ਰਾਜਾ ਵੜਿੰਗ ਮੰਤਰੀ ਵੀ ਨਹੀਂ ਬਣੇ, ਪ੍ਰਧਾਨਗੀ ਵੀ ਹੱਥੋਂ ਗਈ

Raja, Even, Become, Minister, President, Went, Hand

ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਬਣਾਇਆ ਕੇਸ਼ਵ ਚੰਦ ਯਾਦਵ ਨੂੰ ਕੌਮੀ ਪ੍ਰਧਾਨ | Raja Waring

ਚੰਡੀਗੜ੍ਹ (ਅਸ਼ਵਨੀ ਚਾਵਲਾ)। Raja Waring ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ (Raja Waring) ਵੜਿੰਗ ਨੂੰ ਰਾਹੁਲ ਗਾਂਧੀ ਨੇ ਹਟਾਉਂਦੇ ਹੋਏ ਕੇਸ਼ਵ ਚੰਦ ਯਾਦਵ ਨੂੰ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਏ ਜਾਣ ਸਬੰਧੀ ਕੁਝ ਦਿਨ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਸੀ, ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਮੰਤਰੀ ਮੰਡਲ ‘ਚ ਸ਼ਾਮਲ ਕਰਨ ਸਬੰਧੀ ਉਨ੍ਹਾਂ ਦਾ ਨਾਂਅ ਚੱਲ ਰਿਹਾ ਸੀ ਪਰ ਮੰਤਰੀ ਮੰਡਲ ‘ਚ ਥਾਂ ਬਣਾਉਣ ‘ਚ ਕਾਮਯਾਬ ਨਹੀਂ ਹੋ ਸਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੁਣ ਆਲ ਇੰਡੀਆ ਯੂਥ ਕਾਂਗਰਸ ਦੀ ਪ੍ਰਧਾਨਗੀ ਤੋਂ ਵੀ ਹਟਾ ਦਿੱਤਾ ਗਿਆ ਹੈ।

ਜਿਹੜਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਕੁਝ ਹੀ ਦਿਨਾਂ ਵਿੱਚ ਇਹ ਦੂਜਾ ਵੱਡਾ ਝਟਕਾ ਹੈ। ਰਾਜਾ ਵੜਿੰਗ ਪਿਛਲੇ ਕੁਝ ਸਾਲਾਂ ਤੋਂ ਰਾਹੁਲ ਗਾਂਧੀ ਨੇ ਕਾਫ਼ੀ ਕਰੀਬੀਆਂ ‘ਚੋਂ ਇੱਕ ਮੰਨੇ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਯੂਥ ਕਾਂਗਰਸ ਦੀ ਪ੍ਰਧਾਨਗੀ ਵੀ ਦਿੱਤੀ ਗਈ ਸੀ ਤੇ ਉਨ੍ਹਾਂ ਦਾ ਨਾਂਅ ਪੰਜਾਬ ਦੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਦੌੜ ‘ਚ ਕਾਫ਼ੀ ਜਿਆਦਾ ਅੱਗੇ ਦੱਸਿਆ ਜਾਂਦਾ ਰਿਹਾ ਹੈ ਪਰ ਅਚਾਨਕ ਹੀ ਇੱਕ ਤੋਂ ਬਾਅਦ ਇੱਕ ਝਟਕਾ ਲੱਗਣ ਕਾਰਨ ਪੰਜਾਬ ‘ਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕਿਸੇ ਕਾਰਨ ਰਾਹੁਲ ਗਾਂਧੀ ਨਾਲ ਰਾਜਾ ਵੜਿੰਗ ਦੀ ਉਹ ਵਾਲੀ ਸਥਿਤੀ ਨਹੀਂ ਰਹੀ ਹੈ, ਜਿਹੜੀ ਕਿ ਪਹਿਲਾਂ ਰਹਿੰਦੀ ਆਈ ਹੈ। (Raja Waring)

ਰਾਜਾ ਵੜਿੰਗ ਹਮੇਸ਼ਾ ਹੀ ਰਾਹੁਲ ਗਾਂਧੀ ਦੀ ਟੀਮ ਵਿੱਚ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਰਾਹੁਲ ਦੀ ਟੀਮ ਵਿੱਚ ਵੀ ਕਿਥੇ ਥਾਂ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਵਿੱਚ ਪਹਿਲੀ ਵਾਰ ਵਿਧਾਇਕ ਬਣਕੇ ਵੀ ਕੁਝ ਕੈਬਨਿਟ ਮੰਤਰੀ ਬਣ ਗਏ ਹਨ ਪਰ ਦੂਜੀ ਵਾਰ ਵਿਧਾਇਕ ਬਣਕੇ ਵਿਧਾਨ ਸਭਾ ‘ਚ ਆਏ ਰਾਜਾ ਵੜਿੰਗ ਨੂੰ ਕੈਬਨਿਟ ‘ਚ ਥਾਂ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਗਿੱਦੜਬਾਹਾ ਦੇ ਕਾਂਗਰਸੀ ਵਰਕਰਾਂ ‘ਚ ਰੋਹ ਤੇ ਨਿਰਾਸ਼ਾ ਹੈ। (Raja Waring)