ਕਰਾਚੀ ‘ਚ ਮੀਂਹ ਨਾਲ ਚਾਰ ਵਿਅਕਤੀਆਂ ਦੀ ਮੌਤ, ਕਈ ਜ਼ਖਮੀ

ਕਰਾਚੀ ‘ਚ 298.4 ਮਿਲੀਮੀਟਰ ਵਰਖਾ ਦਰਜ ਕੀਤੀ

ਇਸਲਾਮਾਬਾਦ। ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਮੋਹਲੇਧਾਰ ਮੀਂਹ ਦਾ 36 ਸਾਲ ਪਾਣਾ ਰਿਕਾਰਡ ਟੁੱਟਣ ਤੋਂ ਬਾਅਦ ਭਾਰੀ ਤਬਾਹੀ ਨਾਲ ਘੱਟ ਤੋਂ ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਕਰਾਚੀ ਸ਼ਹਿਰ ਦੇ ਪੀਏਐਫ ਫੈਜਲ ਬੇਸ ਇਲਾਕੇ ‘ਚ ਸੋਮਵਾਰ ਤੋਂ ਲੈ ਕੇ ਮੰਗਲਵਾਰ ਤੱਕ 345 ਮਿਲੀਮੀਟਰ ਵਰਖਾ ਹੋਈ।

ਇਸ ਤੋਂ ਪਹਿਲਾਂ ਸਾਲ 1984 ‘ਚ ਕਰਾਚੀ ‘ਚ 298.4 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ। ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ ਤੇ ਕਈ ਵਾਹਨ ਪਾਣੀ ‘ਚ ਪੂਰੀ ਤਰ੍ਹਾਂ ਡੁੱਬ ਗਏ ਹਨ ਤੇ ਹੜ੍ਹ ਦੀ ਸਥਿਤੀ ਬਣ ਗਈ। ਮੀਂਹ ਕਾਰਨ ਬਿਜਲੀ ਡਿੱਗਣ ਤੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਮੀਂਹ ਕਾਰਨ ਵਾਪਰੀ ਹੋਰ ਘਟਨਾਵਾਂ ‘ਚ ਕਈ ਲੋਕ ਜ਼ਖਮੀ ਹੋ ਗਏ। ਸਿੰਘ ਦੇ ਮੁੱਖ ਮੰਤਰੀ ਸਇਅਦ ਮੁਰਾਦ ਅਲੀ ਸ਼ਾਹ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ ਤੇ ਖਰਾਬ ਮੌਸਮ ਕਾਰਨ ਆਪਣੇ ਘਰਾਂ ‘ਚ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਐਮਰਜੈਂਸੀ ਐਲਾਨ ਕਰ ਦਿੱਤੀ ਗਈ। ਕਈ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ‘ਚ ਕਈ ਹਿੱਸਿਆਂ ‘ਚ ਧਰਮੀ ਖਿਸਕਣ ਦੀ ਵੀ ਰਿਪੋਰਟ ਹੈ, ਜਿਸ ‘ਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ ਮੁੱਖ ਮਾਰਗ ਵੀ ਪ੍ਰਭਾਵਿਤ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.