ਰਾਜਸਥਾਨ ’ਚ ਰੀਟ ਪ੍ਰੀਖਿਆ ਲੇਵਲ-2 ਰੱਦ

Reet Exam

ਰਾਜਸਥਾਨ ’ਚ (Reet Exam) ਰੀਟ ਪ੍ਰੀਖਿਆ ਲੇਵਲ-2 ਰੱਦ

(ਸੱਚ ਕਹੂੰ ਨਿਊਜ਼) ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਅਧਿਆਪਕ ਯੋਗਤਾ ਪ੍ਰੀਖਿਆ ਰੀਟ (Reet Exam) ਪੇਪਰ ਲੇਵਲ-2 ਨੂੰ ਰੱਦ ਕਰਨ ਦਾ ਐਲਾਨ ਕੀਤਾ। ਗਹਿਲੋਤ ਵੱਲੋਂ ਅੱਜ ਹੋਈ ਪ੍ਰੈੱਸ ਕਾਨਫਰੰਸ ’ਚ ਇਸ ਦਾ ਐਲਾਨ ਕੀਤਾ ਗਿਆ। ਉਨਾਂ ਕਿਹਾ ਕਿ ਜਨਤਾ ਮਾਈ ਬਾਪ ਹੈ। ਰੀਟ ਲੀਵਲ ਪ੍ਰੀਖਿਆ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਪ੍ਰੀਖਿਆ ਲਈ ਜਾਵੇਗੀ। ਗਹਿਲੋਤ ਨੇ ਦੱਸਿਆ ਕਿ ਪਹਿਲੇ ਰੀਟ ਭਰਤੀ ’ਚ ਅਹੁਦੇ ਦੀ ਗਿਣਤੀ 32 ਹਜ਼ਾਰ ਸੀ। ਹੁਮ ਤੀਸ ਹਜ਼ਾਰ ਹੋਰ ਵਧਾ ਕੇ 62 ਹਜ਼ਾਰ ਪੋਸਟਾਂ ਲਈ ਪ੍ਰੀਖਿਆ ਲਈ ਜਾਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਰੱਦ ਪ੍ਰੀਖਿਆ ਨੂੰ ਫਿਰ ਤੋਂ ਕਰਵਾਉਣ ਦਾ ਪ੍ਰੋਗਰਾਮ ਐਲਾਨ ਕਰੇਗੀ।

ਰੀਟ ਘਪਲੇ ਦੀ ਸੀਬੀਆਈ ਜਾਂਚ ਤੱਕ ਚੁੱਪ ਨਹੀਂ ਬੈਠਣਗੇ ਭਾਜਪਾ ਵਰਕਾਰ : ਸੇਖਾਵਤ

ਕੇਂਦਰੀ ਜਸ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਧਿਆਪਕ ਪਾਤਰਤਾ ਪ੍ਰੀਖਿਆ (ਰੀਟ) ਪੇਪਰ ਲੀਕ ਮਾਮਲੇ ’ਚ ਜਦੋਂ ਤੱਕ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂਚ ਨਹੀਂ ਹੁੰਦੀ, ਭਾਜਪਾ ਵਰਕਰ ਚੁੱਪ ਨਹੀਂ ਬੈਠਣਗੇ। ਸ਼ੇਖਾਵਤ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਰੀਟ ਘਪਲੇ ਨੂੰ ਭਾਜਪਾ ਸੂਬਾ ਪ੍ਰਧਾਨ ਸਤੀਸ਼ ਪੂਨੀਆਂ ਦੀ ਅਗਵਾਈ ’ਚ ਪਾਰਟੀ ਦਾ ਵਰਕਰ ਅੰਦੋਲਨ ਕਰਕੇ ਜਨਤਾ ਦੇ ਸਾਹਮਣੇ ਲਿਆਉਣ। ਉਨਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਵਿਹਾਰ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਲੈ ਕੇ ਹੇਠਾਂ ਤੱਕ ਸਭ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਇਸ ਨੂੰ ਜ਼ਾਹਿਰ ਕਰਕੇ ਤੇ ਸੀਬੀਆਈ ਜਾਂਚ ਦੀ ਮੰਗ ਕਰਕੇ ਆਪਰਾਧੀਆਂ ਦਾ ਪਰਦਾਫਾਸ਼ ਕਰਨ ਦਾ ਬੀੜ ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਚੁੱਕਿਆ ਹੈ।

ਸੇਖਾਵਤ ਨੇ ਡਾ. ਪੂਨੀਆਂ ਦਾ ਰਾਸਤਾ ਰੋਕਣ ਦੀ ਘਟਨਾ ’ਚੇ ਕਿਹਾ ਕਿ ਉਹ ਰਾਜਸਥਾਨ ਦੀ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਨਾਲ ਰਸਤਾ ਰੋਕ ਕੇ ਆਪਣੇ ਅਪਰਾਧੀ ਤੇ ਜਿਸ ਤਰ੍ਹਾਂ ਨਾਲ ਰਾਜਸਥਾਨ ਦੇ ਨੌਜਵਾਨਾਂ ਦੇ ਭਵਿੱਖ ਦੇ ਨਾਲ ਵਾਰ-ਵਾਰ ਖਿਲਵਾੜ ਕੀਤਾ ਗਿਆ ਹੈ, ਬਚ ਨਹੀਂ ਸਕਣਗੇ। ਜਦੋਂ ਤੱਕ ਸੀਬੀਆਈ ਜਾਂਚ ਨਹੀਂ ਹੋਵੋਗੀ ਤੇ ਇਸ ਜਾਂਚ ਦੀ ਕੜੀ ਨਾਲ ਕੜੀ ਜੋੜ ਕੇ ਹੇਠਾਂ ਦੇ ਪੱਧਰ ਤੋਂ ਲੈ ਕੇ ਉੱਪਰ ਤੱਕ ਸਾਰੇ ਲੋਕਾਂ ਨੂੰ ਸਜ਼ਾ ਨਹੀਂ ਹੋਵੋਗੀ, ਉਦੋਂ ਤੱਕ ਭਾਜਪਾ ਦਾ ਵਰਕਰ ਚੁੱਪ ਨਹੀਂ ਬੈਠਣ ਵਾਲਾ ਹੈ। ਅਸੀਂ ਸੜਕਾਂ ’ਤੇ ਆਵਾਂਗੇ ਤੇ ਸੰਘਰਸ਼ ਕਰਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ