ਨਵੀਂ ਦਿੱਲੀ, ਏਜੰਸੀ
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਗਿਣਤੀ ਘੱਟ ਕਰਨ ਦਾ ਹਾਲੇ ਕੋਈ ਮਤਾ ਨਹੀਂ ਹੈ। ਸ੍ਰੀਮਤੀ ਸੀਤਾਰਮਣ ਨੇ ਅੱਜ ਮਹਿਲਾ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਹਾਲੇ ਉਨ੍ਹਾਂ ਕੋਲ ਫੌਜ ‘ਚ ਕਟੌਤੀ ਦਾ ਕੋਈ ਮਤਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਫੌਜ ਮੁਖੀ ਨੇ ਆਪਣੇ ਕਮਾਂਡਰਾਂ ਨਾਲ ਫੌਜ ਦੇ ਮੁੜਗਠਨ ‘ਤੇ ਗੱਲ ਕੀਤੀ ਹੋਵੇਗੀ ਪਰ ਹਾਲੇ ਉਨ੍ਹਾਂ ਦੇ ਸਾਹਮਣੇ ਕੁਝ ਨਹੀਂ ਆਇਆ ਹੈ।
ਉਨ੍ਹਾਂ ਕਿਹਾ ਕਿ ਸ਼ੇਕਤਕਰ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਕੀਤਾ ਗਿਆ ਹੋਵੇਗਾ, ਜਿਸ ‘ਚ ਫੌਜ ਨੂੰ ਹੋਰ ਤਾਕਤਵਰ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਸ਼ਾਇਦ ਫੌਜ ਮੁਖੀ ਨੇ ਇਸ ਅਧਾਰ ‘ਤੇ ਗੱਲ ਕੀਤੀ ਹੋਵੇ। ਰੂਸ ਤੋਂ ਅਤਿਆਧੁਨਿਕ ਮਿਜ਼ਾਇਲ ਸੁਰੱਖਿਆ ਪ੍ਰਣਾਲੀ ਐਸ-400 ਸਬੰਧੀ ਉਨ੍ਹਾਂ ਕਿਹਾ ਕਿ ਇਹ ਸੌਦਾ ਇਕਦਮ ਅੰਤਿਮ ਗੇੜ ‘ਚ ਪਹੁੰਚ ਚੁੱਕਾ ਹੈ ਪਰ ਇਹ ਦੇਖਣਾ ਹੋਵੇਗਾ ਕਿ ਕੀ ਰੂਸੀ ਰਾਸ਼ਟਰਪਤੀ ਦੀ ਭਾਰਤੀ ਯਾਤਰਾ ਤੋਂ ਪਹਿਲਾਂ ਇਸ ‘ਤੇ ਦਸਤਖ਼ਤ ਹੋਣਗੇ ਪਰ ਇਸ ਨੂੰ ਲੈ ਕੇ ਗੱਲਬਾਤ ਲਗਭਗ ਪੂਰੀ ਹੋ ਚੁੱਕੀ ਹੈ।
ਨਿਰਮਲਾ ਸੀਤਾਰਮਣ ਨੂੰ ਧਮਕੀ ਦੇਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਦੂਜਾ ਫਰਾਰ
ਨੈਨੀਤਾਲ ਉੱਤਰਾਖੰਡ ਦੌਰੇ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਦੋ ਮੁਲਜ਼ਮਾਂ ‘ਚੋਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਦੂਜਾ ਮੁਲਜ਼ਮ ਹਾਲੇ ਵੀ ਫਰਾਰ ਹੈ। ਪਿਥੌਰਾਗੜ੍ਹ ਜ਼ਿਲ੍ਹਾ ਦੇ ਪੁਲਿਸ ਮੁਖੀ ਆਰ ਸੀ ਰਾਜਗੁਰੂ ਨੇ ਦੱਸਿਆ ਕਿ ਬੀਤੇ ਦਿਨੀਂ ਪਿਥੌਰਾਗੜ੍ਹ ਦੌਰੇ ‘ਤੇ ਆਈ ਸ੍ਰੀਮਤੀ ਸੀਤਾਰਮਣ ਨੂੰ ਦੋ ਨੌਜਵਾਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਸੋਸ਼ਲ ਮੀਡੀਆ ‘ਤੇ ਮਿਲੀ ਇਸ ਧਮਕੀ ਦੌਰਾਨ ਪੁਲਿਸ ਸਕਤੇ ‘ਚ ਆ ਗਈ ਪੁਲਿਸ ਨੇ ਧਮਕੀ ਦੇਣ ਵਾਲੇ ਮੁਲਜ਼ਮਾਂ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਤੇ ਆਖਰਕਾਰ ਉਨ੍ਹਾਂ ਤੱਕ ਪਹੁੰਚ ਗਈ ਰਾਜਗੁਰੂ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਮੁਖ ਦੋਸ਼ੀ ਕਮਲ ਧਾਨਿਕ ਪੁੱਤਰ ਤਾਰਾ ਸਿੰਘ ਧਾਨਿਕ ਹੈ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿਥੌਰਾਗੜ੍ਰ ਦੇ ਮਨਕੋਟ, ਬੰਗਾਪਾਨੀ ਦਾ ਰਹਿਣ ਵਾਲਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।