ਸੁਖਬੀਰ ਬਾਦਲ ਨੇ ਲਾਏ ਰਿਪੋਰਟ ਦੇ ਰੇਟ : ਖਹਿਰਾ ਨੂੰ ਸਪੈਸ਼ਲ ਡਿਸਕਾਊਂਟ

Rate Report, Revealed, Sukhbir Badal, Khaira, Special Discount

ਕੇਜਰੀਵਾਲ ਨੂੰ ਜ਼ੁਰਮਾਨੇ ਸਮੇਤ 50 ਰੁਪਏ ਤੇ ਕਾਂਗਰਸੀਆਂ ਨੂੰ 10 ਰੁਪਏ ‘ਚ

  • ਅਕਾਲੀ ਦਲ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰੱਦੀ ਕਰਾਰ, ਕਾਪੀਆਂ ਦੀ ਲਾਈ ਸਟਾਲ | Sukhbir Badal

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਰਿਪੋਰਟ ਪੰਜਾਬ ਵਿਧਾਨ ਸਭਾ ‘ਚ ਅੱਜ ਪੇਸ਼ ਕਰ ਦਿੱਤੀ ਗਈ। ਓਧਰ ਅਕਾਲੀ ਦਲ ਨੇ ਇਸ ਰਿਪੋਰਟ ਨੂੰ ਨਿਰੀ ਰੱਦੀ ਤੇ ਕਬਾੜੀਏ ਦੇ ਕੰਮ ਦੀ ਚੀਜ਼ ਕਹਿ ਕੇ ਨਾਕਾਰ ਦਿੱਤਾ ਹੈ। ਅਕਾਲੀ ਆਗੂਆਂ ਨੇ ਰਿਪੋਰਟ ਦੀਆਂ ਕਾਪੀਆਂ ਪ੍ਰਤੀ ਕਾਪੀ 5 ਰੁਪਏ ਦੇ ਹਿਸਾਬ ਨਾਲ ਵੇਚਣ ਲਈ ਵਿਧਾਨ ਸਭਾ ਕੰਪਲੈਕਸ ‘ਚ ਸਟਾਲ ਵੀ ਲਗਾਈ ਜਦੋਂ ਕੋਈ ਵੀ 5 ਰੁਪਏ ਵਿੱਚ ਵੀ ਖਰੀਦਣ ਨਾ ਆਇਆ ਤਾਂ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਨਾ ਸਿਰਫ਼ ਰਣਜੀਤ ਸਿੰਘ ਕਮਿਸ਼ਨ ਦੀਆਂ ਕਾਪੀਆਂ ਹਵਾ ਵਿੱਚ ਉਛਾਲੀਆਂ ਸਗੋਂ ਇਹਨੂੰ ਰੱਦੀ ਕਰਾਰ ਦਿੰਦੇ ਹੋਏ ਮੌਕੇ ‘ਤੇ ਹੀ ਸੁੱਟ ਦਿੱਤਾ।

ਵਿਧਾਨ ਸਭਾ ਦੇ ਸਦਨ ਅੰਦਰ ਬਰਗਾੜੀ ਮਾਮਲੇ ਵਿੱਚ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋਈ ਰਿਪੋਰਟ ਦੀਆਂ ਕਾਪੀ ਪ੍ਰਿੰਟ ਕਰਦੇ ਹੋਏ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਸਟਾਲ ਲਗਾਈ ਹੋਈ ਸੀ ਜਿੱਥੇ ਰਿਪੋਰਟ ਦੀਆਂ ਕਈ ਕਾਪੀਆਂ ਰੱਖਦੇ ਹੋਏ ਉਨ੍ਹਾਂ ਵੱਲੋਂ ਖਰੀਦਦਾਰਾਂ ਦੀ ਭਾਲ ਕੀਤੀ ਜਾ ਰਹੀਂ ਸੀ। ਸੁਖਬੀਰ ਬਾਦਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਬਣਾਏ ਗਏ ‘ਇਨ’-ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਰਿਪੋਰਟ ਕਾਂਗਰਸ ਪਾਰਟੀ ਦੇ ਕਹਿਣ ‘ਤੇ ਤਿਆਰ ਕੀਤੀ ਗਈ ਹੈ ਅਤੇ ਕਹਾਣੀ ਕਾਂਗਰਸੀ ਲੀਡਰਾਂ ਅਤੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦੇ ਹਨ ਕਿ ਆਖਰਕਾਰ ਇਹ ਰਿਪੋਰਟ ਲੀਕ ਕਿਵੇਂ ਹੋਈ ਹੈ ਅਤੇ ਇਸ ਪਿੱਛੇ ਕੌਣ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਨ੍ਹਾਂ ਵੱਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾਲ ਹੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਇਨ ਜਸਟਿਸ ਰਣਜੀਤ ਸਿੰਘ ਰਾਹੀਂ ਇਹ ਰਿਪੋਰਟ ਤਿਆਰ ਕਰਵਾਈ ਹੈ, ਜਦੋਂ ਕਿ ਆਈ.ਐਸ.ਆਈ. ਦਾ ਏਜੰਟ ਬਲਜੀਤ ਸਿੰਘ ਦਾਦੂਵਾਲ ਇਸ ਮਾਮਲੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਿੱਚ ਲੱਗਿਆ ਹੋਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸੁਖਪਾਲ ਖਹਿਰਾ ਵੀ ਇਨ੍ਹਾਂ ਨਾਲ ਹੀ ਮਿਲਿਆ ਹੋਇਆ ਹੈ, ਜਿਨ੍ਹਾਂ ਨੇ ਮਿਲ ਕੇ ਸਾਰੀ ਪਲੈਨਿੰਗ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਬੋਗਸ ਹੈ ਅਤੇ ਇਸ ਦਾ ਕੋਈ ਖਰੀਦਦਾਰ ਵੀ ਨਹੀਂ ਮਿਲੇਗਾ। (Sukhbir Badal)

ਇਹ ਵੀ ਪੜ੍ਹੋ : Eye Care Tips: ਜੇਕਰ ਤੁਸੀਂ ਬਰਸਾਤ ਦੇ ਮੌਸਮ ‘ਚ ਅੱਖਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਾਣੋ ਜ਼ਰੂਰੀ ਉਪਾਅ

ਉਨ੍ਹਾਂ ਕਿਹਾ ਕਿ ਸਦਨ ਦੀ ਮਰਿਆਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਡਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਲੀਕ ਹੋਣ ਤੋਂ ਬਾਅਦ ਸੈਕਟਰ 26 ਦੀ ਮਾਰਕਿਟ ਵਿੱਚ ਤੁਰੀ ਫਿਰਦੀ ਸੀ, ਜਿਥੋਂ ਕਿ ਲਿਆ ਕੇ ਉਨ੍ਹਾਂ ਨੇ ਇਹ ਸਟਾਲ ਲਗਾਈ ਹੈ। ਉਨਾਂ ਕਿਹਾ ਕਿ ਸੁਖਪਾਲ ਖਹਿਰਾ ਲਈ ਇਹ ਰਿਪੋਰਟ ਸਪੈਸ਼ਲ ਡਿਸਕਾਉੂਂਟ ਨਾਲ ਸਿਰਫ਼  5 ਰੁਪਏ ਵਿੱਚ ਹੀ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਨੂੰ ਜ਼ੁਰਮਾਨੇ ਨਾਲ ਇਹ 50 ਰੁਪਏ ਵਿੱਚ ਮਿਲੇਗੀ। ਜਦੋਂ ਕਿ ਕਾਂਗਰਸੀਆਂ ਲਈ ਡਿਸਕਾਊਂਟ ਨਾਲ 10 ਰੁਪਏ ਵਿੱਚ ਹੈ। ਉਨ੍ਹਾਂ ਕਿਹਾ ਕਿ ਅੱਧਾ ਘੰਟਾ ਹੋ ਗਿਆ ਇੰਤਜ਼ਾਰ ਕਰਦੇ ਹੋਏ ਪਰ ਕੋਈ ਵੀ ਇਸ ਦਾ ਖਰੀਦਦਾਰ ਨਜ਼ਰ ਨਹੀਂ ਆਇਆ ਹੈ, ਇਸ ਲਈ ਉਹ ਇਸ ਰਿਪੋਰਟ ਨੂੰ ਰੱਦੀ ਕਰਾਰ ਦਿੰਦੇ ਹੋਏ ਇਥੇ ਹੀ ਸੁੱਟ ਕੇ ਜਾ ਰਹੇ ਹਨ ਤਾਂ ਕਿ ਕੋਈ ਕਬਾੜੀਆ ਇਸ ਨੂੰ ਇਕੱਠਾ ਕਰਕੇ ਲੈ ਜਾਵੇ।  ਇਸ ਤੋਂ ਬਾਅਦ ਸੁਖਬੀਰ ਬਾਦਲ ਇਸ ਰਿਪੋਰਟ ਦੀਆਂ ਕਾਪੀਆਂ ਸੁੱਟ ਕੇ ਚਲੇ ਗਏ। (Sukhbir Badal)

ਸਦਨ ‘ਚ ਦੁਫਾੜ ਹੋਈ ‘ਆਪ’, ਬਾਗੀ ਖਹਿਰਾ ਨੇ ਨਹੀਂ ਦਿੱਤਾ ਪਾਰਟੀ ਦਾ ਸਾਥ

ਦੁਫਾੜ ਹੋਈ ਆਮ ਆਦਮੀ ਪਾਰਟੀ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀਆਂ ਨੂੰ ਘੇਰਨ ਮੌਕੇ ਵੀ ਇੱਕ ਨਹੀਂ ਹੋ ਸਕੀ ਅਤੇ ਸਦਨ ਅੰਦਰ ਵੀ ਆਮ ਆਦਮੀ ਪਾਰਟੀ ਦੁਫਾੜ ਹੁੰਦੇ ਹੋਏ ਵੱਖਰੇ ਵੱਖਰੇ ਗੁੱਟ ਦੇ ਤੌਰ ‘ਤੇ ਚਲਦੀ ਨਜ਼ਰ ਆਈ। ਸਦਨ ਅੰਦਰ 2 ਵਾਰ ਮੌਕਾ ਆਇਆ ਜਦੋਂ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੇ ਗੁੱਟ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਚਲਦੇ ਹੋਏ ਆਪਣਾ ਵੱਖਰਾ ਸਟੈਂਡ ਕਾਇਮ ਰੱਖਿਆ, ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਐਚ.ਐਸ. ਫੂਲਕਾ ਨੂੰ ਇੰਨਾ ਜ਼ਿਆਦਾ ਗ਼ੁੱਸਾ ਆ ਗਿਆ ਕਿ ਉਨ੍ਹਾਂ ਨੇ ਸਦਨ ਦੀ ਕਾਰਵਾਈ ਦੌਰਾਨ ਹੀ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਜੰਮ ਕੇ ਖਰੀਆਂ-ਖਰੀਆਂ ਸੁਣਾਉਂਦੇ ਹੋਏ ਸਾਥ ਨਾ ਦੇਣ ਲਈ ਝਾੜਿਆ। (Sukhbir Badal)

ਵਿਧਾਨ ਸਭਾ ਦੇ ਅੰਦਰ ਜਦੋਂ ਜ਼ੀਰੋ ਕਾਲ ਸ਼ੁਰੂ ਹੋਇਆ ਤਾਂ ਕਿਸੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਬੋਲਣ ਲਈ ਖੜ੍ਹੇ ਹੋਏ ਸਨ ਅਤੇ ਇਸ ਤੋਂ ਪਹਿਲਾਂ ਹੀ ਉਹ ਕੁਝ ਕਹਿਣ ਤਾਂ ਸੁਖਪਾਲ ਖਹਿਰਾ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੇ 7 ਸਾਥੀ ਵਿਧਾਇਕਾਂ ਨਾਲ ਉੱਠ ਕੇ ਬੈੱਲ ਵਿੱਚ ਚਲੇ ਗਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਰਪਾਲ ਚੀਮਾ ਕਾਫ਼ੀ ਕੋਸ਼ਿਸ਼ ਤੋਂ ਬਾਅਦ ਵੀ ਜ਼ਿਆਦਾ ਨਹੀਂ ਬੋਲ ਸਕੇ। ਇਹੋ ਹਾਲ ਅਮਨ ਅਰੋੜਾ ਦਾ ਵੀ ਹੋਇਆ ਅਤੇ ਅਮਨ ਅਰੋੜਾ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਹੰਗਾਮੇ ਵਿਚਕਾਰ ਆਪਣੀ ਗੱਲ ਰੱਖਣੀ ਪਈ। ਇਸ ਤੋਂ ਬਾਅਦ ਜਦੋਂ 84 ਦੇ ਦੰਗਿਆਂ ਬਾਰੇ ਗੱਲਬਾਤ ਚੱਲ ਰਹੀਂ ਸੀ ਤਾਂ ਜਗਦੀਸ਼ ਟਾਈਟਲਰ ਅਤੇ ਕਾਂਗਰਸ ਹਾਈ ਕਮਾਡ ਸਣੇ ਹੋਰਨਾਂ ਦਾ ਨਾਂਅ ਸਦਨ ਦੀ ਕਾਰਵਾਈ ਵਿੱਚੋਂ ਹਟਾਉਣ ਦੀ ਮੰਗ ਬ੍ਰਹਮ ਮਹਿੰਦਰਾ ਨੇ ਕੀਤਾ ਤਾਂ ਉਸ ‘ਤੇ ਐਚ.ਐਸ. ਫੂਲਕਾ ਭੜਕ ਗਏ ਅਤੇ ਉਨ੍ਹਾਂ ਨੇ ਆਪਣੀ ਸਾਥੀ ਵਿਧਾਇਕਾਂ ਨਾਲ ਬੈਲ ਵਿੱਚ ਜਾ ਕੇ ਹੰਗਾਮਾ ਕਰ ਦਿੱਤਾ। (Sukhbir Badal)

ਇਹ ਵੀ ਪੜ੍ਹੋ : ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ

ਇਸੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਣੇ ਬਾਗੀ ਵਿਧਾਇਕ ਆਪਣੀਆਂ ਸੀਟਾਂ ‘ਤੇ ਹੀ ਬੈਠੇ ਹਨ ਤਾਂ ਉਨ੍ਹਾਂ ਨੂੰ ਗੁੱਸਾ ਚੜ੍ਹ ਗਿਆ ਅਤੇ ਉਹ ਬੈਲ ਤੋਂ ਵਾਪਸ ਆਏ ਅਤੇ ਖਹਿਰਾ ਸਣੇ ਵਿਧਾਇਕਾਂ ਨੂੰ ਵਿਰੋਧ ‘ਚ ਸ਼ਾਮਲ ਹੋਣ ਲਈ ਕਿਹਾ ਪਰ ਉਨ੍ਹਾਂ ਵੱਲੋਂ ਇਨਕਾਰ ਕਰਨ ‘ਤੇ ਐਚ.ਐਸ. ਫੂਲਕਾ ਨੇ ਜੰਮ ਕੇ ਉਨ੍ਹਾਂ ਖ਼ਿਲਾਫ਼ ਭੜਾਸ ਕੱਢੀ ਅਤੇ ਮਾੜਾ ਚੰਗਾ ਬੋਲਿਆ, ਜਿਸ ਤੋਂ ਬਾਅਦ ਇੱਕ ਵਿਧਾਇਕ ਜਗਦੇਵ ਸਿੰਘ ਕਮਾਲੂ ਸੀਟ ਤੋਂ ਉੱਠ ਕੇ ਬੈਲ ਵਿੱਚ ਆ ਗਏ, ਜਿਥੇ ਕਿ 4-5 ਮਿੰਟ ਰਹਿਣ ਤੋਂ ਬਾਅਦ ਸੁਖਪਾਲ ਖਹਿਰਾ ਦੇ ਇਸ਼ਾਰੇ ‘ਤੇ ਵਾਪਸ ਜਾ ਕੇ ਆਪਣੀ ਸੀਟ ‘ਤੇ ਬੈਠ ਗਏ। ਇਥੇ ਹੀ ਇੱਕ ਮੁੱਦੇ ‘ਤੇ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀ 7 ਵਿਧਾਇਕਾਂ ਨੇ ਵਾਕ ਆਉੂਟ ਕੀਤਾ ਸੀ ਪਰ ਹਰਪਾਲ ਚੀਮਾ ਸਣੇ 12 ਵਿਧਾਇਕ ਅੰਦਰ ਹੀ ਬੈਠੇ ਰਹੇ। ਇਸ ਤਰ੍ਹਾਂ ਕਈ ਮੌਕੇ ਆਏ ਜਦੋਂ ਆਮ ਆਦਮੀ ਪਾਰਟੀ ਸਦਨ ਵਿੱਚ ਦੋ ਫਾੜ ਨਜ਼ਰ ਆਈ।

ਵਿਰੋਧੀ ਧਿਰ ਦੇ ਲੀਡਰ ਕੋਲ ਸਮਰਥਨ ਵੀ ਐ ਚੈਕ ਕਰ ਲਓ ਸਪੀਕਰ ਸਾਹਿਬ : ਬ੍ਰਹਮ

ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਵੱਲੋਂ ਵਾਕ ਆਊਟ ਕਰਨ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅਪੀਲ ਕੀਤੀ ਕਿ ਇਹ ਚੈਕ ਕਰ ਲਿਆ ਜਾਵੇ ਕਿ ਵਿਰੋਧੀ ਧਿਰ ਦੇ ਲੀਡਰ ਕੋਲ ਲੀਡਰ ਰਹਿਣ ਦਾ ਸਮਰਥਨ ਵੀ ਹੈ ਜਾਂ ਫਿਰ ਨਹੀਂ ਹੈ, ਕਿਉਂਕਿ ਕਾਫ਼ੀ ਵਿਧਾਇਕ ਵਾਕ ਆਊੁਟ ਕਰਕੇ ਬਾਹਰ ਚਲੇ ਗਏ ਹਨ ਅਤੇ ਇਹ ਇਥੇ ਬੈਠੇ ਹਨ। ਜਿਸ ‘ਤੇ  ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜਿੰਨੇ ਵਿਧਾਇਕ ਇਸ ਸਮੇਂ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਬੈਠੇ ਹਨ, ਉਸ ਹਿਸਾਬ ਨਾਲ ਇਨ੍ਹਾਂ ਕੋਲ ਸਮਰਥਨ ਹਾਸਲ ਹੈ। ਇਸ ਲਈ ਚੈਕ ਕਰਨ ਦੀ ਜ਼ਰੂਰਤ ਨਹੀਂ ਹੈ।