੇ ਰੂਪ ਨਾ ਵੇਖਿਆ ਜਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.