ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Raj Kundra Vi...

    Raj Kundra Viral Tweet : ਰਾਜ ਕੁੰਦਰਾ ਨੇ ਸ਼ਿਲਪਾ ਸ਼ੈਟੀ ਨਾਲੋਂ ਤੋੜਿਆ ਰਿਸ਼ਤਾ? ਜਾਣੋ ਵਾਇਰਲ ਟਵੀਟ ’ਚ ਕੀ ਲਿਖਿਆ…

    Raj Kundra Viral Tweet

    Raj Kundra Viral Tweet : ਬਾਲੀਵੁੱਡ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਾਜ ਕੁੰਦਰਾ (Raj Kundra) ਤੇ ਸ਼ਿਲਪਾ ਸ਼ੈਟੀ (shilpa shetty) ਨਾਲ ਜੁੜਿਆ ਇੱਕ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਲਿਖਿਆ ਗਿਆ ਹੈ ਕਿ ਅਸੀਂ ਵੱਖ ਹੋ ਗਏ ਹਾਂ। ਇਸ ’ਤੇ ਲੋਕਾਂ ਨੇ ਖੂਬ ਰਿਐਕਸ਼ਨ ਦਿੱਤੇ ਹਨ। ਉੱਥੇ ਹੀ ਸ਼ਿਲਪਾ ਸ਼ੈਟੀ ਵੱਲੋਂ ਇਸ ਨੂੰ ਲੈ ਕੇ ਕੋਈ ਅਪਡੇਟ ਸ਼ੇਅਰ ਨਹੀਂ ਕੀਤਾ ਗਿਆ ਹੈ।

    Raj-Kundra-Viral-Tweet

    ਕੀ ਹੈ ਮਾਮਲਾ? | Raj Kundra

    ਤੁਹਾਨੂੰ ਦੱਸ ਦਈਏ ਕਿ ਰਾਜ ਕੁੰਦਰਾ ਸਾਲ 2021 ’ਚ ਪ੍ਰਰਨੋਗ੍ਰਾਫ਼ੀ ਕੇਸ ’ਚ ਜੇਲ੍ਹ ਗਏ ਸਨ। ਹੁਣ ਉਹ ਆਪਣੇ ਐਕਸਪੀਰੀਅੰਸ ’ਤੇ ਬਣੀ ਫਿਲਮ ‘ਯੂਟੀ96’ ਲੈ ਕੇ ਆਏ ਹਨ। ਇਸ ’ਚ ਉਹ ਐਕਟਿੰਗ ਕਰਦੇ ਨਜ਼ਰ ਆਉਣਗੇ। ਰਾਜ ਨੇ ਫਿਲਮ ਦੇ ਟਰੇਲਰ ਲਾਂਚ ਪ੍ਰੋਗਰਾਮ ’ਤੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਸ਼ਿਲਪਾ ਨਾਲ ਫਿਲਮ ਕਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਦਾ ਰਿਐਕਸ਼ਨ ਕੀ ਸੀ। ਉਨ੍ਹਾਂ ਕਿਹਾ ਕਿ ਉਹ ਮੇਰੇ ਤੋਂ ਥੋੜ੍ਹੀ ਦੂਰ ਸੀ ਜਦੋਂ ਮੈਂ ਫੈਸਲਾ ਕੀਤਾ ਕਿ ਮੈਂ ਉਸ ਨੂੰ ਦੱਸਾਂਗਾ ਕਿ ਮੈਂ ਫਿਲਮ ਬਣਾ ਰਿਹਾ ਹਾਂ।

    Raj Kundra Viral Tweet

    ਮੈਂ ਨਹੀਂ ਚਾਹੁੰਦਾ ਸੀ ਕਿ ਇਹ ਗੱਲ ਕਰਦੇ ਹੋਏ ਮੈਂ ਉਸ ਦੇ ਨੇੜੇ ਤੇੜੇ ਰਹਾਂ। ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਇੱਕ ਸਕਰਿਪਟ ਹੈ ਅਤੇ ਮੈਂ ਉਸ ਦੇ ਜਵਾਬ ਦੀ ਉਡੀਕ ਕਰ ਰਿਹਾ ਹਾਂ। ਜਦੋਂ ਮੈਂ ਇਹ ਗੱਲ ਬੋਲ ਕੇ ਮੁੜਿਆ ਤਾਂ ਮੇਰੇ ਮੂੰਹ ’ਤੇ ਉੱਡਦੀ ਹੋਈ ਚੱਪਲ ਆ ਕੇ ਵੱਜੀ। ਮੈਨੂੰ ਲੱਗਦਾ ਹੈ ਕਿ ਉਸ ਨੇ ਸੋਚਿਆ ਸੀ ਕਿ ਇਹ ਆਈਡੀਆ ਥੋੜ੍ਹਾ ਰਿਸਕੀ ਹੈ। ਸ਼ਾਇਦ ਉਸ ਨੂੰ ਲੱਗਿਆ ਸੀ ਕਿ ਇਹ ਫਿਲਮ ਨਹੀਂ ਬਣ ਸਕੇਗੀ।

    ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 3 ਦੀ ਮੌਤ

    LEAVE A REPLY

    Please enter your comment!
    Please enter your name here