ਹਾਦਸਿਆਂ ਤੋਂ ਬਚਣ ਲਈ ਆਪਣੇ ਵਹੀਕਲਾਂ ਤੇ ਰਿਫਲੈਕਟਰ ਲਾਉਣੇ ਜ਼ਰੂਰੀ

Reflectors

ਸ਼ਰਾਬ ਪੀ ਕੇ ਵਹੀਕਲ ਚਲਾਉਣ ਨਾਲ ਹੀ ਹੁੰਦੇ ਹਨ ਐਕਸੀਡੈਂਟ : ਇੰਸ: ਕੁਸ਼ਵਿੰਦਰਪਾਲ ਸਿੰਘ

ਸ੍ਰੀ ਮੁਕਤਸਰ ਸਹਿਬ (ਸੱਚ ਕਹੂੰ ਨਿਊਜ਼) ਰਾਜਬਚਨ ਸਿੰਘ ਸੰਧੂ ਜੀ ਦੀਆਂ ਹਦਾਇਤਾਂ ਅਨੁਸਾਰ ਜਿਲਾਂ ਸ੍ਰੀ ਮੁਕਤਸਰ ਸਾਹਿਬ ਅੰਦਰ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ ਇਸੇ ਤਹਿਤ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਸਵਿੰਦਰਪਾਲ ਸਿੰਘ ਜ਼ਿਲਾ ਟਰੈਫ਼ਿਕ ਇੰਚਾਰਜ ਸ.ਮ.ਸ, ਅਤੇ ਨਸ਼ਾ ਵਿਰੋਧੀ ਚੇਤਨਾ ਯੁਨਿਟ ਟ੍ਰੈਫਿਕ ਚੇਤਨਾ ਯੁਨਿਟ ਦੇ ਇੰਚਾਰਜ ਏ.ਐਸ.ਆਈ ਗੁਰਾਂਦਿਤਾ ਸਿੰਘ , ਏ.ਐਸ.ਆਈ ਕਾਸਮ ਅਲੀ ਵੱਲੋਂ ਹੱਥਾਂ ਅੰਦਰ ਬੈਨਰ ਪਕੜ ਕੇ ਸ੍ਰੀ ਮੁਕਤਸਰ ਸਾਹਿਬ ਦੇ ਬਜਾਰ ਅੰਦਰ ਲੋਕਾਂ ਨੁੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ।

ਉਨਾਂ ਦੱਸ਼ਿਆ ਕਿ ਸਾਨੂੰ ਦੋ ਪਹੀਆ ਵਾਹਣ ਚਲਾਉਣ ਲੱਗਿਆ ਹਮੇਸ਼ਾ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚਾਰ ਪਹੀਆ ਵਾਹਣ ਚਲਾਉਣ ਲੱਗਿਆ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਜਿਆਦਾਤਰ ਐਕਸੀਡੈਟ ਦੇ ਕਾਰਨ ਵਹੀਕਲਾ ਨੂੰ ਤੇਜ਼ ਰਫਤਾਰ ਨਾਲ ਚਲਾਉਣਾ ਹੁੰਦੇ ਹਨ। ਇਸ ਲਈ ਵਹੀਕਲ ਚਲਾਉਣ ਲੱਗਿਆ ਜਲਦਬਾਜੀ ਨਹੀ ਕਰਨੀ ਚਾਹੀਦੀ ਤੇ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਚਾਹੀਦਾ। ਉਨਾਂ ਸਭ ਨੂੰ ਅਪੀਲ ਕੀਤੀ ਕੇ ਆਪਣੇ ਆਪਣੇ ਵਹੀਕਲਾ ਤੇ ਰਿਫਲੈਕਟਰ ਜਰੂਰ ਲਗਾਉ ਕਿਉਂਕਿ ਰਾਤ ਸਮੇਂ ਗੱਡੀਆਂ ਦਾ ਦਿਖਣਾ ਮੁਸ਼ਕਿਲ ਹੋ ਜਾਂਦਾ ਹੈ, ਜੇਕਰ ਵਾਹਨ ਤੇ ਰਿਫਲੈਕਟਰ ਲੱਗੇ ਹੋਣਗੇ ਤਾਂ ਦੂਰੋਂ ਹੀ ਚਮਕ ਨਾਲ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਹੈ ਤੇ ਸ਼ੜਕ ਦੁਰਘਟਣਾ ਤੋਂ ਬੱਚ ਸਕਦੇ ਹਾਂ। ਉਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕੇ ਛੋਟੀ ਉਮਰੇ ਬੱਚਿਆਂ ਨੂੰ ਵਹੀਕਲ ਨਾ ਫੜਾਉਣ। ਇਸ ਮੌਕੇ ਸਿਪਾਹੀ ਸਨਮਦੀਪ ਕੁਮਾਰ , ਸਿਪਾਹੀ ਗੁਰਸੇਵਕ ਸਿੰਘ ਅਤੇ ਸਮੂਹ ਟ੍ਰੈਫਿਕ ਸਟਾਫ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।