ਸਿੱਧੂ ਮੂਸੇਵਾਲ ਕਾਂਡ ’ਚ ਵੱਡਾ ਖੁਲਾਸਾ : ਗੋਲਡੀ ਬਰਾੜ ਦੀ ਕਾਲ ਰਿਕਾਰਡਿੰਗ ਆਈ ਸਾਹਮਣੇ

goldi barar

ਘਟਨਾ ਤੋਂ ਇੱਕ ਦਿਨ ਪਹਿਲਾਂ ਸ਼ਾਰਪ ਸ਼ੂਟਰ ਫੌਜੀ ਨੂੰ ਕੀਤਾ ਸੀ ਫੋਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੂੰ
ਗੋਲਡੀ ਬਰਾੜ ਅਤੇ ਸ਼ਾਰਪ ਸ਼ੂਟਰ ਪ੍ਰਿਯਾਵਰਤ ਫੌਜੀ ਦਰਮਿਆਨ ਫੋਨ ‘ਤੇ ਹੋਈ ਗੱਲਬਾਤ ਦੀ ਰਿਕਾਰ਼ਡਿੰਗ ਹੱਥ ਲੱਗੀ ਹੈ। ਜਿਸ ਵਿੱਚ ਗੈਂਗਸ਼ਟਰ ਗੋਲਡੀ ਬਰਾੜ ਘਟਨਾ ਤੋਂ ਇੱਕ ਦਿਨ ਪਹਿਲਾਂ ਫੌਜੀ ਨੂੰ ਕਹਿੰਦਾ ਹੈ ਕਿ ਉਸ ਨੇ ਕੱਲ੍ਹ ਹੀ ਇਹ ਕੰਮ ਕਰਨਾ ਹੈ, ਉਸ ਤੋਂ ਬਾਅਦ ਦੂਜੇ ਦਿਨ ਸਾਢੇ ਚਾਰ ਵਜੇ ਫੌਜੀ ਗੋਲਡੀ ਬਰਾੜ ਨੂੰ ਫ਼ੋਨ ਕਰਕੇ ਕਹਿੰਦਾ ਹੈ ਕਿ ਅਸੀਂ ਘਰ ਦੇ ਬਾਹਰ ਹਾਂ।

ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਇਕ ਹੋਰ ਫੋਨ ਕਰਕੇ ਫੌਜੀ ਦੱਸਦਾ ਹੈ ਕਿ ‘ਕੰਮ ਹੋ ਗਿਆ ਹੈ’। ਸ਼ੂਟਰਾਂ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਦੇ ਪਤਾ ਲੱਗਦੇ ਹੀ ਕਾਤਲਾਂ ਨੇ ਆਪਣੇ ਕੰਮ ਸ਼ੁਰੂ ਕਰ ਦਿੱਤਾ ਸੀ।

ਹਾਲੇ ਤੱਕ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਹੁਣ ਤੱਕ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਨੇ ਸਿੱਧੂ ’ਤੇ ਗੋਲੀਆਂ ਚਲਾਈਆਂ ਸਨ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਤੇ ਅੰਕਿਤ ਸੇਰਸਾ ਫੜੇ ਜਾ ਚੁੱਕੇ ਹਨ। ਪੁਲਿਸ ਨੂੰ ਹੁਣ ਦੀਪਕ ਮੁੰਡੀ, ਮੰਨੂ ਕੁਸਸਾ ਤੇ ਜਗਰੂਪ ਰੂਪਾ ਦੀ ਭਾਲ ਜਾਰੀ ਹੈ।

ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਇਲ ਤੋਂ ਮਿਲੀਆਂ ਅਹਿਮ ਫੋਟੋਆਂ ਤੇ ਵੀਡੀਓ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਿੱਤ ਨਵੇਂ ਖੁਲਾਸਾ ਹੋ ਰਹੇ ਹਨ। ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਉਨ੍ਹਾਂ ਹਥਿਆਰਾਂ ਨਾਲ ਕੀਤਾ ਗਿਆ ਹੈ ਜਿਨ੍ਹਾਂ ਹਥਿਆਰਾਂ ਦੀ ਮੂਸੇਵਾਲਾ ਅਕਸਰ ਆਪਣੇ ਗੀਤਾਂ ’ਚ ਜਿਕਰ ਕਰਦੇ ਸਨ। ਲੱਗਦਾ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਸੁਣਿਆ ਹੈ ਤੇ ਉਨ੍ਹਾਂ ਨੇ ਉਹੀ ਹਥਿਆਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੇ। ਇਸ ਦਾ ਖੁਲਾਸਾ ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਇਲ ਤੋਂ ਮਿਲੀਆਂ ਫੋਟੋ ਤੇ ਵੀਡੀਓ ਨਾਲ ਹੋਇਆ ਹੈ। ਦਿੱਲੀ ਪੁਲਿਸ ਜੀ ਜਾਂਚ ’ਚ ਪਤਾ ਚੱਲਿਆ ਹੈ ਕਿ ਮੂਸੇਵਾਲਾ ਦਾ ਕਤਲ ਦੁਨੀਆਂ ਦੇ ਸਭ ਤੋਂ ਬਿਹਤਰੀਨ ਹਥਿਆਰਾਂ ਨਾਲ ਕੀਤਾ ਗਿਆ ਹੈ। ਇਸ ’ਚ ਆਸਟਰੀਆ ਦੀ ਗਲੋਕ-30, ਜਿਗਾਨਾ ਪਿਸਟਲ, ਜਰਮਨ ਮੇਡ ਹੇਕਲਰ ਐਂਡ ਕੋਚ, ਸਟਾਰ ਤੇ ਏਕੇ 47 ਸ਼ਾਮਲ ਹੈ।

sidhu mooswala

ਸਿੱਧੂ ਦੇ ਗੀਤ ਸੰਜੂ ’ਚ ਏਕੇ 47 ਦਾ ਤੇ ਸ਼ੋ ਹਾਈ ’ਚ ਗਲਾਕ ਦੀ ਜਿਕਰ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਗੀਤਾਂ ’ਚ ਅਕਸਰ ਹਥਿਆਰਾਂ ਦਾ ਜਿਕਰ ਹੁੰਦਾ ਸੀ। ਮੂਸੇਵਾਲਾ ਨੇ ਖੁਦ ਆਰਮ ਐਕਟ ਦਾ ਕੇਸ ਦਰਜ ਹੋਣ ਬਾਅਦ ‘ਗੱਬਰੂ ’ਤੇ ਕੇਸ ਜਿਹੜਾ ਸੰਜੇ ਦੱਤ ’ਤੇ’ ਗਾਇਆ ਸੀ। ਇਸ ’ਚ ਏਕੇ 47 ਦਾ ਜਿਕਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੋ ਹਾਈ ਗੀਤ ’ਚ ਗਲਾਕ ਪਿਸਟਲ ਦਾ ਜਿਕਰ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਜੁਲਾਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਦੋਂ ਸਿੱਧੂ ਥਾਰ ਜੀਪ ਲੈ ਕੇ ਘਰੋਂ ਬਾਹਰ ਨਿਕਲਿਆ ਸੀ ਤਾਂ ਕਾਤਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਸ਼ਾਰਪ ਸ਼ੂਟਰਾਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਸੀ। ਮੂਸੇਵਾਲਾ ਦੇ ਸਰੀਰ ’ਤੇ 24 ਗੋਲੀਆਂ ਲੱਗੀਆਂ ਸਨ।