ਵਿਗਿਆਨ ਦੀ ਕਸੌਟੀ ’ਤੇ ਰਾਮ ਸੇਤੂ

ਵਿਗਿਆਨ ਦੀ ਕਸੌਟੀ ’ਤੇ ਰਾਮ ਸੇਤੂ

ਰਾਮੇਸ਼ਵਰਮ ਤੋਂ ਲੈ ਕੇ ਸ੍ਰੀਲੰਕਾ ਵਿਚਕਾਰ ਰਾਮ ਸੇਤੂ ਦੇ ਚਿੱਤਰ ਆਉਣ ਤੋਂ ਬਾਅਦ ਵਿਸ਼ਵ ਪ੍ਰਸਿੱਧ ਵਿਗਿਆਨਕ ਸੰਸਥਾ ਨਾਸਾ ਸਮੇਤ ਕਈ ਸੰਸਥਾਵਾਂ ਨੇ ਰਾਮ ਸੇਤੂ ਦੇ ਢਾਂਚੇ ’ਤੇ ਰਿਸਰਚ ਕੀਤੀ ਹੈ ਇਨ੍ਹਾਂ ਦੇ ਨਤੀਜੇ ਤੋਂ ਤੈਅ ਹੋਇਆ ਹੈ ਕਿ ਸਮੁੰਦਰ ’ਚ ਦਿਖਾਈ ਦੇਣ ਵਾਲਾ 48 ਕਿਲੋਮੀਟਰ ਲੰਮਾ ਸੇਤੂ ਢਾਂਚਾ ਰਮਾਇਣ ਕਾਲ ਦਾ ਰਾਮ ਸੇਤੂ ਹੀ ਹੈ ਪੁਰਾਤੱਤ ਵਿਭਾਗ ਦੇ ਖੋਜੀਆਂ ਨੇ ਵੀ ਇਸ ਨੂੰ ਭਾਰਤ ਦੀ ਹੀ ਨਹੀਂ ਦੁਨੀਆ ਦੀਆਂ ਕਰੀਬ ਸੱਤ ਹਜ਼ਾਰ ਸਾਲ ਪੁਰਾਣੀਆਂ ਸਭ ਤੋਂ ਪੁਰਾਤਨ ਮਨੁੱਖ ਦੁਆਰਾ ਬਣਾਈਆਂ ਵਿਰਾਸਤ ’ਚੋਂ ਇੱਕ ਮੰਨਿਆ ਹੈ ਸੇਤੂ ਸਮੁੰਦਰਮ ਪ੍ਰਾਜੈਕਟ ਨੇ ਵੀ ਇਸ ਦੀ ਪੁਰਾਤਨ ਮਾਨਤਾ ਸਵੀਕਾਰ ਕੀਤੀ ਹੈ

ਇਸ ਦੇ ਬਾਵਜੂਦ ਇਸ ਦੇ ਕਈ ਰਹੱਸ ਸਮੁੰਦਰ ਦੇ ਗਰਭ ’ਚ ਛੁਪੇ ਹਨ ਇਨ੍ਹਾਂ ਹੀ ਰਹੱਸਾਂ ਦੀਆਂ ਪਰਤਾਂ ਖੰਗਾਲਣ ਲਈ ਹੁਣ ਵਿਗਿਆਨੀ ਅਤੇ ਉਦਯੋਗਿਕ ਰਿਸਰਚ ਕੌਂਸਲ (ਸੀਐਸਆਈਆਰ) ਦੀ ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾ, ਗੋਆ ਇਸ ਦੀ ਵਿਗਿਆਨ ਅਧਾਰਿਤ ਪੜਤਾਲ ਕਰੇਗੀ ਇਸ ਤਹਿਤ ਇਹ ਜਾਣਕਾਰੀ ਜੁਟਾਈ ਜਾਵੇਗੀ ਕਿ ਰਾਮ ਸੇਤੂ ਦੀ ਬਣਾਵਟ ਕਿਵੇਂ ਦੀ ਹੈ? ਭੂ-ਗਰਭੀ ਹਲਚਲ ਦਾ ਇਸ ’ਤੇੇ ਕਿੰਨਾ ਅਸਰ ਪਿਆ ਹੈ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਧਾਰਮਿਕ ਮਾਨਤਾ ਵਾਲੇ ਸਥਾਨ ਦਾ ਵਿਗਿਆਨਕ ਆਧਾਰ ਲੱਭਣ ਲਈ ਵਿਗਿਆਨੀ ਮੁਹਿੰਮ ਚਲਾਉਣਗੇ ਕਾਰਬਨ ਡੇਟਿੰਗ ਤਕਨੀਕ ਦਾ ਵੀ ਇਸਤੇਮਾਲ ਕੀਤਾ ਜਾਵੇਗਾ

ਭਾਰਤੀ ਪੁਰਾਤੱਤ ਸਰਵੇਖਣ ਇਸ ਦੀ ਪੁਰਾਤਨਤਾ ਅਤੇ ਮਨੁੱਖ ਨਿਰਮਿਤ ਹੋਣ ਦੇ ਬਿੰਦੂਆਂ ’ਤੇ ਪਹਿਲਾਂ ਤੋਂ ਹੀ ਖੋਜ ਕਰ ਰਿਹਾ ਹੈ ਹੁਣ ਇਨ੍ਹਾਂ ਦੋਵਾਂ ਸੰਸਥਾਵਾਂ ਦੀ ਖੋਜ ਤੋਂ ਇਹ ਨਤੀਜਾ ਕੱਢਿਆ ਜਾਵੇਗਾ ਕਿ ਕੀ ਅਸਲ ’ਚ ਰਾਮ ਸੇਤੂ ਰਮਾਇਣ ਕਾਲੀ ਢਾਂਚਾ ਹੈ ਹਾਲਾਂਕਿ ਰਾਮ ਜਨਮ ਭੂਮੀ ਵਾਂਗ ਰਾਮ ਸੇਤੂ ਦਾ ਵੀ ਹੋਣਾ ਤੈਅ ਹੈ

ਦਰਅਸਲ ਸੇਤੂ ਸਮੁੰਦਰਮ ਪ੍ਰਾਜੈਕਟ ਤਹਿਤ ਮਨਮੋਹਨ ਸਿੰਘ ਸਰਕਾਰ ਸਮੇਂ ਤੋਂ ਦਰਅਸਲ ਸਮੁੰਦਰ ’ਚ ਜਹਾਜ਼ਾਂ ਦੀ ਆਵਾਜਾਈ ਲਈ ਰਸਤਾ ਬਣਾਇਆ ਜਾਣਾ ਤਜਵੀਜ਼ਤ ਹੈ ਇਹ ਰਸਤਾ ਸਮੁੰਦਰੀ ਆਵਾਜਾਈ ਮਾਰਗ (ਨਾਟੀਕਲ ਮੀਲ) 30 ਮੀਟਰ ਚੌੜਾ, 12 ਮੀਟਰ ਡੂੰਘਾ ਅਤੇ 167 ਕਿਮੀ. ਲੰਮਾ ਹੋਵੇਗਾ ਇਹ ਪ੍ਰਾਜੈਕਟ ਜੇਕਰ ਪਹਿਲਾਂ ਵਾਲੇ ਰੂਪ ’ਚ ਆਕਾਰ ਲੈਂਦਾ ਹੈ ਤਾਂ ਪੁਰਾਤਨ ਕਾਲ ’ਚ ਹੋਂਦ ’ਚ ਆਏ ਰਾਮ ਸੇਤੂ ਦਾ ਟੁੱਟਣਾ ਤੈਅ ਸੀ ਨਾਲ ਹੀ ਕਰੋੜਾਂ ਮਛੇਰਿਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੁੰਦੀ ਅਤੇ ਵੱਡੇ ਪੈਮਾਨੇ ’ਤੇ ਸਮੁੰਦਰੀ ਖੇਤਰ ਦਾ ਵਾਤਾਵਰਨ ਨਸ਼ਟ ਹੋ ਜਾਂਦਾ

ਇਸ ਦੇ ਬਾਵਜੂਦ ਸਾਬਕਾ ਯੂਪੀਏ ਸਰਕਾਰ ਨੇ ਸੇਤੂ-ਸਮੁੰਦਰਮ ਪ੍ਰਾਜੈਕਟ ਦੇ ਸਿਲਸਿਲੇ ’ਚ ਸੁਪਰੀਮ ਕੋਰਟ ’ਚ ਸਹੁੰ-ਪੱਤਰ ਦੇ ਕੇ ਦਲੀਲ ਦਿੱਤੀ ਸੀ ਕਿ ਐਡਮ ਬ੍ਰਿਜ ਅਰਥਾਤ ਰਾਮ ਸੇਤੂ ਹਿੰਦੂ ਧਰਮ ਦਾ ਜ਼ਰੂਰੀ ਹਿੱਸਾ ਨਹੀਂ ਹੈ, ਇਸ ਲਈ ਇਸ ਨੂੰ ਤੋੜ ਕੇ ਬਣਾਏ ਜਾਣ ’ਚ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਆਸਥਾ ਨੂੰ ਠੇਸ ਨਹੀਂ ਪੁੱਜੇਗੀ ਇਹ ਸਹੁੰ-ਪੱਤਰ ਹਿੰਦੂਆਂ ਦੀ ਹੀ ਨਹੀਂ, ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਖਿਲਵਾੜ ਸੀ ਸ੍ਰੀ ਰਾਮ ਹਿੰਦੂਆਂ ਦੇ ਹੀ ਨਹੀਂ ਭਾਰਤ ਦੀ ਪਛਾਣ ਹਨ ਜ਼ਿਕਰਯੋਗ ਹੈ ਕਿ ਰਾਮ ਅਤੇ ਕ੍ਰਿਸ਼ਨ ਭਾਰਤੀ ਸੰਦਰਭ ’ਚ ਦੋ ਅਜਿਹੇ ਮਹਾਨ ਵਿਅਕਤੀ ਹਨ,

ਜਿਨ੍ਹਾਂ ਦੀਆਂ ਲੀਲ੍ਹਾ ਨਾਲ ਹੀ ਭਾਰਤੀ ਸੰਸਕ੍ਰਿਤੀ ਨਾ ਸਿਰਫ਼ ਵਧੀ-ਫੁੱਲੀ ਹੈ, ਸਗੋਂ ਇਸ ਦੇ ਸੰਸਕਾਰ ਅਤੇ ਰੀਤੀ-ਰਿਵਾਜ਼ ਵੀ ਇਨ੍ਹਾਂ ਦੀ ਵਜ੍ਹਾ ਨਾਲ ਵਿਕਸਿਤ ਹੋਏ ਹਨ ਤਾਮਿਲਨਾਡੂ ਦੀ ਮੰਨਾਰ ਖਾੜੀ ਤੋਂ ਪਾਕਿ ਜਲਡਮਰੂ ਮੱਧ ਵਿਚਕਾਰ 5 ਜ਼ਿਲਿ੍ਹਆਂ ’ਚ 138 ਪਿੰਡ, ਕਸਬੇ ਅਤੇ ਨਗਰ ਅਜਿਹੇ ਹਨ ਜਿਨ੍ਹਾਂ ਦੀ ਬਹੁਗਿਣਤੀ ਅਬਾਦੀ ਸਮੁੰਦਰੀ ਜਲ-ਜੀਵ ਅਤੇ ਹੋਰ ਕੁਦਰਤੀ ਸੰਪਦਾ ’ਤੇ ਨਿਰਭਰ ਹੈ ਭਾਰਤੀ ਸਮੁੰਦਰ ਦੀ ਕੰਢੀ ਪੱਟੀ 5 ਹਜ਼ਾਰ 660 ਕਿਮੀ. ਲੰਮੀ ਹੈ ਗੁਜਰਾਤ, ਮਹਾਂਰਾਸ਼ਟਰ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਓੜੀਸ਼ਾ, ਤਾਮਿਲਨਾਡੂ, ਪੱਛਮੀ ਬੰਗਾਲ, ਗੋਆ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜ ਪਾਂਡੀਚੇਰੀ, ਲਕਸ਼ਦੀਪ ਅਤੇ ਅੰਡੇਮਾਨ-ਨਿਕੋਬਾਰ ਦੀਪ ਸਮੂਹ ਤਹਿਤ ਵਿਸ਼ਾਲ ਕੰਢੀ ਖੇਤਰ ਫੈਲੇ ਹਨ ਰਾਮ ਸੇਤੂ ਦੀ ਵਿਵਾਦਿਤ ਵਿਰਾਸਤ ਰਾਮੇਸ਼ਵਰਮ ਨੂੰ ਸ੍ਰੀਲੰਕਾ ਦੇ ਜਾਫ਼ਨਾ ਦੀਪ ਨਾਲ ਜੋੜਦੀ ਹੈ ਇਹ ਮੰਨਾਰ ਦੀ ਖਾੜੀ ’ਚ ਸਥਿਤ ਹੈ

ਇਹੀ ਜੋ ਰੇਤ, ਪੱਥਰ ਅਤੇ ਚੂਨੇ ਦੀ ਦੀਵਾਰ ਦਾ 48 ਕਿ.ਮੀ. ਲੰਮੀ ਪਾਰਨੂਮਾ ਢਾਂਚਾ ਹੈ, ਉਸ ਨੂੰ ਹੀ ਰਾਮ ਸੇਤੂ ਦਾ ਬਾਕੀ ਹਿੱਸਾ ਮੰਨਿਆ ਜਾਂਦਾ ਹੈ ਅਮਰੀਕਾ ਦੀ ਵਿਗਿਆਨ ਸੰਸਥਾ ਨਾਸਾ ਨੇ ਇਸ ਪੁਲ ਦੀਆਂ 2007 ’ਚ ਉਪਗ੍ਰਹਿ ਤੋਂ ਫੋਟੋਆਂ ਲੈ ਕੇ ਅÎਧਿਐਨ ਕਰਨ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਮਨੁੱਖ ਨਿਰਮਿਤ ਇਹ ਪੁਲ ਦੁਨੀਆ ਦਾ ਸਭ ਤੋਂ ਪੁਰਾਣਾ ਸੇਤੂ ਢਾਂਚਾ ਹੈ ਇਸ ਨਾਤੇ ਰਾਮ ਦੀ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ ਵਾਲਮੀਕੀ ਰਮਾਇਣ, ਸਕੰਦ ਪੁਰਾਣ, ਬ੍ਰਹਮਾ ਪੁਰਾਣ, ਵਿਸ਼ਣੂ ਪੁਰਾਣ, ਅਗਨੀ ਪੁਰਾਣ, ਰਾਮਕਿਯੇਨ ਅਤੇ ਰਾਮਚਰਿਤ ਮਾਨਸ ਵਿਚ ਇਸ ਸੇਤੂ ਦੇ ਨਿਰਮਾਣ ਅਤੇ ਇਸ ਦੇ ਉੱਪਰੋਂ ਲੰਕਾ ਜਾਣ ਦੇ ਵੇਰਵੇ ਹਨ

ਇਨ੍ਹਾਂ ਗ੍ਰੰਥਾਂ ਅਨੁਸਾਰ ਰਾਮ ਅਤੇ ਉਨ੍ਹਾਂ ਦੇ ਖੋਜੀ ਦਲ ਨੇ ਰਾਮੇਸ਼ਵਰਮ ਤੋਂ ਮੰਨਾਰ ਤੱਕ ਜਾਣ ਲਈ ਉਹ ਰਸਤਾ ਲੱਭਿਆ ਜੋ ਮੁਕਾਬਲਤਨ ਸੌਖਾ ਹੋਣ ਦੇ ਨਾਲ ਰਾਮੇਸ਼ਵਰਮ ਦੇ ਨਜ਼ਦੀਕ ਸੀ ਜਿੱਥੋਂ ਰਾਮ ਅਤੇ ਉਨ੍ਹਾਂ ਦੀ ਵਾਨਰ ਸੈਨਾ ਨੇ ਉਪਲੱਬਧ ਸਾਰੀਆਂ ਪ੍ਰਮੁੱਖ 65 ਰਮਾਇਣਾਂ ਅਨੁਸਾਰ ਲੰਕਾ ਲਈ ਕੂਚ ਕੀਤਾ ਸੀ ਮੰਨਿਆ ਜਾਂਦਾ ਹੈ ਕਿ 500 ਸਾਲ ਪਹਿਲਾਂ ਤੱਕ ਇੱਥੇ ਪਾਣੀ ਏਨਾ ਘੱਟ ਸੀ ਕਿ ਮੰਨਾਰ ਅਤੇ ਰਾਮੇਸ਼ਵਰਮ ਵਿਚਕਾਰ ਲੋਕ ਸੇਤੂਨੁਮਾ ਟਾਪੂਆਂ ਤੋਂ ਹੁੰਦੇ ਹੋਏ ਪੈਦਲ ਹੀ ਆਉਂਦੇ-ਜਾਂਦੇ ਸਨ ਉਂਜ ਇਸ ਖੇਤਰ ’ਚ ਅਜਿਹੇ ਸੁਰਾਖਾਂ ਵਾਲੇ ਘੱਟ ਦਬਾਅ ਅਤੇ ਭਾਰ ਵਾਲੇ ਪੱਥਰ ਵੀ ਪਾਏ ਜਾਂਦੇ ਹਨ, ਜੋ ਪਾਣੀ ’ਚ ਨਹੀਂ ਡੁੱਬਦੇ

ਦਰਅਸਲ, ਜਵਾਲਾਮੁਖੀ ਫਟਣ ਦੇ ਸਮੇਂ ਅਜਿਹੇ ਪੱਥਰ ਕੁਦਰਤੀ ਤੌਰ ’ਤੇ ਬਣ ਜਾਂਦੇ ਹਨ, ਜਿਨ੍ਹਾਂ ਅੰਦਰ ਹਵਾ ਭਰੀ ਰਹਿੰਦੀ ਹੈ ਨਲ ਅਤੇ ਨੀਲ ਦੇ ਜਿਨ੍ਹਾਂ ਪੱਥਰਾਂ ਦੀ ਵਰਤੋਂ ਸੇਤੂ ਨਿਰਮਾਣ ’ਚ ਕੀਤੀ ਸੀ, ਸ਼ਾਇਦ ਇਹ ਉਨ੍ਹਾਂ ਪੱਥਰਾਂ ਦੇ ਅਵਸ਼ੇਸ਼ ਹੋਣ, ਜੋ ਅੱਜ ਵੀ ਧਾਰਮਿਕ ਸਥਾਨਾਂ ’ਤੇ ਦੇਖਣ ਨੂੰ ਮਿਲ ਜਾਂਦੇ ਹਨ, ਨਾਲ ਹੀ, ਨਲ-ਨੀਲ ਦੀ ਅਗਵਾਈ ’ਚ ਵਾਨਰਾਂ ਨੇ ਰੁੱਖਾਂ ਦੇ ਤਣਿਆਂ ਅਤੇ ਬਾਂਸਾਂ ਨੂੰ ਖੋਖਲਾ ਕਰਕੇ ਉਨ੍ਹਾਂ ਦੇ ਦੋਵਾਂ ਸਿਰਿਆਂ ਨੂੰ ਬੰਦ ਕਰ ਦਿੱਤਾ ਇਸ ਕਾਰਨ ਇਹ ਤਣੇ ਪਾਣੀ ’ਚ ਡੁੱਬੇ ਨਹੀਂ ਇਨ੍ਹਾਂ ਹਵਾ ਭਰੇ ਤਣਿਆਂ ਨੂੰ ਤਾੜ ਰੁੱਖ ਦੇ ਪੱਤਿਆਂ ਅਤੇ ਸੱਕ ਦੀਆਂ ਬਣੀਆਂ ਡੋਰੀਆਂ, ਰੱਸੀਆਂ ਅਤੇ ਕਸਨਾਂ ਨਾਲ ਬੰਨ੍ਹ ਕੇ ਇਸ ਪੁਲ ਨੂੰ ਮਜ਼ਬੂਤ ਆਧਾਰ ਦਿੱਤਾ ਗਿਆ ਦੇਸ਼ ਦੀਆਂ ਕਈ ਨਦੀਆਂ ’ਤੇ ਇਸ ਤਕਨੀਕ ਨਾਲ ਟੈਂਕੀਆਂ ਅਤੇ ਬੇੜੀਆਂ ’ਤੇ ਬਣੇ ਪੁਲ ਦੇਖੇ ਜਾ ਸਕਦੇ ਹਨ

ਇਸ ਤਰ੍ਹਾਂ ਪੰਜ ਦਿਨ ’ਚ ਇਹ ਪੁਲ ਤਿਆਰ ਹੋਇਆ ਇਸ ਪੁਲ ਨੂੰ ਪਾਰ ਕਰਕੇ ਰਾਮ ਸੈਨਾ ਸ੍ਰੀਲੰਕਾ ’ਚ ਸੁਬੇਲ ਪਰਬਤ ’ਤੇ ਪਹੁੰਚੀ ਅਤੇ ਸੈਨਾ ਕੈਂਪਾਂ ਦੀ ਸਥਾਪਨਾ ਕੀਤੀ ਸਮੁੰਦਰ ’ਚ ਮੁਹੱਈਆ ਸ਼ੈਵਾਲ (ਕਾਈ) ਵੀ ਇੱਕ ਮਹੱਤਵਪੂਰਨ ਖੁਰਾਕੀ ਪਦਾਰਥ ਹੈ ਕਾਈ ’ਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਪਰ ਇਸ ਨੂੰ ਖਾਣ ਲਾਇਕ ਬਣਾਏ ਜਾਣ ਦੀਆਂ ਤਕਨੀਕਾਂ ਦਾ ਵਿਕਾਸ ਅਸੀਂ ਠੀਕ ਢੰਗ ਨਾਲ ਹੁਣ ਤੱਕ ਨਹੀਂ ਕਰ ਸਕੇ ਹਾਂ ਲਿਹਾਜ਼ਾ ਇਸ ਨੂੰ ਖੁਰਾਕ ਦੇ ਰੂਪ ’ਚ ਬਦਲ ਦਿੱਤਾ ਜਾਵੇ ਤਾਂ ਪਰੰਪਰਾਗਤ ਸ਼ਾਕਾਕਾਰੀ ਲੋਕ ਵੀ ਇਸ ਨੂੰ ਅਸਾਨੀ ਨਾਲ ਖਾਣ ਲੱਗਣਗੇ ਕਾਈ ’ਚ ਚੰਗੇ ਕਿਸਮ ਦੀ ਚਾਕਲੇਟ ਤੋਂ ਕਿਤੇ ਜਿਆਦਾ ਊਰਜਾ ਹੁੰਦੀ ਹੈ ਆਯੁਰਵੈਦਿਕ ਔਸ਼ਧੀਆਂ ਅਤੇ ਆਇਓਡੀਨ ਵਰਗੇ ਮਹੱਤਵਪੂਰਨ ਤੱਤ ਵੀ ਇਸ ’ਚ ਹੁੰਦੇ ਹਨ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.