Saint Dr. MSG : ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਅੰਦਾਜ ’ਚ ਸੁੰਦਰ ਮਨਮੋਹਕ ਸਵਰੂਪ

(ਸੱਚ ਕਹੂੰ ਨਿਊਜ਼)
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 40 ਦਿਨ ਰੂਹਾਨੀ ਸਫਰ ’ਤੇ ਬਰਨਾਵਾ ਆਸ਼ਰਮ ’ਚ ਪਧਾਰੇ। ਪੂਜਨੀਕ ਗੁਰੂ ਜੀ ਨੇ ਹਰ ਰੋਜ ਲੱਖਾਂ ਲੋਕਾਂ ਦਾ ਨਸ਼ਾ ਛੜਵਾ ਕੇ ਰਾਮ-ਨਾਮ ਨਾਲ ਜੋੜੇਆ। ਨਾਲ ਹੀ ਰੂਹਾਨੀ ਸਤਿਸੰਗ ਦਾ ਅਸਰ ਹਰ ਸੂਬੇ ਦੇ ਕਈ ਖੇਤਰਾਂ ’ਚ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਪੱਧਰ ’ਤੇ ਨਸ਼ੇ ਖਿਲਾਫ ਮੁਹਿੰਮ ਚਲਾ ਰਿਹਾ ਹੈ, ਜਿਸਦੇ ਤਹਿਤ ਦੁਕਾਨਦਾਰ ਨਸ਼ੇ ਨਾਲ ਸਬੰਧਿਤ ਚੀਜ਼ਾਂ ਦੁਕਾਨਾਂ ’ਚ ਨਹੀਂ ਰੱਖ ਰਹੇ ਹਨ। ਆਓ ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਅੰਦਾਜ ’ਚ ਸੁੰਦਰ ਮਨਮੋਹਕ ਸਵਰੂਪ ਦੇਖਦੇ ਹਾਂ।

ਪੂਜਨੀਕ ਗੁਰੂ ਜੀ ਨੇ ਵੱਖ-ਵੱਖ ਅੰਦਾਜ ’ਚ ਸੁੰਦਰ ਮਨਮੋਹਕ ਸਵਰੂਪ

ਮੈਂ ਚੋਣਾਂ ਦੌਰਾਨ ਕੋਈ ਸ਼ਰਾਬ ਜਾਂ ਨਸ਼ਾ ਨਹੀਂ ਵੰਡਿਆ

ਮੈਂ ਅਪਣੇ ਪਿੰਡ ਦੇ ਲੋਕਾਂ ਨਾਲ ਅੱਜ ਇਸ ਪੋ੍ਰਗਰਾਮ ’ਤੇ ਆਇਆ ਹਾਂ। ਪੋ੍ਰਗਰਮਾ ਸੂਣ ਕੇ ਬਹੁਹ ਚੰਗਾ ਲੱਗਿਆ। ਪੂਜਨੀਕ ਗੁਰੂ ਜੀ ਨੇ ਜਿਹੜੀ ਅੱਜ ਨਸ਼ੇ ਅਤੇ ਹੋਰ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ। ਸਮਾਜ ਨੂੰ ਅਜਿਹੇ ਪੋ੍ਰਗਰਾਮਾਂ ਦੀ ਲੋੜ ਹੈ, ਕਿਊਂਕਿ ਨੌਜਵਾਨ ਪੀੜੀ ਨਸ਼ੇ ਦੀ ਦਲਦਲ ’ਚ ਇਸ ਕਦਰ ਜਾ ਰਹੀ ਹੈ ਕਿ ਊਸ ਨੂੰ ਹੋਰ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਮੈਂ ਚੋਣਾਂ ਦੌਰਾਨ ਸ਼ਰਾਬ ਜਾਂ ਕੋਹੀ ਹੋਰ ਨਸ਼ਾ ਨਹੀਂ ਵੰਡਿਆ। ਮੈਂ ਇਸ ਲਈ ਅਪਣੇ ਪਿੰਡ ਦੇ ਆਸ਼ਰਮ ’ਚ ਜਾ ਕੇ ਸੌਂ ਵੀ ਚੁੱਕੀ ਸੀ ਕਿ ਮੈਂ ਨਸ਼ਾ ਨਹੀਂ ਵੰਡਾਂਗਾ। ਮੈਂ ਸਰਪੰਚ ਹੋਣ ’ਤੇ ਨਾਤੇ ਨੌਜਵਾਨਾਂ ਨੂੰ ਇਹ ਹੀ ਅਪੀਲ ਕਰਦਾ ਹਾਂ ਕਿ ਨਸ਼ਾ ਤਿਆਗੋ ਅਤੇ ਨਸ਼ਾ ਮੁਕਤ ਸਮਾਜ ਬਣਾਉਣ ’ਚ ਸਹਿਯੋਗ ਕਰਨ। ਮੈਂ ਪਿੰਡ ’ਚ ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।
ਬੇਅੰਤ ਸਿੰਘ, ਸਰਪੰਚ (ਗਦਰਾਨਾ)।

ਸਾਰੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਮਿਲ ਕੇ ਉਪਰਾਲਾ ਕਰਨਾ ਹੋਵੇਗਾ

ਮੈਨੂੰ ਜਲਾਲਆਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ। ਪੂਜਨੀਕ ਗੁਰੂ ਜੀ ਦੇ ਪੋ੍ਰਗਰਾਮ ਨਾਲ ਸਮਾਜ ’ਚ 100 ਫੀਸਦੀ ਜਾਗਰੂਕਤਾ ਆਵੇਗੀ। ਮੈਂ ਅਪਣੇ ਪਿੰਡ ’ਚ ਦੇਖਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਪਰਹਿਤ ਦੇ ਕੰਮ ਕਰਦੇ ਰਹਿੰਦੇ ਹਨ। ਮੇਰੀ ਪੰਚਾਇਤ ਅਜਿਹੇ ਹਰ ਕੰਮ ਲਈ ਉਨ੍ਹਾਂ ਦੇ ਨਾਲ ਹੈ। ਸਮਾਜ ’ਚ ਨਸ਼ਾ ਵੱਧਦਾ ਹੀ ਜਾ ਰਿਹਾ ਹੈ। ਇਹ ਨਸ਼ੇ ਨੂੰ ਤੱਦ ਹੀ ਖਤਮ ਕੀਤਾ ਜਾ ਸਕਦਾ ਹੈ ਜਦੋਂ ਸਾਰੀਆਂ ਪੰਚਾਇਤਾਂ ਅਤੇ ਲੋਕ ਮਿਲ ਕੇ ਉਪਰਾਲੇ ਕਰਨਗੇ। ਪੂਜਨੀਕ ਗੁਰੂ ਜੀ ਨੇ ਸਮਾਜ ’ਚੋਂ ਨਸ਼ਾ ਭਜਾਉਣ ਦਾ ਜਿਹੜਾ ਸੰਕਲਪ ਲੈ ਰੱਖਿਆ ਹੈ ਉਹ ਅਪਣੇ ਆਪ ’ਚ ਬਹੁਤ ਵੱਡੀ ਮਿਸਾਲ ਹੈ। ਮੈਂ ਇਸ ਮੁਹਿੰਮ ’ਚ ਪੂਰਾ ਯੋਗਦਾਨ ਪਾਵਾਂਗਾ। ਪਿੰਡ ’ਚ ਜਾਗਰੂਕਤਾ ਰੈਲੀ ਅਤੇ ਜਾਗਰੂਕਤਾ ਪੋ੍ਰਗਰਾਮ ਕਰਵਾਏ ਜਾਣਗੇ।
ਸੁਰਿੰਦਰ ਸੁਥਾਰ, ਸਰਪੰਚ (ਪਿੰਡ ਬਿੱਜੁਵਾਲੀ)।

ਸਮਾਜਿਕ ਬੁਰਾਈਆਂ ਖਿਲਾਫ ਚਲਾਈ ਮੁਹਿੰਮ ਦੀ ਸਮਾਜ ਨੂੰ ਲੋੜ

ਪੂਜਨੀਕ ਗੁਰੂ ਜੀ ਜੋ ਸਮਾਜ ਲਈ ਕਰ ਰਹੇ ਹਨ ਉਸ ਦੀ ਕੋਈ ਮਿਸਾਲ ਨਹੀਂ। ਅਸੀਂ ਸਾਰੇਆਂ ਨੂੰ ਵੀ ਇਸ ਮੁਹਿੰਮ ’ਚ ਅਪਣਾ ਯੋਗਦਾਨ ਨਿਭਾਉਣਾ ਚਾਹੀਦਾ ਹੈ। ਮੈਂ ਡੇਰਾ ਸੱਚਾ ਸੌਦਾ ਦੇ ਵੱਖ-ਵੱਖ ਪੋ੍ਰਗਰਾਮਾਂ ’ਚ ਆਉਂਦਾ-ਜਾਂਦਾ ਰਹਿੰਦਾ ਹਾਂ। ਪੂਜਨੀਕ ਗੁਰੂ ਜੀ ਅਕੇਲੇ ਨਸ਼ੇ ਹੀ ਨਹੀਂ ਬਲਕੀ ਸਿੱਖਿਆ, ਖੇਤੀ-ਬਾੜੀ, ਵਾਤਾਵਰਨ, ਖੂਨਦਾਨ ਅਤੇ ਸਫ਼ਾਈ ’ਤੇ ਵੀ ਵਿਸ਼ੇਸ਼ ਧਿਆਨ ਦੇ ਰਹੇ ਹਨ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਅੱਜ ਇਸ ਪੋ੍ਰਗਰਾਮ ’ਚ ਪਹੁੰਚਿਆ ਹਾਂ। ਬਹੁਤ ਵਧੀਆ ਪੋ੍ਰਗਰਾਮ ਦੇਖਣ ਨੂੰ ਮਿਲਿਆ। ਗੁਰੂ ਜੀ ਵੱਲੋਂ ਨਸ਼ੇ ਅਤੇ ਹੋਰ ਸਮਾਜਜਿਕ ਬੁਰਾਈਆਂ ਖਿਲਾਫ ਚਲਾਈ ਮੁਹਿੰਮ ਦੀ ਸਮਾਜ ’ਚ ਜ਼ਰੂਰਤ ਹੈ। ਮੈਂ ਦੇਖਿਆ ਹੈ ਜੋ ਕਹਿੰਦੇ ਹਨ ਉਹ ਨਸ਼ੇ ਦੀ ਆਦਤ ਨੂੰ ਨਹੀਂ ਛੱਡ ਸਕਦੇ। ਜੇਕਰ ਮਨ ’ਚ ਕੁਝ ਪ੍ਰਣ ਕਰ ਲਿਆ ਜਾਵੇ ਤਾਂ ਇਹ ਅਸੰਭਵ ਕੁਝ ਨਹੀਂ ਹੈ।
ਰਾਜਿੰਦਰ ਦੇਸੂਜੋਧਾ, ਹਲਕਾ ਮੁਖੀ (ਹਲਕਾ ਮੁਖੀ ਆਮ ਆਦਮੀ ਪਾਰਟੀ ਕਾਲਾਂਵਾਲੀ)।

ਪੂਜਨੀਕ ਗੁਰੂ ਜੀ ਨੂੰ ਸਮਾਜ ਦੀ ਚਿੰਤਾ

ਮੈਂ ਅੱਜ ਅਪਣੀ ਪੂਰੀ ਟੀਮ ਨਾਲ ਇਸ ਪੋ੍ਰਗਰਾਮ ’ਚ ਪਹੁੰਚੀ ਹਾਂ। ਮੈਂਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ। ਪੂਜਨੀਕ ਗੁਰੂ ਜੀ ਸਮਾਜ ਦੀ ਕਿਨੀਂ ਚਿੰਤਾ ਕਰਦੇ ਹਨ। ਸੱਚਮੁੱਚ ਨਸ਼ਾ ਅੱਜ ਭੂਤ ਦਾ ਰੂਪ ਲੈ ਚੁੱਕਿਆ ਹੈ। ਇਸ ਤੋਂ ਨੌਜਵਾਨਾਂ ਨੂੰ ਬਚਾਉਣਾ ਹੋਵੇਗਾ। ਨੌਜਵਾਨ ਹੀ ਖਤਮ ਹੋ ਗਏ ਤਾਂ ਸਮਾਜ ਦੀ ਕੀ ਕਲਪਨਾ ਕੀਤੀ ਜਾ ਸਕਦੀ ਹੈ। ਦੂਜਾ ਪੂਜਨੀਕ ਗੁਰੂ ਜੀ ਨੇ ਜੋ ਪਾਣੀ ਬਚਾਉਣ ਅਤੇ ਆਰਗੇਨਿਕ ਖੇਤੀ ਕਰਨ ਦੀ ਮੁਹਿੰਮ ਚਲਾਈ ਹੈ ਉਹ ਬਹੁਤ ਸਲਾਘਾਯੋਗ ਹੈ। ਕਿਊਂਕਿ ਪਾਣੀ ਬਚੇਗਾ ਤਾਂ ਭਲਕੇ ਬਚੇਗਾ। ਅੱਜ ਜੋ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਉਹ ਅੰਨੇ੍ਹਵਾਹ ਛਿੜਕਾਅ ਦਾ ਹੀ ਨਤੀਜਾ ਹੈ। ਅੱਜ ਨਹੀਂ ਤਾਂ ਕਲ ਸਾਨੂੰ ਆਰਗੇਨਿਕ ਖੇਤੀ ਵੱਲ ਧਿਆਨ ਦੇਣਾ ਪਵੇਗਾ। ਗੁਰੂ ਜੀ ਸਮਾਜ ਜੋ ਕਰ ਰਹੇ ਹਨ ਉਹ ਕੋਈ ਨਹੀਂ ਕਰ ਸਕਦਾ।                                                                          ਦਰਸ਼ਨ ਕੌਰ, ਸੂਬਾ ਮਹਿਲਾ ਸਕੱਤਰ (ਆਮ ਆਦਮੀ ਪਾਰਟੀ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ