ਰਾਜ ਸਭਾ ਨੇ ਓਲੰਪਿਕ ਟੀਮ ਦਾ ਕੀਤਾ ਸਵਾਗਤ
ਨਵੀਂ ਦਿੱਲੀ। ਰਾਜ ਸਭਾ ’ਚ ਸੋਮਵਾਰ ਨੂੰ ਟੋਕੀਓ ਗਈ ਓਲੰਪਿਕ ਟੀਮ ਦਾ ਸਵਾਗਤ ਕੀਤਾ ਤੇ ਰਿਕਾਰਡ ਗਿਣਤੀ ’ਚ ਤਮਗੇ ਜਿੱਤਣ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ ਸਪੀਕਰ ਐਮ. ਵੈਂਕੱਇਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ ਕਿ ਟੋਕੀਓ ਓਲੰਪਿਕ ’ਚ ਸੱਤ ਤਮਗੇ ਜਿੱਤ ਕੇ ਸੂਚੀ ’ਚ ਭਾਰਤ 47ਵੇਂ ਸਥਾਨ ‘ਤੇ ਰਿਹਾ, ਜੋ ਪਹਿਲਾਂ ਦੇ ਮੁਕਾਬਲੇ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਹੈ।
ਉਨ੍ਹਾਂ ਕਿਹਾ ਕਿ ਸਾਡਾ ਟੀਚਾ ਓਲੰਪਿਕ ’ਚ ਦਸਵੇਂ ਸਥਾਨ ’ਤੇ ਪਹੁੰਚਣਾ ਹੋਣਾ ਚਾਹੀਦਾ ਹੈ ਟੋਕੀਓ ਓਲੰਪਿਕ ’ਚ ਜਿੰਨੇ ਖਿਡਾਰੀ ਗਏ ਸਨ ਉਨ੍ਹਾਂ ’ਚੋਂ 40 ਫੀਸਦੀ ਹਰਿਆਣਾ ਤੇ ਪੰਜਾਬ ਦੀ ਅਗਵਾਈ ਕਰਦੇ ਸਨ ਇਨ੍ਹਾਂ ਦੋਵੇਂ ਸੂਬਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸੂਬਿਆਂ ਨੇ ਖੇਡ ਦਾ ਮਾਹੌਲ ਬਣਾਇਆ ਹੈ ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ’ਚ 55 ਖਿਡਾਰੀਆਂ ਨੇ ਕੁਆਰਟਰ ਫਾਈਲਲ ਖੇਡਿਆ ਜਦੋਂਕਿ 40 ਖਿਡਾਰੀ ਸੈਮੀਫਾਈਨਨ ਵੀ ਖੇਡੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ