ਭੜਕੇ ਸਰਕਾਰੀ ਟਰਾਂਸਪੋਰਟ ਦੇ ਕੱਚੇ ਮੁਲਾਜਮਾਂ ਨੇ ਗੇਟ ਰੈਲੀ ਕਰਕੇ ਕੀਤਾ ਐਲਾਨ | Punjab Roadways bus
ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਇੱਕ ਵਾਰ ਫ਼ਿਰ ਸਖ਼ਤ ਰੁਖ ਅਪਣਾਉਂਦਿਆਂ 12 ਮਾਰਚ ਨੂੰ ਸੂਬੇ ਅੰਦਰ ਸਰਕਾਰੀ ਲਾਰੀਆਂ ਦਾ ਪਹੀਆ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇੱਥੇ ਕੀਤੀ ਗਈ ਗੇਟ ਰੈਲੀ ਦੌਰਾਨ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਉਹ 12 ਮਾਰਚ ਨੂੰ ਦੁਪਿਹਰ ਤੋਂ ਬਾਅਦ ਸਮੁੱਚੇ ਪੰਜਾਬ ਅੰਦਰ ਸਰਕਾਰੀ ਲਾਰੀਆਂ ਬੰਦ ਰੱਖਣਗੇ। ਇੰਨਾਂ ਹੀ ਨਹੀਂ 13 ਮਾਰਚ ਨੂੰ ਵਿਧਾਨ ਸਭਾ ਵੱਲ ਵੀ ਕੂਚ ਕੀਤਾ ਜਾਵੇਗਾ। (Punjab Roadways bus)
12 ਮਾਰਚ ਨੂੰ ਦੁਪਿਹਰ ਤੋਂ ਬਾਅਦ ਸੜਕਾਂ ਤੋਂ ਗਾਇਬ ਰਹਿਣਗੀਆਂ ਸਰਕਾਰੀ ਲਾਰੀਆਂ
ਸੂਬਾ ਜਰਨਲ ਸੈਕਟਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਯੂਨੀਅਨ ਆਗੂਆਂ ਦੀਆਂ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ। ਜਿੰਨਾਂ ਵਿੱਚ ਹਰ ਵਾਰ ਟਰਾਂਸਪੋਰਟ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਂਦਾ ਹੈ ਤੇ ਲਿਖ਼ਤੀ ਭਰੋਸਾ ਤੱਕ ਵੀ ਦੇ ਦਿੱਤਾ ਜਾਂਦਾ ਹੈ ਪਰ ਮੰਨੀਆਂ ਮੰਗਾਂ ਮੈਨੇਜਮੈਂਟ ਵੱਲੋਂ ਲਾਗੂ ਕਰਨ ਵਿੱਚ ਦਿੱਕਤਾਂ ਪੈਦਾ ਕੀਤੀਆਂ ਜਾਂਦੀਆਂ ਹਨ। ਇਸ ਲਈ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿੱਥੇ 12 ਮਾਰਚ ਨੂੰ ਦੁਪਿਹਰ ਤੋਂ ਬਾਅਦ ਪੰਜਾਬ ’ਚ ਸਰਕਾਰੀ ਬੱਸ ਸਰਵਿਸ ਬੰਦ ਰੱਖੀ ਜਾਵੇਗੀ। ਉੱਥੇ ਹੀ 13 ਮਾਰਚ ਨੂੰ ਮੁਹਾਲੀ ਤੋਂ ਚੰਡੀਗੜ੍ਹ ਸਥਿੱਤ ਵਿਧਾਨ ਸਭਾ ਵੱਲ ਵਿਸ਼ਾਲ ਰੋਸ ਮਾਰਚ ਕੂਚ ਕੀਤਾ ਜਾਵੇਗਾ।
Also Read : ਸੜਕ ਹਾਦਸਿਆਂ ’ਚ ਜ਼ਖ਼ਮੀਆਂ ਲਈ ਫਰਿਸ਼ਤਾ ਬਣਿਆ ਨੌਜਵਾਨ ਕੁਲਵਿੰਦਰ ਸਿੰਘ ਇੰਸਾਂ