ਸੂਲਰ ਪਿੰਡ ਦੀ ਸਾਧ ਸੰਗਤ ਦਾ ਅਨੋਖੇ ਪ੍ਰੇਮ ਦਾ ਪ੍ਰਗਟਾਵਾ
103 ਕਾਰਡਾਂ ਵਾਲਾ ਵਧਾਈ ਕਾਰਡ ਬਣਾਇਆ, 4 ਫੁੱਟ ਲੰਮੇ ਥਰਮੋਕੋਲ ਨਾਲ ਬਣਾਇਆ ਡਿਜ਼ਾਇਨਦਾਰ ‘ਦਿਲ’
ਨਰੇਸ਼ ਕੁਮਾਰ ਸੰਗਰੂਰ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Revered Param Pita Ji) ਜੀ ਦੇ 103ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ ਬਲਾਕ ਮਹਿਲਾਂ ਚੌਕ ਦੇ ਪਿੰਡ ਸੂਲਰ ਘਰਾਟ ਦੀ ਸਾਧ ਸੰਗਤ ਨੇ ਇੱਕ ਵਾਰ ਫਿਰ ਅਨੋਖੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ। ਸਾਧ ਸੰਗਤ ਨੇ 103 ਕਾਰਡਾਂ ਵਾਲਾ ਇੱਕ ਵਧਾਈ ਪੱਤਰ ਤਿਆਰ ਕਰਕੇ, ਉਸ ਨੂੰ ਤਕਰੀਬਨ ਚਾਰ ਫੁੱਟ ਲੰਮੇ ਥਰਮੋਕੋਲ ਦੇ ਦਿਲ ਦੇ ਆਕਾਰ ਵਾਲੇ ਦਿਲਖਿੱਚਵੇਂ ਡਿਜ਼ਾਇਨ ਤਿਆਰ ਕਰਕੇ ਇੱਕ ਅਨੋਖੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ। ਸਾਧ ਸੰਗਤ ਵੱਲੋਂ ਇਸ ਕਾਰਡ ਨੂੰ ਪੂਜ਼ਨੀਕ ਹਜ਼ੂਰ ਪਿਤਾ ਜੀ ਨੂੰ ਭੇਜਿਆ ਜਾਵੇਗਾ। ਇਸ ਕੰਮ ਲਈ ਸਾਧ ਸੰਗਤ ਵੱਲੋਂ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗਿਆ ਹੈ ਜਿਸ ਵਿੱਚ ਦਰਜ਼ਨ ਤੋਂ ਵੱਧ ਭੈਣਾਂ ਤੇ ਪ੍ਰੇਮੀਆਂ ਨੇ ਸਹਿਯੋਗ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਾਂ ਚੌਕ ਦੇ ਪਿੰਡ ਸੂਲਰ ਘਰਾਟ ਦੇ ਪ੍ਰੇਮੀਆਂ ਤੇ ਭੈਣਾਂ ਨੇ ਦੱਸਿਆ ਕਿ ਉਨਾਂ ਨੇ ਪਹਿਲਾਂ ਅਗਸਤ 2021 ਜਨਮ ਦਿਹਾੜੇ ਸਬੰਧੀ ਇੱਕ 54 ਫੁੱਟ ਲੰਮਾ ਵਧਾਈ ਕਾਰਡ ਬਣਾਇਆ ਸੀ ਅਤੇ ਇਸ ਵਾਰ ਉਨਾਂ ਨੇ ਫਿਰ ਕੋਈ ਦਿਲਖਿੱਚਵੀਂ ਚੀਜ਼ ਤਿਆਰ ਕਰਨ ਲਈ ਯੋਜਨਾ ਬਣਾਈ। ਉਨਾਂ ਦੱਸਿਆ ਕਿ ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਸ਼ਬਦ ‘ਤੂੰ ਦਿਲ ਵਿੱਚ ਸੈਟ ਹੋ ਗਿਆ, ਗੁੰਮ ਹੋਈਆਂ ਧੜਕਣਾਂ’ ਨੂੰ ਆਧਾਰ ਬਣਾ ਕੇ ਤਕਰੀਬਨ ਚਾਰ ਫੁੱਟ ਲੰਮੇ ਦਿਲ ਦਾ ਆਕਾਰ ਬਣਾ ਕੇ ਉਸ ਤੇ ਤਿੰਨਾਂ ਪਾਤਸ਼ਾਹੀਆਂ ਦੇ ਸਰੂਪ, ਗੁਲਾਬ ਦੇ ਫੁੱਲਾਂ ਦੇ ਆਕਾਰ, 103 ਕਾਰਡਾਂ ਵਾਲਾ ਵਧਾਈ ਕਾਰਡ, ਇੱਕ ਬੇਹੱਦ ਖੂਬਸੂਰਤ ਡਾਇਰੀ ਤੇ ਪੈਨ ਬਣਾਂਇਆ ਗਿਆ।
ਖ਼ਾਸ ਗੱਲ ਇਹ ਹੈ ਕਿ ਇਹ ਸਾਰਾ ਕੁਝ ਸਾਧ ਸੰਗਤ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਕੰਮ ਲਈ ਉਨਾਂ ਦੇ 7 ਦਿਨ ਦਾ ਸਮਾਂ ਲੱਗ ਗਿਆ ਅਤੇ ਹੁਣ ਉਹ 25 ਜਨਵਰੀ ਨੂੰ ਇਹ ‘ਵਧਾਈ ਕਾਰਡ’ ਗੱਡੀ ਰਾਹੀਂ ਪੂਜ਼ਨੀਕ ਹਜ਼ੂਰ ਪਿਤਾ ਜੀ ਲਈ ਸਰਸਾ ਵਿਖੇ ਭੇਜਿਆ ਜਾਵੇਗਾ। ਇਸ ਮੌਕੇ ਬਲਾਕ ਦੇ 15 ਮੈਂਬਰ ਰਣਜੀਤ ਸਿੰਘ ਇੱਸਾਂ ਤੇ 15 ਮੈਂਬਰ ਪ੍ਰਗਟ ਸਿੰਘ ਇੰਸਾਂ ਨੇ ਦੱਸਿਆ ਕਿ ਸੂਲਰ ਪਿੰਡ ਦੀ ਸਾਧ ਸੰਗਤ ਹਮੇਸ਼ਾ ਅਜਿਹੇ ਕਾਰਜ ਕਰਦੀ ਰਹਿੰਦੀ ਹੈ। ਉਨਾਂ ਕਿਹਾ ਕਿ ਇਸ ਕੰਮ ਲਈ ਪਿੰਡ ਦੀਆਂ ਭੈਣਾਂ ਤੇ ਪ੍ਰੇਮੀਆਂ ਵੱਲੋਂ ਰੂਹ ਨਾਲ ਇਹ ਕਾਰਜ ਨੇਪਰੇ ਚਾੜਿਆ ਗਿਆ।
ਇਸ ਮੌਕੇ ਪੰਦਰਾਂ ਮੈਂਬਰ ਮਨਦੀਪ ਦਾਸ, ਪਵਨ ਕੁਮਾਰ ਇੰਸਾਂ ਭੰਗੀਦਾਸ ਸੂਲਰ, ਜੋਨੀ ਇੰਸਾਂ , ਜੋਗਾ ਇੰਸਾਂ, ਜਗਤਵਿੰਦਰ ਇੰਸਾਂ, ਲਵਪ੍ਰੀਤ ਇੰਸਾਂ ਤੋਂ ਇਲਾਵਾ ਭੈਣਾਂ ਹਰਦੀਪ ਕੌਰ ਇੰਸਾਂ, ਕੁਲਵਿੰਦਰ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਮਨਦੀਪ ਕੌਰ ਇੰਸਾਂ,ਅਮਰਜੀਤ ਕੌਰ ਇੰਸਾਂ, ਸੁਨੀਤਾ ਇੰਸਾਂ, ਹਰਦੀਪ ਕੌਰ ਇੰਸਾਂ, ਸੰਤੋਸ਼ ਇੰਸਾਂ, ਪੁਸ਼ਪਾ ਇੰਸਾਂ, ਸ਼ਿਵਾਨੀ ਇੰਸਾਂ, ਏਕਨੂਰ ਇੰਸਾਂ ਤੋਂ ਇਲਾਵਾ ਪਿੰਡ ਦੀ ਹੋਰ ਸਾਧ ਸੰਗਤ ਮੌਜ਼ੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ