ਬੇਟੇ ਦੇ ਵਿਆਹ ਦੀ ਖੁਸ਼ੀ ‘ਚ 11 ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਵਿਆਹ ਬਿਨਾ ਦਾਜ ਤੋਂ ਕੀਤਾ ਤੇ ਕਿਸੇ ਤੋਂ ਨਹੀ ਲਿਆ ਸ਼ਗਨ

ਅਮਲੋਹ (ਅਨਿਲ ਲੁਟਾਵਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣਾ ਕੋਈ ਵੀ ਕਾਰਜ ਕਰਨ ਵੇਲੇ ਮਾਨਵਤਾ ਭਲਾਈ ਦਾ ਕਾਰਜ ਕਰਨਾ ਨਹੀ ਭੁੱਲਦੇ ਅਤੇ ਭਲਾਈ ਕਾਰਜ ਨੂੰ ਪਹਿਲ ਦੇ ਅਦਾਰ ‘ਤੇ ਕਰਨਾ ਜਰੂਰੀ ਸਮਝਦੇ ਹਨ। ਇਸ ਲੜੀ ਤਹਿਤ ਬਲਾਕ ਅਮਲੋਹ ਦੇ ਡੇਰਾ ਸ਼ਰਧਾਲੂ 15 ਮੈਂਬਰ ਬਲਾਕ ਅਮਲੋਹ ਅਤੇ ਬੁੱਗਾ ਕਲ੍ਹਾਂ ਪਿੰਡ ਦੇ ਸਰਪੰਚ ਚਮਕੌਰ ਸਿੰਘ ਇੰਸਾਂ ਨੇ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਵਿਚ 11 ਜਰੂਰਤਮੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦੇ ਕੇ ਆਪਣੇ ਬੇਟੇ ਦੀ ਖੁਸ਼ੀ ਨੂੰ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਇਸ ਮੌਕੇ ਸਰਪੰਚ ਚਮਕੌਰ ਸਿੰਘ ਇੰਸਾਂ ਵੱਲੋਂ ਜਿੱਥੇ ਆਪਣੇ ਬੇਟੇ ਦੇ ਵਿਆਹ ਮੌਕੇ ਕੋਈ ਦਾਜ ਆਦਿ ਨਾ ਲਿਆ ਅਤੇ ਨਾ ਹੀ ਵਿਆਹ ਵਿਚ ਸ਼ਾਮਲ ਹੋਏ ਲੋਕਾਂ ਤੋਂ ਸ਼ਗਨ ਆਦਿ ਲਿਆ ਗਿਆ। ਇਸ ਵਿਆਹ ਮੌਕੇ 45 ਮੈਂਬਰ ਪੰਜਾਬ ਜਗਦੀਸ਼ ਇੰਸਾਂ ਖੰਨਾ ਅਤੇ ਬਲਾਕ ਕਮੇਟੀ ਅਮਲੋਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।

ਕੀ ਕਹਿਣਾ ਹੈ ਸਰਪੰਚ ਚਮਕੌਰ ਸਿੰਘ ਇੰਸਾਂ ਬੁੱਗਾ ਕਲ੍ਹਾਂ ਦਾ

ਇਸ ਸਬੰਧੀ ਜਦੋਂ ਸਰਪੰਚ ਚਮਕੌਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜ ਅਤੇ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਤੇ ਉਨ੍ਹਾ ਦੇ ਦਰਸਾਏ ਮਾਰਗ ਦਰਸ਼ਨ ਸਦਕਾ ਉਨ੍ਹਾਂ ਆਪਣੇ ਬੇਟੇ ਦਾ ਵਿਆਹ ਬਿਨ੍ਹਾ ਦਾਜ ਅਤੇ ਮਾਨਵਤਾ ਭਲਾਈ ਦੇ ਕਾਰਜ ਮੰਤਵ ਨਾਲ 11 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਕੀਤਾ। ਉਨ੍ਹਾਂ ਕਿਹਾ ਕਿ ਮਾਨਵਤਾ ਭਲਾਈ ਦੇ ਕਾਰਜਾਂ ਦੀ ਚੇਟਕ ਹਜੂਰ ਪਿਤਾ ਜੀ ਪ੍ਰੇਰਣਾ ਸਦਕਾ ਲੱਗੀ ਅਤੇ ਇਸ ਕਾਰਜ ਨੂੰ ਕਰਕੇ ਜਿੱਥੇ ਉਸ ਦੇ ਦਿਲ ਨੂੰ ਖੁਸ਼ੀ ਮਿਲੀ ਉੱਥੇ ਉਸ ਨੂੰ ਮਾਨਸਿਕ ਸਤੰਸ਼ੁਟੀ ਵੀ ਮਿਲੀ।

ਕੀ ਕਹਿਣਾ ਹੈ ਜਗਦੀਸ਼ ਇੰਸਾਂ ਖੰਨਾ 45 ਮੈਂਬਰ ਪੰਜਾਬ ਦਾ

ਇਸ ਸਬੰਧੀ ਗੱਲਬਾਤ ਕਰਨ ਤੇ ਜਗਦੀਸ਼ ਇੰਸਾਂ 45 ਮੈਂਬਰ ਪੰਜਾਬ ਨੇ ਦੱਸਿਆ ਕਿ ਸਰਪੰਚ ਚਮਕੌਰ ਸਿੰਘ ਇੰਸਾਂ ਤੇ ਉਸ ਦਾ ਪਰਿਵਾਰ ਬਹੁਤ ਹੀ ਵਿਸ਼ਵਾਸੀ ਪਰਿਵਾਰ ਹੈ ਅਤੇ ਉਹ ਬਲਾਕ ਅਮਲੋਹ ਦਾ 15 ਮੇਂਬਰ ਵੀ ਹੈ। ਉਸ ਵੱਲੋਂ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਮੌਕੇ 11 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਬਹੁਤ ਸ਼ਲਾਘਾਯੋਗ ਹੈ। ਸਤਿਗੁਰੂ ਇਸ ਦੇ ਪਰਿਵਾਰ ਅਤੇ ਸਾਰੀ ਸਾਧ ਸੰਗਤ ਨੂੰ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਨ ਦਾ ਬਲ ਬਖਸ਼ਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ