70 ਸਾਲਾ ਰਮਨ ਚੰਦਰ ਨੇ 6111 ਮੀਟਰ ਉੱਚੀ ਯੂਨਾਮ ਚੋਟੀ ਕੀਤੀ ਫਤਿਹ

Raman-Chandra

70 ਸਾਲਾ ਰਮਨ ਚੰਦਰ ਨੇ 6111 ਮੀਟਰ ਉੱਚੀ ਯੂਨਾਮ (Mount Unam) ਚੋਟੀ ਕੀਤੀ ਫਤਿਹ

(ਚਰਨ ਸਿੰਘ) ਪੰਚਕੂਲਾ। ਪੰਚਕੂਲਾ ਸੈਕਟਰ-24 ਦੇ ਰਹਿਣ ਵਾਲੇ 70 ਸਾਲਾ ਸੇਵਾ ਮੁਕਤ ਬੈਂਕਰ ਰਮਨ ਚੰਦਰ ਸੂਦ ਨੇ ਮਨਾਲੀ ਲੇਹ ਰਾਜਮਾਰਗ ’ਤੇ ਸਥਿਤ 6111 ਮੀਟਰ ਉੱਚੀ ਮਾਊਂਟ ਯੂਨਾਮ (Mount Unam) ਚੋਟੀ ’ਤੇ ਫਤਿਹ ਹਾਸਲ ਕੀਤੀ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਹੀ ਉਹ ਇਸ ਚੋਟੀ ’ਤੇ ਚੜ੍ਹਨ ਵਾਲੇ ਸਭ ਤੋਂ ਉਮਰ ਦਰਾਜ ਵਿਅਕਤੀ ਬਣ ਗਏ ਨਹ। 10-ਰੋਜ਼ਾ ਇਸ ਚੜਾਈ ਅਭਿਆਨ ਦਾ ਆਯੋਜਨ ਸਾਹਸਿਕ ਗਤੀਵਿਧੀਆਂ ’ਚ ਇੱਕ ਪ੍ਰਸਿੱਧ ਨਾਮ, ਬੂਟਸ ਐਂਡ ਕ੍ਰੈਂਪਨਸ ਵੱਲੋਂ ਕੀਤਾ ਗਿਆ ਸੀ।

ਰਮਨ ਇੱਕ ਟ੍ਰੈਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਪਿਛਲੇ ਕੁਝ ਸਾਲਾਂ ’ਚ ਕੈਲਾਸ਼ ਮਾਨਸਰੋਵਰ (ਚੀਨ). ਸ੍ਰੀਖੰਡ ਮਹਾਦੇਵ (ਹਿਮਾਚਲ) ਤੇ ਐਵਰੈਸਟ ਬੇਸ ਕੈਂਪ ਥ੍ਰੀ ਪਾਸ ਟਰੈਕ (ਨੇਪਾਲ) ਜਿਵੇਂ ਕਈ ਪ੍ਰਸਿੱਧ ਟਰੈਕ ’ਤੇ ਟ੍ਰੈਕਿੰਗ ਕੀਤੀ ਹੈ। ਰਮਨ ਚੰਦਰ ਸੂਦ ਇਨ੍ਹਾਂ ਸਭ ਤੋਂ ਮੁਸ਼ਕਲ ਟਰੈਕ ’ਤੇ ਟ੍ਰੈਕਿੰਗ ਕਰਨ ਵਾਲੇ ਸਭ ਤੋਂ ਉਮਰ ਦਰਾਜ ਭਾਰਤੀਆਂ ’ਚੋਂ ਇੱਕ ਹਨ।

ਟ੍ਰੈਕਿੰਗ ਨਾਲ ਪਰਬਤਰੋਹਣ, ਜੋ ਟ੍ਰੈਕਿੰਗ ਦੇ ਮੁਕਾਬਲੇ ਵਧੇਰੇ ਕਠਿਨ ਹੈ ’ਤੇ ਧਿਆਨ ਕੇਂਦਰਿਤ ਕਰਨ ਤੋਂ ਬਾਅਦ ਉਹ ਅਗਲੇ 2-3 ਸਾਲਾਂ ’ਚ ਦੁਨੀਆ ਦੇ ਸੱਤ ਮਹਾਂਦੀਪਾਂ ’ਚ ਸੱਤ ਸਭ ਤੋਂ ਉੱਚੀ ਚੋਟੀ ’ਤੇ ਚੜਨ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ’ਚ 8848 ਮੀਟਰ ਉੱਚੀ ਮਾਊਂਟ ਐਵਰੈਸਟ ਚੋਟੀ ਵੀ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ