ਪੰਜਾਬ ਦੇ ਹਿੰਦੂਆਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਅਪੀਲ

Jai Bhagwan Goyal Sachkahoon

ਪੰਜਾਬ ਦੇ ਹਿੰਦੂਆਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਅਪੀਲ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਰਾਸ਼ਟਰਵਾਦੀ ਸ਼ਿਵ ਸੈਨਾ ਦੇ ਪ੍ਰਧਾਨ ਜੈਭਗਵਾਨ ਗੋਇਲ ਦੀ ਅਗਵਾਈ ਵਿੱਚ ਸੰਯੁਕਤ ਹਿੰਦ ਫਰੰਟ ਦੇ ਇੱਕ ਵਫ਼ਦ ਨੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ਼ ਅਤੇ ਕੇਂਦਰੀ ਜਲ ਸ਼ਕਤੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨੂੰ ਸੂਬੇ ਦੇ ਹਿੰਦੂਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਮੰਨਣ ਲਈ ਦਖਲ ਦੇਣ ਲਈ ਕਿਹਾ।

ਗੋਇਲ ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਬਣਾਉਣ ਲਈ ਅਭਿਆਨ ਚਲਾ ਰਿਹਾ ਹੈ ਅਤੇ ਉਹਨਾਂ ਨੇ ਕਈ ਹਿੰਦੂ ਆਗੂਆਂ, ਵਪਾਰੀਆਂ ਆਦਿ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਉਹਨਾਂ ਨੇ ਭਾਜਪਾ ਦੇ ਚੋਣ ਇੰਚਾਰਜ਼ ਨੂੰ ਕਿਹਾ ਕਿ ਉਹ ਸੂਬੇ ਦਾ ਅਗਲਾ ਮੁੱਖ ਮੰਤਰੀ ਹਿੰਦੂ ਚਾਹੁੰਦਾ ਹੈ ਅਤੇ ਜੋ ਆਉਣ ਵਾਲੀ ਪੰਜਾਬ ਸਰਕਾਰ ਹਿੰਦੂ ਹਿੱਤਾਂ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾ ਸਕੇ। ਪੰਜਾਬ ਦਾ ਹਿੰਦੂ ਪਿਛਲੇ 55 ਸਾਲਾਂ ਤੋਂ ਹਿੰਦੂ ਮੁੱਖ ਮੰਤਰੀ ਦੀ ਉਡੀਕ ਕਰ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਹਿੰਦੂ ਮੁੱਖ ਮੰਤਰੀ ਬਣਨ ਨਾਲ ਨਾ ਸਿਰਫ਼ ਇਸ ਸਰਹੱਦੀ ਸੂਬੀ ਵਿੱਚੋਂ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ, ਸਗੋਂ ਹਿੰਦੂ ਸਿੱਖ ਭਾਈਚਾਰਾ ਵੀ ਮਜ਼ਬੂਤ ਹੋਵੇਗਾ, 1984 ਦੇ ਸਿੱਖ ਦੰਗਾ ਪੀੜਤਾਂ ਵਾਂਗ ਅੱਤਵਾਦ ਦੌਰਾਨ ਬੇਰਹਿਮੀ ਨਾਲ ਮਾਰੇ ਗਏ ਲੱਗਭੱਗ 30,000 ਨਿਰਦੋਸ਼ ਹਿੰਦੂਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਨੂੰ ਨਾ ਮੰਨਣ ਦਾ ਮੁੱਖ ਕਾਰਨ ਹਿੰਦੂ ਮੁੱਖ ਮੰਤਰੀ ਦੀ ਘਾਟ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ