ਭਾਰਤ ਦੇ ਵਿਰੁੱਧ ਜ਼ਹਿਰੀਲੇ ਪ੍ਰਚਾਰ ਵਿੱਚ ਲੱਗੇ ਪਾਕਿਸਤਾਨ ਦੇ 35 ਯੂਟਿਊਬ ਚੈਨਲਾਂ ’ਤੇ ਪਾਬੰਦੀ

35 Youtube Channels Banned Sachkahoon

ਭਾਰਤ ਦੇ ਵਿਰੁੱਧ ਜ਼ਹਿਰੀਲੇ ਪ੍ਰਚਾਰ ਵਿੱਚ ਲੱਗੇ ਪਾਕਿਸਤਾਨ ਦੇ 35 ਯੂਟਿਊਬ ਚੈਨਲਾਂ ’ਤੇ ਪਾਬੰਦੀ

ਨਵੀਂ ਦਿੱਲੀ। ਭਾਰਤ ਸਰਕਾਰ ਨੇ ਦੇਸ਼ ਵਿਰੋਧੀ ਪ੍ਰਚਾਰ ਸਮੱਗਰੀ ਫੈਲਾਉਣ ਵਾਲੇ (35 Youtube Channels Banned) 35 ਯੂਟਿਊਬ ਚੈਨਲ, 2 ਵੈਬਸਾਈਟਾਂ, 2 ਟਵਿੱਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ ਅਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲਾੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸ਼ੁੱਕਰਵਾਰ ਨੂੰ ਇੱਥੇ ਸੂਚਨਾ ਅਤੇ ਪ੍ਰਸਾਰਣ ਸਕੱਤਰ ਅਪੂਰਵਾ ਚੰਦਰਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆ ਕਿਹਾ ਕਿ ਇਨ੍ਹਾਂ ਚੈਨਲਾਂ ਰਾਹੀਂ ਭਾਰਤ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸਾਰੇ ਚੈਨਲ ਅਤੇ ਅਕਾਊਂਟ ਪਾਕਿਸਤਾਨ ਤੋਂ ਚੱਲ ਰਹੇ ਸਨ ਅਤੇ ਭਾਰਤ ਵਿਰੋਧੀ ਬੇਬੁਨਿਆਦ ਸਮਾਚਾਰ ਅਤੇ ਹੋਰ ਸਮੱਗਰੀ ਫੈਲਾ ਰਹੇ ਸਨ।

ਉਹਨਾਂ ਨੇ ਕਿਹਾ ਇਹ ਦੇਸ਼ ਦੀ ਪ੍ਰਭੂਸੱਤਾ ਲਈ ਖ਼ਤਰਾ ਹਨ ਅਤੇ ਅਸਿੱਧੇ ਤੌਰ ’ਤੇ ਸੂਚਨਾਂ ਅਤੇ ਨਿਊਜ਼ ਨੈੱਟਵਰਕ ਰਾਹੀ ਇੱਕ ਤਰ੍ਹਾਂ ਦੇਸ਼ ਵਿਰੁੱਧ ਜੰਗ ਛੇੜਨ ਦਾ ਕੰਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਸੂਚਨਾ ਟੈਕਨੌਲਜ਼ੀ ਐਕਟ ਦੀ ਧਾਰਾ 69 ਏ ਦੀ ਵਰਤੋਂ ਕਰਕੇ ਉਹਨਾਂ ਨੂੰ ਬਲਾੱਕ ਕੀਤਾ ਗਿਆ ਹੈ। ਸੂਚਨਾਂ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਨੇ ਕਿਹਾ ਕਿ (35 Youtube Channels Banned) ਇੰਨ੍ਹਾਂ 35 ਯੂਟਿਊਬ ਖਾਤਿਆਂ ਦੇ ਕੁੱਲ ਗਾਹਕਾਂ ਦੀ ਗਿਣਤੀ 1 ਕਰੋੜ 21 ਲੱਖ ਤੋਂ ਜ਼ਿਆਦਾ ਸੀ ਅਤੇ ਉਹਨਾਂ ਦੇ ਵੀਡੀਓ ਨੂੰ 132 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਸੀ।

ਸੂਚਨਾਂ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਜੋ ਵੀ ਚੈਨਲ, ਪੋਰਟਲ, ਵੈਬਸਾਈਟ ਜਾਂ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਭਾਰਤ ਦੇ ਖਿਲਾਫ਼ ਸਾਜ਼ਿਸ਼ ਰਚੇਗਾ, ਦੇਸ਼ ਨੂੰ ਵੰਡਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰੇਗਾ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ,‘‘ਮੈਨੂੰ ਖੁਸ਼ੀ ਹੈ ਕਿ ਵੱਡੇ ਵੱਡੇ ਦੇਸ਼ਾਂ ਨੇ ਵੀ ਇਸ ਦਾ ਨੋਟਿਸ ਲਿਆ ਹੈ ਅਤੇ ਖੁਦ ਯੂਟਿਊਬ ਨੇ ਵੀ ਇਹਨਾਂ ਚੈਨਲਾਂ ਨੂੰ ਬੰਦ ਕੀਤਾ ਹੈ।’’ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤੀ ਖੁਫ਼ੀਆ ਏਜੰਸੀਆਂ ਇੰਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਅਤੇ ਵੈਬਸਾਈਟਾਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀਆਂ ਹਨ ਅਤੇ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ’ਤੇ ਤੁਰੰਤ ਕਾਰਵਾਈ ਕਰਨ ਦੀ ਸਿਫ਼ਾਰਸ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ