Famous | ਮਸ਼ਹੂਰ ਰੋਪੜੀਆ ਜਿੰਦਾ

Famous

ਮਸ਼ਹੂਰ ਰੋਪੜੀਆ ਜਿੰਦਾ (Famous)

ਰੋਪੜ ਦੇ ਧਰੌਕ ਮੱਲ ਦਾ ਬਣਾਇਆ ਚਾਰ ਚਾਬੀਆਂ ਵਾਲਾ ਜਿੰਦਾ ਤਾਂ ਕਹਿੰਦੇ ਲੋਕ ਦਰਵਾਜ਼ੇ ਨੂੰ ਲਾ ਕੇ ਕੁੰਜੀ ਕਿੱਲੀ ‘ਤੇ ਟੰਗ ਜਾਂਦੇ ਹੁੰਦੇ ਸਨ। ਚੋਰ ਵਿਚਾਰੇ ਖੋਲ੍ਹ ਤਾਂ ਕੀ ਸਕਦੇ ਸੀ ਸਗੋਂ ਉਨ੍ਹਾਂ ਨੂੰ ਚਾਬੀ ਦਾ ਪਤਾ ਵੀ ਨਹੀਂ ਲੱਗਦਾ ਵੀ ਇਹਦੇ ਕਿਹੜੀ ਚਾਬੀ ਕਿੱਥੇ ਲੱਗਦੀ ਐ। Famous ਅਤੇ ਉੱਪਰੋਂ ਲੱਗਦੀਆਂ ਵੀ ਚਾਰ-ਚਾਰ ਸਨ।

ਕਹਿੰਦੇ ਰੋਪੜੀਏ ਜਿੰਦੇ ‘ਤੇ ਇੱਕ ਇਲਜ਼ਾਮ ਵੀ ਲੱਗਾ ਸੀ ਕਿ ਚੋਰਾਂ ਨੂੰ ਕੰਧਾਂ ਵਿੱਚ ਸੰਨ੍ਹ (ਪਾੜ) ਲਾਉਣ ਇਸੇ ਜਿੰਦਰੇ ਨੇ ਲਾਇਆ ਸੀ, ਕਿਉਂਕਿ ਉਹ ਇਹ ਮੰਨਣ ਲੱਗ ਪਏ ਸਨ ਕਿ ਇਹ ਜਿੰਦਰਾ ਤਾਂ ਖੁੱਲ੍ਹਣਾ ਨਹੀਂ ਕੰਧ ਹੀ ਪਾੜ ਲਓ ਜਿੰਦਰਾ ਖੋਲ੍ਹਣ ਤੋਂ ਸੌਖਾ ਤਾਂ ਕੰਧ ਵਿੱਚ ਪਾੜ ਲਾਉਣਾ ਹੈ। Famous ਸ਼ੇਰੇ ਪੰਜਾਬ ਰਣਜੀਤ ਸਿੰਘ ਤੋਂ ਲੈ ਕੇ ਹੈਦਰਾਬਾਦ ਦੇ ਨਵਾਬ ਤੱਕ ਦੇ ਖਜ਼ਾਨੇ ਦੀ ਰਾਖੀ ਇਹੀ ਰੋਪੜੀਏ ਧਰੌਕ ਦਾ ਜਿੰਦਾ ਕਰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਰੋਪੜੀਏ ਜਿੰਦੇ ਦੀ ਤਕਨੀਕ ਨੂੰ ਚੋਰੀ ਕਰਕੇ ਜਰਮਨੀ ਦੀ ਇੱਕ ਕੰਪਨੀ ਨੇ ਚਾਰ ਚਾਬੀਆਂ ਵਾਲਾ ਲਾਕ ਬਣਾਇਆ ਸੀ। Famous

ਰੋਪੜ ਦੇ ਧਰੌਕ ਮੱਲ ਦਾ ਬਣਾਇਆ ਚਾਰ ਚਾਬੀਆਂ ਵਾਲਾ ਜਿੰਦਾ ਤਾਂ ਕਹਿੰਦੇ ਲੋਕ ਦਰਵਾਜ਼ੇ ਨੂੰ ਲਾ ਕੇ ਕੁੰਜੀ ਕਿੱਲੀ ‘ਤੇ ਟੰਗ ਜਾਂਦੇ ਹੁੰਦੇ ਸਨ। ਚੋਰ ਵਿਚਾਰੇ ਖੋਲ੍ਹ ਤਾਂ ਕੀ ਸਕਦੇ ਸੀ ਸਗੋਂ ਉਨ੍ਹਾਂ ਨੂੰ ਚਾਬੀ ਦਾ ਪਤਾ ਵੀ ਨਹੀਂ ਲੱਗਦਾ ਵੀ ਇਹਦੇ ਕਿਹੜੀ ਚਾਬੀ ਕਿੱਥੇ ਲੱਗਦੀ ਐ। Famous ਅਤੇ ਉੱਪਰੋਂ ਲੱਗਦੀਆਂ ਵੀ ਚਾਰ-ਚਾਰ ਸਨ।

ਸੁਖਵਿੰਦਰ ਚਹਿਲ,
ਸੰਗਤ ਕਲਾਂ
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ