ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More

    Request for kites | ਪਤੰਗਾਂ ਬਾਰੇ ਬੇਨਤੀ

    China Thread

    ਪਤੰਗਾਂ ਬਾਰੇ ਬੇਨਤੀ

    ਗੁੱਡੀਆਂ ਨੂੰ ਅੰਬਰੀਂ ਚੜ੍ਹਾਉਣ ਵਾਲੇ ਬੱਚਿਓ,
    ਚਾਵਾਂ ਨਾਲ ਪਤੰਗਾਂ ਨੂੰ ਉਡਾਉਣ ਵਾਲੇ ਬੱਚਿਓ

    kites

    ਗੱਲਾਂ ਨੇ ਜਰੂਰੀ ਕੁਝ, ਰੱਖਿਓ ਧਿਆਨ
    ਖ਼ਤਰੇ ਚ’ ਪਾਇਓ ਨਾ, ਕੀਮਤੀ ਹੈ ਇਹ ਜਾਨ

    ਪਹਿਲੀ ਗੱਲ ਜਿਹਦੀ, ਤੁਸੀਂ ਕਰਨੀ ਏ  ਸਭ ਨੇ ਗੌਰ,
    ਖਰੀਦੋ ਨਾ ਕਦੇ ਵੀ, ਖਤਰਨਾਕ ਚਾਈਨਾ ਡੋਰ

    ਚੀਨ ਦੀ ਇਹ ਡੋਰ, ਬਣ ਚੁੱਕੀ ਮੌਤ ਦਾ ਸਾਮਾਨ,
    ਕਈ ਜਾਨਵਰਾਂ, ਪੰਛੀਆਂ, ਇਨਸਾਨਾਂ ਦੀ, ਲੈ ਲਈ ਇਸਨੇ ਜਾਨ

    ਦੂਜੀ ਗੱਲ ਜਿਹੜੀ ਮੈਂ ਦੱਸਾਂ, ਉਸਦਾ ਵੀ ਕਰਿਓ ਧਿਆਨ,
    ਛੱਤਾਂ ‘ਤੇ ਪਤੰਗਾਂ ਫੜਨ ਲਈ,  ਭੱਜਿਓ ਨਾ, ਹੋ ਕੇ ਬੇਧਿਆਨ

    ਆਖਰੀ ਬੇਨਤੀ ‘ਯਸ਼’  ਦੀ, ਸਾਰਾ-ਸਾਰਾ ਦਿਨ ਨਾ ਪਤੰਗਾਂ ਉਡਾਇਓ,
    ਸਮੇਂ ਸਿਰ ਕਰਿਓ ਪੜ੍ਹਾਈ ਵੀ, ਕੀਮਤੀ ਸਮਾਂ ਨਾ ਵਿਅਰਥ ਗਵਾਇਓ
    ਯਸ਼ਪਾਲ ਮਾਹਵਰ,
    ਸ੍ਰੀ ਮੁਕਤਸਰ ਸਾਹਿਬ
    ਮੋ. 90413-47351

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.