ਦੋ ਮਹੀਨਿਆਂ ‘ਚ ਸਾਰੀਆਂ ਅਦਾਲਤਾਂ ‘ਚ ਦੁਰਾਚਾਰ ਰੋਕੂ ਕਮੇਟੀਆਂ ਬਣਨ

HINDU MAHASABHA, SUPREME COURT,

ਸੁਪਰੀਮ ਕੋਰਟ ਦੇ ਸਾਰੀਆਂ ਹਾਈਕੋਰਟਾਂ ਨੂੰ ਸਖ਼ਤ ਨਿਰਦੇਸ਼

ਨਵੀਂ ਦਿੱਲੀ (ਏਜੰਸੀ)। ਸਪਰੀਮ ਕੋਰਟ ਨੇ ਅੱਜ ਸਾਰੀਆਂ ਹਾਈਕੋਰਟਾਂ ਦੇ ਮੁੱਖ ਜੱਜਾਂ ਤੇ ਕਾਰਜਕਾਰੀ ਮੁੱਖ ਜੱਜਾਂ ਨੂੰ ਕਿਹਾ ਕਿ ਉਹ 2013 ਦੇ ਕਾਨੂੰਨ ਅਨੁਸਾਰ ਦੋ ਮਹੀਨਿਆਂ ਦੇ ਅੰਦਰ ਸਾਰੀਆਂ ਅਦਾਲਤਾਂ ‘ਚ ਦੁਰਾਚਾਰ ਰੋਕੂ ਕਮੇਟੀਆਂ ਬਣਾਉਣ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੀ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਨੂੰ ਅਪੀਲ ਕੀਤੀ ਕਿ ਉਹ ਹਾਈਕੋਰਟ ਦੇ ਨਾਲ ਹੀ ਰਾਜਧਾਨੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ‘ਚ ਇੱਕ ਹਫ਼ਤੇ ਦੇ ਅੰਦਰ ਇਹ ਕਮੇਟੀਆਂ ਬਣਾਉਣ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐੱਮ ਖਾਨਵਿਲਕਰ ਤੇ ਜਸਟਿਸ ਧੰਨਜੈ ਵਾਈ ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਤੀਹ ਹਜ਼ਾਰੀ ਅਦਾਲਤ ਦੀ ਮਹਿਲਾ ਵਕੀਲ ਤੇ ਬਾਰ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਵਾਦ ਰਲ-ਮਿਲ ਕੇ ਸੁਲਝਾਉਣ।

ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਦੋਵੇਂ ਹੀ ਪੱਖਾਂ ਦੇ ਵਕੀਲਾਂ ਨੂੰ ਇੱਕ-ਦੂਜੇ ਖਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਨਾ ਕੀਤਾ ਜਾਵੇ। ਬੈਂਚ ਨੇ ਦਿੱਲੀ ਪੁਲਿਸ ਦੀ ਅਪਰਾਧ ਬ੍ਰਾਂਚ ਨੂੰ ਦੋਵੇਂ ਪੱਖਾਂ ਦੇ ਵਕੀਲਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਦਾ ਨਿਰਦੇਸ਼ ਦਿੱਤਾ ਹੈ। ਬੈਂਚ ਨੇ ਇਨ੍ਹਾਂ ਦੋਵਾਂ ਐੱਫਆਈਆਰਾਂ ਨਾਲ ਜੁੜੇ ਮੁਕੱਦਮੇ ਦੀ ਸੁਣਵਾਈ ਪਟਿਆਲਾ ਹਾਊਸ ਆਦਲਤ ਨੂੰ ਟਰਾਂਸਫਰ ਕਰ ਦਿੱਤੀ ਤੇ ਬਾਰ ਦੇ ਆਗੂਆਂ ਨੂੰ ਕਿਹਾ ਕਿ ਉਹ ਨਿਆਂ ਦੇ ਪ੍ਰਸ਼ਾਸਨ ‘ਚ ਦਖਲ ਨਾ ਦੇਣ।