ਕੱਚਾ ਕੇਲਾ ਨਿਯਮਿਤ ਰੂਪ ਨਾਲ ਖਾਧਾ ਜਾਵੇ | Raw Banana Benefits
ਇੱਕ ਕਹਾਵਤ ਹੈ ਕਿ ‘ਬੜਾ ਪੱਕਾ ਪਕਾਇਆ ਖਾ ਰਿਹਾ ਹੈ’ ਮਤਲਬ ਬਣਿਆ ਬਣਾਇਆ ਮਾਲ ਖਾਣਾ ਇਸ ਦੇ ਉਲਟ ਕੁਝ ਲੋਕ ਇਸ ਕਹਾਵਤ ਦਾ ਖੰਡਨ ਕਰ ਰਹੇ ਹਨ ਅਤੇ ਇਸ ਪੌਸ਼ਟਿਕ ਫਲ ਦੀ ਕੱਚਾ ਹੀ ਵਰਤੋਂ ਕਰ ਰਹੇ ਹਨ। ਜੀ ਹਾਂ, ਉਹ ਫਲ ਕੋਈ ਹੋਰ ਨਹੀਂ ਸਗੋਂ ਕੇਲਾ ਹੈ, ਜੋ ਕਿ ਬਹੁਤ ਹੀ ਪੌਸ਼ਟਿਕ ਫਲ ਹੈ ਅਤੇ ਇਸ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਇਹ ਅਜਿਹਾ ਫਲ ਹੈ, ਜੋ ਪ੍ਰਤੀ 5 ਰੁਪਏ ਤੋਂ ਵੀ ਘੱਟ ਕੀਮਤ ’ਚ ਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਕੱਚੇ ਕੇਲੇ ਦੀ ਵਰਤੋਂ ਕੀਤੀ ਹੈ? ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ ਤਾਂ ਅੱਜ ਜਾਣੋ ਇਸ ਕੱਚੇ ਕੇਲੇ ਦੀ ਵਰਤੋਂ ਕਰਨ ਨਾਲ ਕਿਹੜੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਹਨ।
ਭੋਜਨ ’ਚ ਇਸ ਨੂੰ ਚਿਪਸ ਜਾਂ ਸਬਜ਼ੀ ਵਾਂਗ ਖਾਇਆ ਜਾ ਸਕਦਾ ਹੈ। ਪਰ ਤੁਹਾਡੀ ਜਾਣਕਾਰੀ ਲਈ ਅੱਜ ਇਸ ਲੇਖ ਜ਼ਰੀਏ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੱਚਾ ਕੇਲਾ ਨਿਯਮਿਤ ਰੂਪ ਨਾਲ ਖਾਧਾ ਜਾਵੇ ਤਾਂ ਕਿਹੜੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੱਚਾ ਕੇਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਕੁਮਤ ਕਣਾਂ ਨਾਲ ਲੜਨ ’ਚ ਮੱਦਦ ਕਰਦਾ ਹੈ, ਜੋ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਆਕਸੀਡੇਟਿਵ ਡੈਮੇਜ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਸਵੇਰੇ ਖਾਲੀ ਪੇਟ ਖਾਓ ਇਹ ਚੀਜ਼, ਨਸਾਂ ’ਚ ਜੰਮਿਆ ਕੋਲੈਸਟਰੋਲ ਤੁਰੰਤ ਨਿੱਕਲ ਜਾਵੇਗਾ ਬਾਹਰ
ਹਾਲਾਂਕਿ ਕੱਚੇ ਕੇਲੇ ਦਾ ਕੋਈ ਸਵਾਦ ਨਹੀਂ ਹੁੰਦਾ ਅਤੇ ਇਹ ਘੱਟ ਮਿੱਠੇ ਹੁੰਦੇ ਹਨ, ਅਜਿਹਾ ਇਸ ਲਈ ਹੈ ਕਿਉਂਕਿ ਇਸ ’ਚ ਪੱਕੇ ਕੇਲਿਆਂ ਨਾਲੋਂ ਘੱਟ ਮਾਤਰਾ ’ਚ ਖੰਡ ਹੁੰਦੀ ਹੈ। ਇਸ ਤੋਂ ਇਲਾਵਾ ਕੱਚੇ ਕੇਲੇ ’ਚ ਜ਼ਿਆਦਾ ਰੋਧਕ ਸਟਾਰਚ ਵੀ ਹੁੰਦਾ ਹੈ, ਜੋ ਸਿਹਤਮੰਦ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਦੇ ਯੋਗ ਹੋ ਸਕਦਾ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਕੱਚੇ ਹਰੇ ਕੇਲੇ ਦਾ ਗਲਾਈਸੈਮਿਕ ਇੰਡੈਕਸ 30 ਦੇ ਆਸ-ਪਾਸ ਹੁੰਦਾ ਹੈ ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੱਚੇ ਕੇਲੇ ’ਚ ਬਾਉਂਡ ਫੀਨੋਲਿਕ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ ਜਿਸ ਦਾ ਸਰੀਰ ’ਤੇ ਪ੍ਰੀਬਾਇਓਟਿਕ ਪ੍ਰਭਾਵ ਹੁੰਦਾ ਹੈ। ਇਸ ਨਾਲ ਚੰਗੇ ਬੈਕਟੀਰੀਆ ਸਾਡੇ ਪੇਟ ਅਤੇ ਛੋਟੀ ਆਂਦਰ ਤੱਕ ਪਹੁੰਚਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਨ ’ਚ ਮੱਦਦ ਕਰਦੇ ਹਨ।
ਦੁੱਧ ’ਚ ਉਬਾਲ ਕੇ ਪੀਓ ਇਹ ਚੀਜ਼ਾਂ, ਇੱਕ ਹੀ ਦਿਨ ’ਚ ਖਤਮ ਹੋ ਜਾਵੇਗਾ ਜੋੜਾਂ ਦਾ ਦਰਦ
ਕੱਚਾ ਕੇਲਾ ਅਜਿਹੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਦਿਲ ਦੇ ਰੋਗੀਆਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਕਿਉਂਕਿ ਪੱਕੇ ਕੇਲੇ ਦੀ ਤਰ੍ਹਾਂ ਇਸ ’ਚ ਵੀ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਬੀਪੀ ਭਾਵ ਕਿ ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਦਿਵਾਉਣ ’ਚ ਮੱਦਦ ਕਰਦਾ ਹੈ। ਇਸ ਕਾਰਨ ਦਿਲ ਦੀ ਰਿਦਮ ਵੀ ਨਿਯੰਤਿ੍ਰਤ ਹੋ ਜਾਂਦੀ ਹੈ।
ਜੇਕਰ ਅਸੀਂ ਇੱਕ ਹੋਰ ਬਿਮਾਰੀ ਦਾ ਜ਼ਿਕਰ ਕਰੀਏ ਤਾਂ ਅੱਜ ਦੇ ਦੌਰ ’ਚ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜੋ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਕਾਫੀ ਜੱਦੋ-ਜਹਿਦ ਤੋਂ ਬਾਅਦ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। ਜੇਕਰ ਅਜਿਹੇ ਲੋਕ ਕੱਚੇ ਕੇਲੇ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਤੋਂ ਭਰਪੂਰ ਮਾਤਰਾ ’ਚ ਫਾਈਬਰ ਮਿਲਦਾ ਹੈ ਅਤੇ ਘੱਟ ਕੈਲੋਰੀ ਪ੍ਰਾਪਤ ਹੁੰਦੀ ਹੈ। ਕੱਚੇ ਕੇਲੇ ਦੀ ਵਰਤੋਂ ਕਰਨ ਨਾਲ ਭੁੱਖ ਵੀ ਘੱਟ ਲੱਗਦੀ ਹੈ, ਜਿਸ ਨਾਲ ਖਾਣ ਦੀ ਇੱਛਾ ਵੀ ਘੱਟ ਜਾਂਦੀ ਹੈ, ਨਤੀਜੇ ਵਜੋਂ ਹੌਲੀ-ਹੌਲੀ ਭਾਰ ਘੱਟ ਹੁੰਦਾ ਜਾਂਦਾ ਹੈ।
ਨੋਟ : ਲੇਖ ’ਚ ਦਿੱਤੀ ਗਈ ਜਾਣਕਾਰੀ ਸਿਰਫ ਤੁਹਾਡੇ ਆਮ ਜਾਣਕਾਰੀ ਨੂੰ ਵਧਾਉਣ ਲਈ ਦਿੱਤੀ ਗਈ ਹੈ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ਜ਼ਿਆਦਾ ਜਾਣਕਾਰੀ ਲਈ, ਤੁਸੀਂ ਆਪਣੇ ਪਰਿਵਾਰਕ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ।