ਪੰਜਾਬ ‘ਚ ਨਵਾ ਵਿਵਾਦ: ਸਿੱਧੂ ਦੀ ਮੰਗ-ਕਾਂਗਰਸ ਸੀਐਮ ਚਿਹਰੇ ਨਾਲ ਲੜੇ ਚੋਣ, ਜਾਖੜ ਦੀ ਦੋ ਟੁੱਕ-ਅਜਿਹਾ ਕਦੇ ਨਹੀਂ ਹੋਇਆ

Navjot Sidhu Sachkahoon

ਪੰਜਾਬ ‘ਚ ਨਵਾ ਵਿਵਾਦ: ਸਿੱਧੂ ਦੀ ਮੰਗ-ਕਾਂਗਰਸ ਸੀਐਮ ਚਿਹਰੇ ਨਾਲ ਲੜੇ ਚੋਣ, ਜਾਖੜ ਦੀ ਦੋ ਟੁੱਕ-ਅਜਿਹਾ ਕਦੇ ਨਹੀਂ ਹੋਇਆ

ਚੰਡੀਗੜ੍ਹ। ਪੰਜਾਬ ਕਾਂਗਰਸ ‘ਚ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਹਾਈਕਮਾਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਿਨਾਂ ਮੁੱਖ ਮੰਤਰੀ ਦੇ ਚੋਣ ਲੜਨ ਦੇ ਫੈਸਲੇ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਸੀ ਕਿ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਦੇ ਉਲਟ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਛੱਡ ਕੇ ਕਾਂਗਰਸ ਕਦੇ ਵੀ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਨਹੀਂ ਲੜੀ। ਉਹਨਾਂ ਕਿਹਾ ਕਿ 2017 ਦੀਆਂ ਚੋਣਾਂ ਇੱਕ ਅਪਵਾਦ ਸਨ ਜਦੋਂ ਇਹ ਸਪੱਸ਼ਟ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸਨ।

ਸਿੱਧੂ ਨੇ ਕਿਹਾ ਸੀ ਕਿ ਬਰਾਤ ਤੋਂ ਪਹਿਲਾਂ ਲਾੜੇ ਦਾ ਐਲਾਨ ਹੋਣਾ ਚਾਹੀਦਾ ਹੈ

ਸਿੱਧੂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਬਰਾਤ ਤੋਂ ਪਹਿਲਾਂ ਲਾੜੇ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਕਾਂਗਰਸ ਲਈ ਇਹ ਵੀ ਜ਼ਰੂਰੀ ਹੈ ਕਿ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਹੀ ਵਿਧਾਨ ਸਭਾ ਚੋਣਾਂ ਵਿੱਚ ਉੱਤਰੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਨੂੰ ਚਿੱਕੜ ਵਿੱਚੋਂ ਕੌਣ ਅਤੇ ਕਿਵੇਂ ਕੱਢੇਗਾ ਅਤੇ ਕਾਂਗਰਸ ਪਾਰਟੀ ਦਾ ਰੋਡਮੈਪ ਕੀ ਹੋਵੇਗਾ? ਉਹਨਾਂ ਇਹ ਵੀ ਕਿਹਾ ਕਿ 2017 ਵਿੱਚ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਕਾਰਨ ਆਮ ਆਦਮੀ ਪਾਰਟੀ ਦੀ ਹੋਈ ਹਾਲਤ ਹੁਣ ਕਾਂਗਰਸ ਦੀ ਹੋਵੇਗੀ। ਉਸ ਸਮੇਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ ਅਤੇ ਪਾਰਟੀ ਨੂੰ ਹੁਣ 2022 ਦੀਆਂ ਚੋਣਾਂ ਲਈ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ