Ramesh Bidhuri Statement: ਨਵੀਂ ਦਿੱਲੀ,(ਏਜੰਸੀ)। ਦਿੱਲੀ ਦੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੇ ਕਾਂਗਰਸ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਬਿਧੂੜੀ ਦੇ ਬਿਆਨ ‘ਤੇ ਕਾਂਗਰਸ ਨੇ ਪਲਟਵਾਰ ਕੀਤਾ ਹੈ। ਕਾਂਗਰਸ ਦੀ ਬੁਲਾਰਾ ਸੁਪ੍ਰੀਆ ਸ੍ਰੀਨੇਤ ਨੇ ਰਮੇਸ਼ ਬਿਧੂੜੀ ਦੇ ਬਿਆਨ ਨੂੰ ਮਹਿਲਾ ਵਿਰੋਧੀ ਕਰਾਰ ਦਿੱਤਾ ਹੈ। ਐਕਸ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਕਿਹਾ, ”ਭਾਜਪਾ ਘੋਰ ਮਹਿਲਾ ਵਿਰੋਧੀ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਲਕਾਜੀ ਸੀਟ ਤੋਂ ਉਨ੍ਹਾਂ ਦੇ ਉਮੀਦਵਾਰ ਰਮੇਸ਼ ਬਿਧੂੜੀ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਲੈ ਕੇ ਦਿੱਤਾ ਗਿਆ ਬਿਆਨ ਨਾ ਸਿਰਫ ਸ਼ਰਮਨਾਕ ਹੈ ਸਗੋਂ ਔਰਤਾਂ ਪ੍ਰਤੀ ਉਨ੍ਹਾਂ ਦੀ ਬਿਮਾਰ ਮਾਨਸਿਕਤਾ ਨੂੰ ਵੀ ਦਰਸਾਉਂਦਾ ਹੈ। ਜਿਸ ਆਦਮੀ ਨੇ ਸਦਨ ਵਿੱਚ ਆਪਣੇ ਸਾਥੀ ਸੰਸਦ ਮੈਂਬਰ ਨੂੰ ਗਾਲ੍ਹਾਂ ਕੱਢੀਆਂ ਹੋਣ ਅਤੇ ਇਸ ਦੀ ਕੋਈ ਸਜ਼ਾ ਨਾ ਹੋਵੇ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਇਹ ਭਾਜਪਾ ਦਾ ਅਸਲੀ ਚਿਹਰਾ ਹੈ।
ਇਹ ਵੀ ਪੜ੍ਹੋ: Social Media Viral News: ਜਗਦੀਪ ਸਿੰਘ ਕਿਵੇਂ ਬਣੇ ਇੱਕ ਦਿਨ ’ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਵਿਅਕਤੀ?
ਸੁਪ੍ਰਿਆ ਸ਼੍ਰੀਨੇਤ ਨੇ ਅੱਗੇ ਕਿਹਾ, “ਕੀ ਇਸ ਘਟੀਆ ਭਾਸ਼ਾ ਅਤੇ ਸੋਚ ’ਤੇ ਭਾਜਪਾ ਦੀ ਮਹਿਲਾ ਨੇਤ੍ਰੀਆਂ, ਮਹਿਲਾ ਵਿਕਾਸ ਮੰਤਰੀ, ਨੱਡਾ ਜੀ ਜਾਂ ਪ੍ਰਧਾਨ ਮੰਤਰੀ ਮੋਦੀ ਕੁਝ ਬੋਲਣਗੇ? ਅਸਲ ਵਿੱਚ ਇਹ ਮਹਿਲਾ ਵਿਰੋਧੀ ਘਟੀਆ ਭਾਸ਼ਾ ਅਤੇ ਸੋਚ ਦੇ ਜਨਕ ਤਾਂ ਖੁਦ ਮੋਦੀ ਜੀ ਹੀ ਹਨ। ਜਦੋਂ ਉਹ ਚੋਣ ਸਭਾਵਾਂ ਵਿੱਚ ਮੰਗਲਸੂਤਰ ਅਤੇ ਮੁਜਰਾ ਜਿਹੇ ਸ਼ਬਦ ਬੋਲਦੇ ਹਨ ਤਾਂ ਉਨਾਂ ਦੇ ਲੋਕ ਹੋਰ ਕੀ ਬੋਲਣਗੇ? ਇਸ ਘਟੀਆ ਸੋਚ ਲਈ ਨਾ ਸਿਰਫ਼ ਰਮੇਸ਼ ਬਿਧੂੜੀ, ਸਗੋਂ ਉਨ੍ਹਾਂ ਦੀ ਉੱਚ ਲੀਡਰਸ਼ਿਪ ਨੂੰ ਇਸ ਘਟੀਆ ਸੋਚ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਰਮੇਸ਼ ਬਿਧੂੜੀ ਦਾ ਵਿਵਾਦਤ ਬਿਆਨ | Ramesh Bidhuri Statement
ਪ੍ਰਿਅੰਕਾ ਗਾਂਧੀ ਵਾਡਰਾ ਨੂੰ ਲੈ ਦਿੱਤੇ ਗਏ ਵਿਵਾਦਤ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਕਹਿੰਦੇ ਸੁਣੇ ਜਾਂਦੇ ਹਨ ਕਿ ਲਾਲੂ ਨੇ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗਲਾਂ ਵਰਗੀਆਂ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਅਜਿਹਾ ਨਹੀਂ ਕਰ ਸਕੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਜਿਸ ਤਰ੍ਹਾਂ ਓਖਲਾ ਅਤੇ ਸੰਗਮ ਵਿਹਾਰ ਦੀਆਂ ਸੜਕਾਂ ਬਣਾ ਦਿੱਤੀਆਂ ਹਨ। ਉਸੇ ਤਰ੍ਹਾਂ ਹੀ ਕਾਲਕਾਜੀ ’ਚ ਮੈਂ ਸਾਰੀ ਦੀਆਂ ਸਾਰੀਆਂ ਸੜਕਾਂ ਪ੍ਰਿਅੰਕਾ ਗਾਂਧੀ ਦੀ ਗੱਲ੍ਹਾਂ ਵਾਂਗ ਬਣਾ ਦੇਵਾਂਗਾ।