ਦਿੱਲੀ ਦੀਆਂ ਕੰਧਾਂ ‘ਤੇ ਲੱਗੇ ਮੋਦੀ ਦੇ ਪੋਸਟਰ, ਲਿਖਿਆ ‘ਦ ਲਾਈ ਲਾਮਾ’, ਭਾਜਪਾ ਵੱਲੋਂ ਵਿਰੋਧ

Modi, Poster, Walls, Delhi, Written, 'The Lai Lamas', Opposition, BJP

ਕੇਸ ਦਰਜ, ਪੁਲਿਸ ਛਾਣਬੀਣ ‘ਚ ਜੁਟੀ | Posters Of Modi

ਨਵੀਂ ਦਿੱਲੀ (ਏਜੰਸੀ)। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ ਮੰਦਰ ਮਾਰਗ, ਬਿੜਲਾ ਮੰਦਰ ਦੇ ਨਜ਼ਦੀਕ, ਨਾਨਕ ਪਿਆਊ, ਮੋਤੀ ਨਗਰ, ਮਾਡਲ ਟਾਊਨ ਤੇ ਐਨਡੀਐੱਮਸੀ ‘ਚ ਕਈ ਥਾਈਂ ‘ਦ ਲਾਈ ਲਾਮਾ’ ਲਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲਗਾ ਦਿੱਤੇ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਨਾ ਤਾਂ ਪ੍ਰਕਾਸ਼ਕ ਦਾ ਨਾਂਅ ਹੈ, ਨਾ ਹੀ ਛਪਵਾਉਣ ਵਾਲੇ ਦਾ ਇਸ ਮਾਮਲੇ ‘ਚ ਭਾਜਪਾ ਦੇ ਪ੍ਰਦੇਸ਼ ਮਹਾਂਮੰਤਰੀ ਕੁਲਜੀਤ ਚਹਿਲ ਦਾ ਕਹਿਣਾ ਹੈ ਕਿ ਕਿਸੇ ਨੇ ਪ੍ਰਧਾਨ ਮੰਤਰੀ ਦੀ ਹਰਮਨਪਿਆਰਤਾ ਨਾ ਖੁਸ਼ ਹੋ ਕੇ ਇਹ ਪੋਸਟਰ ਲਗਵਾ ਦਿੱਤੇ ਹਨ।  ਵੀਰਵਾਰ ਰਾਤ ਪੁਲਿਸ ਨੇ ਮੰਦਰ ਮਾਰਗ ਇਲਾਕੇ ‘ਚ ਜੇ-ਬਲਾਕ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਅਜਿਹਾ ਹੀ ਇੱਕ ਪੋਸਟਰ ਜ਼ਬਤ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਜਾਇਦਾਦ ਬਰਦਰੰਗ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ। ਇਹ ਪੋਸਟਰ ਐਨਡੀਐਸੀ ਖੇਤਰ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ‘ਚ ਦੀਵਾਰਾਂ ‘ਤੇ ਦੇਖੇ ਗਏ ਹਨ।

ਸੀਸੀਟੀਵੀ ਫੁਟੇਜ਼ ਦੀ ਜਾਂਚ ਕਰ ਰਹੀ ਹੈ ਪੁਲਿਸ | Posters Of Modi

ਇਸ ਸਬੰਧੀ ਪੁਲਿਸ ਆਸ-ਪਾਸ ਦੇ ਸੀਸੀਟੀਵੀ ਫੁਟੇਜ਼ ਦੇਖ ਰਹੀ ਹੈ ਤਾਂ ਕਿ ਕੋਈ ਸੁਰਾਗ ਮਿਲ ਜਾਵੇ ਪੁਲਿਸ ਪੋਸਟਰ ਲਾਉਣ ਵਾਲਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ‘ਚ ਜੁਟੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਪੋਸਟਰ | Posters Of Modi

ਇਨ੍ਹਾਂ ਪੋਸਟਰਾਂ ਨੂੰ ਲੈ ਕੇ ਬੀਜੇਪੀ ਨੇ ਵਿਰੋਧ ਪ੍ਰਗਟਾਇਆ ਹੈ। ਬੀਜੇਪੀ ਆਗੂਆਂ ਨੇ ਵੀਰਵਾਰ ਰਾਤ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।